ਹੜ੍ਹ ਦਾ ਇਹ ਵੀਡੀਓ ਸ਼ਿਮਲਾ ਦਾ ਨਹੀਂ ਬਲਕਿ ਓਮਾਨ ਦਾ ਹੈ, Fact Check ਰਿਪੋਰਟ
Published : Jul 22, 2024, 7:38 pm IST
Updated : Jul 22, 2024, 7:38 pm IST
SHARE ARTICLE
Fact Check Flood Video From Oman Viral In The Name Of Shimla
Fact Check Flood Video From Oman Viral In The Name Of Shimla

ਇਹ ਵੀਡੀਓ ਅਰਬ ਦੇਸ਼ ਓਮਾਨ ਦਾ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim

ਉੱਤਰ ਭਾਰਤ ਵਿਚ ਲਗਾਤਾਰ ਹੋ ਰਹੀ ਬਾਰਿਸ਼ ਵਿਚਕਾਰ ਸੋਸ਼ਲ ਮੀਡੀਆ 'ਤੇ ਹੜ੍ਹ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਹੜ੍ਹ ਦੇ ਤੇਜ਼ ਵਹਾਅ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਸਾਹਮਣੇ ਆਇਆ ਹੈ।

ਫੇਸਬੁੱਕ ਪੇਜ Jatt Mekhma ਨੇ ਵਾਇਰਲ ਵੀਡੀਓ ਦਾ ਰੀਲ ਸਾਂਝਾ ਕਰਦਿਆਂ ਲਿਖਿਆ, "ਫਲੱਡ ਇਨ ਸ਼ਿਮਲਾ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਿਮਾਚਲ ਦੇ ਸ਼ਿਮਲਾ ਦਾ ਨਹੀਂ ਹੈ। ਇਹ ਵੀਡੀਓ ਅਰਬ ਦੇਸ਼ ਓਮਾਨ ਦਾ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਓਮਾਨ ਦਾ ਹੈ

ਸਾਨੂੰ ਇਹ ਵੀਡੀਓ ਇੰਸਟਾਗਰਾਮ ਯੂਜਰ “mdnizam” ਦੁਆਰਾ 26 ਅਪ੍ਰੈਲ 2024 ਦਾ ਸਾਂਝਾ ਮਿਲਿਆ। ਵੀਡੀਓ ਨਾਲ ਦਿੱਤੇ ਕੈਪਸ਼ਨ ਮੁਤਾਬਿਕ ਇਹ ਵੀਡੀਓ ਅਰਬ ਦੇਸ਼ ਓਮਾਨ ਦਾ ਹੈ।

ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਓਮਾਨ ਵਿਚ ਆਏ ਹੜ੍ਹ ਨੂੰ ਲੈ ਕੇ ਕਈ ਅਧਿਕਾਰਿਕ ਰਿਪੋਰਟਾਂ ਮਿਲੀਆਂ। ਖਲੀਜ ਮੈਗਜ਼ੀਨ ਦੇ ਅਧਿਕਾਰਿਕ X ਹੈਂਡਲ ਤੋਂ ਵਾਇਰਲ ਵੀਡੀਓ ਨਾਲ ਮਿਲਦਾ-ਜੁਲਦਾ ਵੀਡੀਓ ਸਾਂਝਾ ਮਿਲਿਆ।

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਸ ਹੜ੍ਹ ਵਿਚ ਲੱਗਭਗ 18 ਲੋਕਾਂ ਦੀ ਮੌਤ ਹੋ ਗਈ।

ਦੱਸ ਦਈਏ ਮੀਡੀਆ ਅਦਾਰੇ Gulf Today ਦੀ ਵੈੱਬਸਾਈਟ 'ਤੇ ਉਮਾਨ ਵਿਚ ਹਾਏ ਹੜ੍ਹ ਨੂੰ ਲੈ ਕੇ ਪ੍ਰਕਾਸ਼ਿਤ ਖਬਰ ਵਿਚ ਵਾਇਰਲ ਵੀਡੀਓ ਦੇ ਕੁਝ ਅੰਸ਼ ਵੇਖੇ ਜਾ ਸਕਦੇ ਹਨ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਿਮਾਚਲ ਦੇ ਸ਼ਿਮਲਾ ਦਾ ਨਹੀਂ ਬਲਕਿ ਅਰਬ ਦੇਸ਼ ਓਮਾਨ ਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਿਮਾਚਲ ਦੇ ਸ਼ਿਮਲਾ ਦਾ ਨਹੀਂ ਹੈ। ਇਹ ਵੀਡੀਓ ਅਰਬ ਦੇਸ਼ ਓਮਾਨ ਦਾ ਹੈ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading

Our Sources:

Instagram Post Of MD Nazim Shared On 26 April 2024

Tweet Of Khaleel Magazine Shared On 15 April 2024

News Report Of Gulf Today Published On 15 April 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement