
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਅਫ਼ਗ਼ਾਨਿਸਤਾਨ ਦਾ ਨਹੀਂ ਹੈ। ਇਹ ਵੀਡੀਓ ਮਈ 2021 ਵਿਚ ਕੋਲੰਬੀਆ ਵਿਚ ਹੋਏ ਇੱਕ ਪ੍ਰਦਰਸ਼ਨ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਨੂੰ ਨਾਯਲਾਨ ਦੀ ਥੈਲੀ ਵਿਚ ਬੰਦ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਫ਼ਗ਼ਾਨਿਸਤਾਨ ਦਾ ਹੈ ਜਿਥੇ ਇਸਾਈਆਂ ਉੱਤੇ ਤਾਲਿਬਾਨੀਆਂ ਦੁਆਰਾ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਅਫ਼ਗ਼ਾਨਿਸਤਾਨ ਦਾ ਨਹੀਂ ਹੈ। ਇਹ ਵੀਡੀਓ ਮਈ 2021 ਵਿਚ ਕੋਲੰਬੀਆ ਵਿਚ ਹੋਏ ਇੱਕ ਪ੍ਰਦਰਸ਼ਨ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਨੇ 9 ਸਿਤੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Christians in Afghanistan tied in Nylon to die."
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਤਰ੍ਹਾਂ ਇਸ ਵੀਡੀਓ ਨੂੰ ਕਈ ਸਾਰੇ ਸੋਸ਼ਲ ਮੀਡੀਆ ਯੂਜ਼ਰ ਵਾਇਰਲ ਕਰ ਰਹੇ ਹਨ।
Christians wrapped in nylon bags to die slowly of suffocation in Afghanistan for refusing to deny Christ. Please, let's pray for them.
— சுகன்யா அரவிந்த் (@ilove_bjpnation) September 19, 2021
கர்த்தர் என்ன செய்வாரோ தெரியவில்லை ????????
மீண்டும் வருவேன் என்று சொன்னாராம், நம்ம ஊர் பாவடைகள் சொன்னதாக ஒரு ஞாபகம். pic.twitter.com/n211WDHtD8
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਇਹ ਵੀਡੀਓ ਕੋਲੰਬੀਆ ਵਿਚ ਹੋਏ ਪ੍ਰਦਰਸ਼ਨ ਦਾ ਹੈ
ਰਿਵਰਸ ਸਰਚ ਦੌਰਾਨ ਸਾਨੂੰ ਪਤਾ ਚਲਿਆ ਕਿ ਇਹ ਵੀਡੀਓ ਕੋਲੰਬੀਆ ਵਿਚ ਹੋਏ ਪ੍ਰਦਰਸ਼ਨ ਦਾ ਹੈ। ਸਾਨੂੰ ਇਸ ਪ੍ਰਦਰਸ਼ਨ ਦਾ ਇੱਕ ਫੇਸਬੁੱਕ ਲਾਈਵ ਮਿਲਿਆ। ਇਹ ਫੇਸਬੁੱਕ ਲਾਈਵ 27 ਮਈ 2021 ਨੂੰ ਕੀਤਾ ਗਿਆ ਸੀ ਅਤੇ ਜਾਣਕਾਰੀ ਅਨੁਸਾਰ ਇਹ ਪ੍ਰਦਰਸ਼ਨ 26 ਮਈ ਨੂੰ ਕੀਤਾ ਗਿਆ ਸੀ।
ਇਹ ਵਿਰੋਧ ਪ੍ਰਦਰਸ਼ਨ ਕੋਲੰਬੀਆ ਦੇ ਪੋਬਲਾਰਡੋ ਪਾਰਕ 'ਚ ਆਯੋਜਿਤ ਕੀਤਾ ਗਿਆ ਸੀ। ਇਹ ਵਿਰੋਧ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਸੀ ਜਿਨ੍ਹਾਂ ਲੋਕਾਂ ਨੇ ਸਰਕਾਰ ਖਿਲਾਫ ਟੈਕਸ ਸਬੰਧੀ ਬਿਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗਵਾ ਦਿੱਤੀ ਸੀ।
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
BBC ਦੀ 3 ਮਈ 2021 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸਰਕਾਰ ਖਿਲਾਫ ਟੈਕਸ ਬਿਲਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚੋਂ 17 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਸੀ। BBC ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਅਫ਼ਗ਼ਾਨਿਸਤਾਨ ਦਾ ਨਹੀਂ ਹੈ। ਇਹ ਵੀਡੀਓ ਮਈ 2021 ਵਿਚ ਕੋਲੰਬੀਆ ਵਿਚ ਹੋਏ ਇੱਕ ਪ੍ਰਦਰਸ਼ਨ ਦਾ ਹੈ।
Claim- Taliban Militants torturing Christians in Afghanistan by putting them in nylon polythins
Claimed By- SM Users
Fact Check- Fake