Fact Check: ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਦਾ ਟੀਚਾ ਹਾਸਲ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੈ
Published : Oct 22, 2021, 5:23 pm IST
Updated : Oct 22, 2021, 7:14 pm IST
SHARE ARTICLE
Fact Check: No, India is not first country to administer 100 crore covid vaccination
Fact Check: No, India is not first country to administer 100 crore covid vaccination

ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਭਾਰਤ ਤੋਂ ਪਹਿਲਾਂ ਜੂਨ 2021 ਵਿਚ ਚੀਨ ਨੇ 100 ਕਰੋੜ ਕੋਰੋਨਾ ਵੈਕਸੀਨ ਦਾ ਟੀਚਾ ਹਾਸਲ ਕੀਤਾ ਸੀ।

RSFC (Team Mohali)- 21 ਅਕਤੂਬਰ 2021 ਨੂੰ ਭਾਰਤ ਦੇਸ਼ ਨੇ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਦਾ ਟੀਚਾ ਹਾਸਲ ਕੀਤਾ। ਇਸ ਗੱਲ ਨੂੰ ਲੈ ਕੇ ਭਾਰਤ ਦੇਸ਼ ਦੀ ਪ੍ਰਸ਼ੰਸਾ ਹਰ ਤਰਫ਼ੋਂ ਕੀਤੀ ਗਈ। PM ਨਰੇਂਦਰ ਮੋਦੀ ਨੇ ਵੀ ਇਸ ਟੀਚੇ ਨੂੰ ਲੈ ਕੇ ਦੇਸ਼ ਦੇ ਡਾਕਟਰਾਂ ਅਤੇ ਹੈਲਥ ਵਰਕਰਾਂ ਦਾ ਧਨਵਾਦ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਹੈ। ਇਸ ਦਾਅਵੇ ਨੂੰ ਵਾਇਰਲ ਕਰਦੇ ਹੋਏ ਭਾਜਪਾ ਸਰਕਾਰ ਦੀ ਤਰੀਫ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਭਾਰਤ ਤੋਂ ਪਹਿਲਾਂ ਜੂਨ 2021 ਵਿਚ ਚੀਨ ਨੇ 100 ਕਰੋੜ ਕੋਰੋਨਾ ਵੈਕਸੀਨ ਦਾ ਟੀਚਾ ਹਾਸਲ ਕੀਤਾ ਸੀ। ਚੀਨ ਹੁਣ ਤੱਕ (17 ਅਕਤੂਬਰ 2021 ਤੱਕ) 223 ਕਰੋੜ ਕੋਰੋਨਾ ਵੈਕਸੀਨ ਆਪਣੇ ਨਾਗਰਿਕਾਂ ਨੂੰ ਲਵਾ ਚੁੱਕਿਆ ਹੈ।

ਵਾਇਰਲ ਪੋਸਟ

ਇਸ ਦਾਅਵੇ ਨੂੰ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਜ਼ ਦੁਆਰਾ ਵਾਇਰਲ ਕੀਤਾ ਗਿਆ ਅਤੇ ਇਨ੍ਹਾਂ ਯੂਜ਼ਰਾਂ ਵਿਚ ਕੁਝ ਭਾਜਪਾ ਦੇ ਆਗੂ ਵੀ ਸ਼ਾਮਲ ਰਹੇ। ਇਸੇ ਤਰ੍ਹਾਂ ਹਰਿਆਣਾ ਦੇ ਸੀਨੀਅਰ ਭਾਜਪਾ ਆਗੂ Om Prakash Dhankar ਨੇ ਇਸ ਦਾਅਵੇ ਨੂੰ ਲੈ ਕੇ ਗ੍ਰਾਫਿਕ ਸ਼ੇਅਰ ਕਰਦਿਆਂ ਲਿਖਿਆ। "100 करोड़ वैक्सीन लगाने वाला पहला देश भारत"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਭਾਰਤ ਤੋਂ ਪਹਿਲਾਂ ਚੀਨ ਨੇ ਹਾਸਲ ਕੀਤਾ ਸੀ 100 ਕਰੋੜ ਕੋਰੋਨਾ ਵੈਕਸੀਨ ਦਾ ਟੀਚਾ

News 18 ਨੇ 21 ਅਕਤੂਬਰ 2021 ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿਚ ਦੱਸਿਆ ਗਿਆ ਕਿ ਭਾਰਤ ਨੇ 100 ਕਰੋੜ ਕੋਰੋਨਾ ਵੈਕਸੀਨ ਦਾ ਟੀਚਾ ਹਾਸਲ ਕੀਤਾ ਹੈ ਅਤੇ ਦੁਨੀਆ ਦੀ ਰੇਟਿੰਗ ਵਿਚ ਕਿਹੜਾ ਸਥਾਨ ਭਾਰਤ ਕੋਲ ਹੈ। ਇਸ ਖਬਰ ਵਿਚ ਦੱਸਿਆ ਗਿਆ ਕਿ ਭਾਰਤ ਤੋਂ ਪਹਿਲਾਂ ਚੀਨ ਨੇ ਜੂਨ 2021 ਵਿਚ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਦਾ ਟੀਚਾ ਹਾਸਲ ਕੀਤਾ ਸੀ। ਜੇਕਰ ਹਾਲੀਆ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਚੀਨ ਹੁਣ ਤੱਕ 223 ਕਰੋੜ ਕੋਰੋਨਾ ਵੈਕਸੀਨ ਆਪਣੇ ਨਾਗਰਿਕਾਂ ਨੂੰ ਲਵਾ ਚੁੱਕਿਆ ਹੈ। 

News18News18

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Data ਵੈੱਬਸਾਈਟ statista.com ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ 17 ਅਕਤੂਬਰ ਤੱਕ ਚੀਨ 223 ਕਰੋੜ ਕੋਰੋਨਾ ਵੈਕਸੀਨ ਆਪਣੇ ਨਾਗਰਿਕਾਂ ਨੂੰ ਲਵਾ ਚੁੱਕਿਆ ਸੀ।

StatistaStatista

ਮਤਲਬ ਸਾਫ ਸੀ ਕਿ ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਾਰਤ 100 ਕਰੋੜ ਕੋਰੋਨਾ ਵੈਕਸੀਨ ਲਵਾਉਣ ਵਾਲਾ ਪਹਿਲਾ ਦੇਸ਼ ਨਹੀਂ ਹੈ। ਭਾਰਤ ਤੋਂ ਪਹਿਲਾਂ ਜੂਨ 2021 ਵਿਚ ਚੀਨ ਨੇ 100 ਕਰੋੜ ਕੋਰੋਨਾ ਵੈਕਸੀਨ ਦਾ ਟੀਚਾ ਹਾਸਲ ਕੀਤਾ ਸੀ। ਚੀਨ ਹੁਣ ਤੱਕ (17 ਅਕਤੂਬਰ 2021 ਤੱਕ) 223 ਕਰੋੜ ਕੋਰੋਨਾ ਵੈਕਸੀਨ ਆਪਣੇ ਨਾਗਰਿਕਾਂ ਨੂੰ ਲਵਾ ਚੁੱਕਿਆ ਹੈ।

Claim- India is the first country to administer 100 Crore Covid Vaccination
Claimed By- SM Uers
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement