ਤੱਥ ਜਾਂਚ : ਸ਼ਤਰੂਘਣ ਸਿਨਹਾ ਦੇ ਨਾਮ ਤੋਂ ਵਾਇਰਲ ਹੋ ਰਿਹਾ ਟਵੀਟ ਫਰਜ਼ੀ 
Published : Feb 23, 2021, 5:44 pm IST
Updated : Feb 23, 2021, 5:45 pm IST
SHARE ARTICLE
Fake Tweet
Fake Tweet

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਟਵੀਟ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ ਤੇ ਹੁਣ ਉਹ ਮੌਜੂਦ ਨਹੀਂ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 17 ਫਰਵਰੀ 2021 ਨੂੰ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਵਿਚੋਂ 3 ਦਲਿਤ ਲੜਕੀਆਂ ਬੇਹੋਸ਼ੀ ਦੀ ਹਾਲਾਤ ਵਿਚ ਮਿਲੀਆਂ। ਉਹਨਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ 2 ਲੜਕੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਇਕ ਲੜਕੀ ਦੀ ਹਾਲਤ ਗੰਭੀਰ ਦੱਸੀ ਗਈ। ਇਸ ਮਾਮਲੇ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰ ਅਤੇ ਨੇਤਾ ਸ਼ਤਰੂਘਣ ਸਿਨਹਾ ਦੇ ਨਾਮ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਤਰੂਘਣ ਸਿਨਹਾ ਨੇ ਦਲਿਤ ਲੜਕੀਆਂ ਦੀ ਮੌਤ ਤੋਂ ਬਾਅਦ ਦਲਿਤ ਲੋਕਾਂ ਨੂੰ ਜਾਗਰੂਕ ਹੋਣ ਲਈ ਕਿਹਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਟਵੀਟ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ ਤੇ ਹੁਣ ਉਹ ਮੌਜੂਦ ਨਹੀਂ ਹੈ। 

ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Rajendar Suman ਨੇ 17 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''शत्रुगन सिन्हा ने ट्वीट कर कहा कि  पिछडो व दलितों  हिंदुत्व के नाम पर तुम्हे गुलाम बनाने का मंसूबा नागपुर  के हेडक्वार्टर में तैयार हो रहा है ।। खास लोग इस फर्जी हिंदुत्व के मंसूबे को जल्द समझ जाएं तो हमारा भारत भाईचारे की पूरी दुनिया को मिसाल दे सकता है जो सेकड़ो सालों पहले महात्मा बुद्ध के समय थी । 
जिस जिस ने बुध्द को अपनाया आज वो कहा है हम तो आपस मे भाई- भाई ही लड़ने मर व्यस्त है । कभी हिन्दू मुस्लिम कभी दलित स्वर्ण, कभी उच नीच, कभी गरीब अमीर, कभी मजदूर व्यापारी आज एक वर्ग बता दो को दुःखी नही हो शासन व्यवस्था से चाहे वो केंद्र की भाजपा सरकार हो चाहे कांग्रेस शासित राज्यो की सरकारें । 
जापान को देखो  जो बुध्द को आज भी सबसे ज्यादा मानता है असल देश भक्ति सीखनी है तो बुध्द के सच्चे अनुयायी जापानियों से सीखो । जिहोंने आज तक अमेरिका  ब्रिटेन के आगे घुटने नही ठेले । जबकि प्रकृति की विपरीत  परिस्थितियों में जीते हॉइ जापानी । ये ट्विटर अकाउंट उनका है कि नही ये देखने वाली बात होगी ।


ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

 

ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੇ ਟਵੀਟ ਦਾ ਯੂਜ਼ਰ ਨੇਮ ਸਰਚ ਕੀਤਾ। ਸਰਚ ਦੌਰਾਨ ਸਾਨੂੰ ਅਜਿਹਾ ਕੋਈ ਵੀ ਟਵਿੱਟਰ ਹੈਂਡਲ ਨਹੀਂ ਮਿਲਿਆ। ਹਾਲਾਂਕਿ ਸਾਨੂੰ ਅਜਿਹੇ ਕਈ ਟਵੀਟ ਮਿਲੇ ਜਿਸ ਵਿਚ ਇਸ ਯੂਜ਼ਰ ਨੇਮ ਨੂੰ ਟੈਗ ਕੀਤਾ ਹੋਇਆ ਸੀ ਪਰ ਇਹ ਯੂਜ਼ਰ ਨੇਮ ਕਾਲੇ ਰੰਗ ਦਾ ਹੋ ਚੁੱਕਾ ਸੀ। ਮਤਲਬ ਸਾਫ਼ ਹੈ ਕਿ ਹੁਣ ਇਹ ਟਵਿੱਟਰ ਹੈਂਡਲ ਮੌਜੂਦ ਨਹੀਂ ਰਿਹਾ। 

Photo
 

ਅੱਗੇ ਵਧਦੇ ਹੋਏ ਅਸੀਂ ਵਾਇਰਲ ਟਵੀਟ ਬਾਰੇ ਸ਼ਤਰੂਘਣ ਸਿਨਹਾ ਦੇ ਅਧਿਕਾਰਕ ਟਵਿੱਟਰ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਸਰਚ ਦੌਰਾਨ ਸ਼ਤਰੂਘਣ ਸਿਨਹਾ ਦੇ ਹੈਂਡਲ 'ਤੇ ਅਜਿਹਾ ਕੋਈ ਵੀ ਟਵੀਟ ਨਹੀਂ ਮਿਲਿਆ। 

ਇਸ ਦੇ ਨਾਲ ਹੀ ਅਸੀਂ ਸ਼ਤਰੂਘਣ ਸਿਨਹਾ ਦੇ ਹੈਂਡਲ ਦਾ ਯੂਜ਼ਰ ਨੇਮ ਚੈੱਕ ਕੀਤਾ ਤਾਂ ਉਹਨਾਂ ਦੇ ਹੈਂਡਲ ਦਾ ਯੂਜ਼ਰ ਨੇਮ ਵਾਇਰਲ ਯੂਜ਼ਰ ਨੇਮ ਨਾਲੋਂ ਬਿਲਕੁਲ ਹੀ ਅਲੱਗ ਸੀ। ਸ਼ਤਰੂਘਣ ਸਿਨਹਾ ਦਾ ਅਧਿਕਾਰਕ ਯੂਜ਼ਰ ਨੇਮ ਸੀ @ShatruganSinha ਜਦਕਿ ਵਾਇਰਲ ਯੂਜ਼ਰ ਨੇਮ @SriShatrughan ਹੈ।  

Photo

ਕੀ ਹੈ ਉਨਾਵ ਮਾਮਲਾ
ਦੱਸ ਦਈਏ ਕਿ ਪਿਛਲੇ ਕੁੱਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਉਨਾਵ ਵਿਚ 3 ਦਲਿਤ ਲੜਕੀਆਂ ਬੇਹੋਸ਼ੀ ਦੀ ਹਾਲਤ ਵਿਚ ਮਿਲੀਆਂ ਸਨ। ਜਾਣਕਾਰੀ ਅਨੁਸਾਰ ਤਿੰਨੋਂ ਲੜਕੀਆਂ ਖੇਤ ਵਿਚ ਚਾਰਾ ਲੈਣ ਗਈਆਂ ਸਨ, ਜਦੋਂ ਸ਼ਾਮ ਨੂੰ ਦੇਰ ਤੱਕ ਲੜਕੀਆਂ ਘਰ ਵਾਪਸ ਨਹੀਂ ਆਈਆ ਤਾਂ ਪਰਿਵਾਰਕ ਮੈਂਬਰ ਭਾਲ ਕਰਨ ਲਈ ਗਏ। ਤਲਾਸ਼ ਦੌਰਾਨ ਤਿੰਨੋਂ ਲੜਕੀਆਂ ਗੰਭੀਰ ਹਾਲਾਤ ਵਿਚ ਮਿਲੀਆਂ। ਇਸ ਤੋਂ ਬਾਅਦ ਤਿੰਨਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ਼ ਕਰਵਾਇਆ ਗਿਆ ਜਿਸ ਦੌਰਾਨ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਇਕ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਪੂਰੀ ਮਾਮਲੇ ਤੋਂ ਬਾਅਦ ਪੁਲਿਸ ਵੀ ਪਹੁੰਚ ਗਈ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। 
ਇਸ ਮਾਮਲੇ ਨੂੰ ਲੈ ਕੇ thewirehindi ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜੀ ਸਕਦੀ ਹੈ। 

Photo
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਟਵੀਟ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ। ਵਾਇਰਲ ਟਵਿੱਟਰ ਹੈਂਡਲ ਹੁਣ ਮੌਜੂਦ ਨਹੀਂ ਹੈ ਅਤੇ ਸ਼ਤਰੂਘਣ ਸਿਨਹਾ ਦਾ ਆਧਿਕਾਰਕ ਯੂਜ਼ਰ ਨੇਮ ਵਾਇਰਲ ਯੂਜ਼ਰ ਨੇਮ ਨਾਲ ਮੇਲ ਨਹੀਂ ਖਾਂਦਾ ਹੈ। 

Claim: ਸ਼ਤਰੂਘਣ ਸਿਨਹਾ ਨੇ ਦਲਿਤ ਲੜਕੀਆਂ ਦੀ ਮੌਤ ਤੋਂ ਬਾਅਦ ਦਲਿਤ ਲੋਕਾਂ ਨੂੰ ਜਾਗਰੂਕ ਹੋਣ ਲਈ ਕਿਹਾ ਹੈ। 
Caimed By:ਫੇਸਬੁੱਕ ਯੂਜ਼ਰ Rajendar Suman
Fact Check:ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement