Fact Check: ਹਮਾਸ ਦੇ ਸਮਰਥਨ ਵਾਲਾ ਮਾਸਕ ਲਗਾਏ ਰਿਪੋਰਟਰ ਦੀ ਇਹ ਤਸਵੀਰ ਐਡੀਟੇਡ ਹੈ
Published : May 22, 2021, 6:26 pm IST
Updated : May 22, 2021, 6:26 pm IST
SHARE ARTICLE
Viral Photo
Viral Photo

ਸਪੋਕਸਮੈਨ ਨੇ ਪੜਤਾਲ ਵਿਚ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਘਟੋਂ-ਘੱਟ 10 ਸਾਲ ਪੁਰਾਣੀ ਹੈ ਅਤੇ ਇਸ ਤਸਵੀਰ ਨੂੰ ਐਡਿਟ ਕਰਕੇ ਹਮਾਸ ਸਮਰਥਨ ਦਾ ਮਾਸਕ ਲਾਇਆ ਗਿਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਜ਼ਰਾਇਲ ਅਤੇ ਫਿਲਿਸਤਿਨ ਵਿਚਕਾਰ ਤਣਾਅ ਦੇ ਚੱਲਦਿਆਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਰਿਪੋਰਟਰ ਨੂੰ ਹਮਾਸ ਦੇ ਸਮਰਥਨ ਵਾਲਾ ਮਾਸਕ ਲਾਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਿਪੋਰਟਰ ਲਾਈਵ ਆਇਆ ਅਤੇ ਇਸ ਨੇ ਹਮਾਸ ਸਮਰਥਨ ਦਾ ਮਾਸਕ ਪਾਇਆ ਹੋਇਆ ਸੀ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਘਟੋਂ-ਘੱਟ 10 ਸਾਲ ਪੁਰਾਣੀ ਹੈ ਅਤੇ ਇਸ ਤਸਵੀਰ ਨੂੰ ਐਡਿਟ ਕਰਕੇ ਹਮਾਸ ਸਮਰਥਨ ਦਾ ਮਾਸਕ ਲਾਇਆ ਗਿਆ ਹੈ। ਇਹ ਤਸਵੀਰ ਵਿਅੰਗਾਤਮਕ ਨਿਊਜ਼ ਸਾਈਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸਨੂੰ ਲੋਕਾਂ ਨੇ ਸੱਚ ਮੰਨ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।

ਵਾਇਰਲ ਪੋਸਟ

ਟਵਿੱਟਰ ਯੂਜ਼ਰ पंडित_जी ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "यह सच्चाई है कि एक शांतिदूत सिर्फ शांतिदूत ही है वह प्रेस रिपोर्टर पुलिस अधिकारी नेता मंत्री बाद में है, अंतर्राष्ट्रीय न्यूज़ एजेंसी एसोसिएटेड प्रेस का रिपोर्टर लाइव आ गया, लेकिन लाइव आने के पहले उसने हमास के सदस्यों द्वारा सर पर बांधे  जाने वाली बैंड हटाना भूल गया। और इस तरह से एसोसिएटेड प्रेस का असली चेहरा पूरी दुनिया ने देख लिया इजराइल ने जो अल जजीरा का दफ्तर उड़ाया उसी बिल्डिंग में एसोसिएटेड प्रेस काफी दफ्तर था उसे भी उड़ा दिया अब तमाम पत्रकार जो इसराइल को नसीहत दे रहे थे कि उसने मीडिया पर हमला किया है वह इस पर क्यों खामोश हैं कि एक पत्रकार संयुक्त राष्ट्र संघ और दुनिया के डेढ़ सौ से ज्यादा देशों में प्रतिबंधित आतंकवादी संगठन हमास का सदस्य है वैसे किसी दिन खबीस कुमार भी हिज्बुल मुजाहिदीन का पट्टा बांधना निकालना भूल जाएंगे और लाइव नजर आएंगे"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਤਸਵੀਰ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ Al Jazeera ਦੀ ਇੱਕ ਪੁਰਾਣੀ ਖਬਰ ਵਿਚ ਪ੍ਰਕਾਸ਼ਿਤ ਮਿਲੀ। ਇਸ ਖ਼ਬਰ ਵਿਚ ਪ੍ਰਕਾਸ਼ਿਤ ਅਸਲ ਤਸਵੀਰ ਵਿਚ ਫਰਕ ਇਹ ਸੀ ਕਿ ਰਿਪੋਰਟਰ ਨੇ ਮਾਸਕ ਨਹੀਂ ਲਾਇਆ ਹੋਇਆ ਸੀ ਅਤੇ ਤਸਵੀਰ ਵਿਚ ਪਿੱਛੇ ਦਿਖ ਰਿਹਾ ਦ੍ਰਿਸ਼ ਵੀ ਵੱਖਰਾ ਸੀ। 6 ਫਰਵਰੀ 2011 ਨੂੰ ਇਹ ਖਬਰਾਂ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Egypt frees Al Jazeera journalist"

ਖਬਰ ਅਨੁਸਾਰ Al Jazeera ਦਾ ਪੱਤਰਕਾਰ ਜਿਸ ਦਾ ਨਾਮ Ayman Mohyeldin ਸੀ, ਉਸ ਨੂੰ ਇਜ਼ਿਪਟ ਵਿਚ ਗਿਰਫ਼ਤਾਰ ਕਰ ਲਿਆ ਗਿਆ ਸੀ ਅਤੇ ਉਸਨੂੰ ਹੁਣ ਛੱਡ ਦਿੱਤਾ ਗਿਆ ਹੈ। 

ਖਬਰ ਤੋਂ ਸਾਫ ਹੋਇਆ ਵਾਇਰਲ ਤਸਵੀਰ ਪੁਰਾਣੀ ਹੈ ਅਤੇ ਐਡੀਟੇਡ ਹੈ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

File photo

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

File photo

ਵਾਇਰਲ ਪੋਸਟ ਵਿਚ Babylonbee ਨਾਂਅ ਦੀ ਖਬਰ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਇੱਕ ਵਿਅੰਗ ਪ੍ਰਕਾਸ਼ਿਤ ਕਰਦੀ ਵੈੱਬਸਾਈਟ ਹੈ। ਇਨ੍ਹਾਂ ਦੇ ਅਬਾਊਟ ਸੈਕਸ਼ਨ ਵਿਚ ਇਨ੍ਹਾਂ ਬਾਰੇ ਪੜ੍ਹਿਆ ਜਾ ਸਕਦਾ ਹੈ।

File photo

ਇਹ ਵਾਇਰਲ ਵਿਅੰਗਾਤਮਕ ਖਬਰ ਵੀ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ ਘਟੋਂ-ਘੱਟ 10 ਸਾਲ ਪੁਰਾਣੀ ਹੈ ਅਤੇ ਇਸ ਤਸਵੀਰ ਨੂੰ ਐਡਿਟ ਕਰਕੇ ਹਮਾਸ ਸਮਰਥਨ ਦਾ ਮਾਸਕ ਲਾਇਆ ਗਿਆ ਹੈ। ਇਹ ਤਸਵੀਰ ਵਿਅੰਗਾਤਮਕ ਨਿਊਜ਼ ਸਾਈਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸਨੂੰ ਲੋਕਾਂ ਨੇ ਸੱਚ ਮੰਨ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।

Claim: ਰਿਪੋਰਟਰ ਲਾਈਵ ਆਇਆ ਅਤੇ ਇਸ ਨੇ ਹਮਾਸ ਸਮਰਥਨ ਦਾ ਮਾਸਕ ਪਾਇਆ ਹੋਇਆ ਸੀ। 
Claimed By: ਟਵਿੱਟਰ ਯੂਜ਼ਰ पंडित_जी
Fact ChecK: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement