Fact Check: ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦਾ ਇਹ ਮਾਮਲਾ ਹਾਲੀਆ ਨਹੀਂ 2019 ਦਾ ਹੈ, ਹਾਲੀਆ ਚੋਣਾਂ ਨਾਲ ਕੋਈ ਸਬੰਧ ਨਹੀਂ
Published : Feb 23, 2022, 12:53 pm IST
Updated : Feb 23, 2022, 1:26 pm IST
SHARE ARTICLE
Fact Check Old video of Man beating sikh youth viral as recent
Fact Check Old video of Man beating sikh youth viral as recent

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ  ਵਿਚ ਇੱਕ ਵਿਅਕਤੀ ਨੂੰ ਸਿੱਖ ਨੌਜਵਾਨ ਨਾਲ ਬਦਸਲੂਕੀ ਕਰਦੇ ਅਤੇ ਉਸਦੀ ਪੱਗ ਨੂੰ ਥੱਪੜ ਮਾਰਕੇ ਉਤਾਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਪੁਤਲੀਘਰ ਵਾਰਡ ਨੰਬਰ 2 ਦਾ ਹੈ ਜਿੱਥੇ ਦਾ ਨਿਗਮ ਪਾਰਸ਼ਦ ਪਵਨ ਚੋਧਰੀ ਹੈ ਨੇ ਇੱਕ ਸਿੱਖ ਨੌਜਵਾਨ ਨਾਲ ਬਦਸਲੂਕੀ ਕੀਤੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਪੰਜਾਬ ਚੋਣਾਂ 2022 ਦੌਰਾਨ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Harmeet Singh Pinka ਨੇ 19 ਫਰਵਰੀ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ ਵਿਡਿਓ ਪੰਜਾਬ ਦੇ ਪੁਤਲੀਘਰ, ਵਾਰਡ ਨੰਬਰ 2 ਦੱਸੀਂ ਜਾ ਰਹੀ ਹੈ ਜਿੱਥੇ ਦਾ ਨਿਗਮ ਪਾਰਸ਼ਦ ਪਵਨ ਚੋਧਰੀ ਹੈ, ਤੇ ਇਹ ਜੋ ਸਿੱਖ ਬੱਚੇ ਦੀ ਦਸਤਾਰ ਉਤਾਰ ਰਿਹਾ ਹੈ ਪਵਨ ਚੋਧਰੀ ਦਾ ਪੁੱਤਰ ਹੈ ਜਿਸ ਦੀ ਬਦਮਾਸ਼ੀ ਦੇ ਚਰਚੇ, ਪੰਜਾਬ ਦੀਆਂ ਜੱਥੇਬੰਦੀਆਂ ਨੂੰ ਅਪੀਲ ਕਰੋ ਕਾਰਵਾਈ ਇਸ ਤੇ ਜੋ ਇਸ ਬੱਚੇ ਨਾਲ, ਬਦਸਲੂਕੀ ਕਰ ਰਿਹਾ ਹੈ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਹਾਲੀਆ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਨਿਹੰਗ ਅਕਾਲੀ ਆਗੂ Parmjit Singh Akali ਨੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ। ਇਸ ਵੀਡੀਓ ਵਿਚ ਪਰਮਜੀਤ ਸਿੰਘ ਨਾਲ ਵੀਡੀਓ ਵਿਚ ਦਿੱਸ ਰਹੇ ਸਿੱਖ ਮੁੰਡੇ ਦੇ ਪਿਤਾ ਜੀ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਪਰਮਜੀਤ ਨੇ ਲਿਖਿਆ, "ਗੁਰੂ ਸਾਹਿਬ ਜੀ ਦੀ ਅਗਵਾਈ ਵਿੱਚ 3 ਸਾਲ ਪਹਿਲਾ ਦਾ ਜੋ ਮਸਲਾ ਕਿਸੇ ਨੇ ਸ਼ਰਾਰਤ ਕਰਕੇ ਦੁਬਾਰਾ ਛੇੜ ਦਿਤਾ ਸੀ ਸੇਵਾਦਾਰਾਂ ਵਲੋ ਨਬੇੜ ਦਿਤਾ ਗਿਆ ਹੈ ਬੇਨਤੀ ਕਿਸੇ ਵੀ ਮਸਲੇ ਨੂੰ ਸ਼ੋਸ਼ਲ ਮੀਡੀਆ ਤੇ ਪਾਉਣ ਤੋ ਪਹਿਲਾ ਜਾਂਚ ਕਰ ਲਿਆ ਕਰੋ ਜੀ।।।। ਅੰਮ੍ਰਿਤਸਰ ਸਾਹਿਬ ਪੁਤਲੀਘਰ ਵਾਰਡ ਨੰਬਰ 2 ਦੇ ਪਵਨ ਚੌਧਰੀ ਨਾਮ ਦੇ ਵਲੋਂ ਬੰਦੇ ਝਗੜੇ ਦੇ ਸਮੇ ਜੋ ਇਕ ਨੌਜਵਾਨ ਜਿਸਦਾ ਨਾਮ ਪਵਨਰਾਜਬੀਰ ਸਿੰਘ ਦੀ ਦਸਤਾਰ ਲਾਹੀ ਗਈ ਸੀ ਉਹ ਮਸਲਾ 3 ਸਾਲ ਪੁਰਾਣਾ ਹੈ ਅਸੀਂ ਅੱਜ ਮੌਕੇ ਤੇ ਪਹੁੰਚੇ ਹਾਂ ਉਸ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਉੱਡਣਾ ਨੇ ਸਾਰੀ ਜਾਨਕਰੀ ਦਿਤੀ ਹੈ ਕੇ 3 ਸਾਲ ਪਹਿਲਾਂ ਇਹ ਮਸਲਾ ਹੱਲ ਹੋ ਚੁੱਕਾ ਹੈ ਅਤੇ ਦੋਸ਼ੀ ਧਿਰ ਵਲੋਂ ਮਾਫ਼ੀ ਮੰਗ ਲਈ ਗਈ ਸੀ ਅਤੇ ਇਨਾ ਵਲੋਂ ਮਾਫ਼ੀ ਦੇ ਦਿਤੀ ਗਈ ਸੀ ਸੰਗਤ ਨੂੰ ਬੇਨਤੀ ਹੈ ਕੇ ਇਸ ਪੁਰਾਣੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਨਾ ਕੀਤਾ ਜਾਵੇ ਜੀ ਧੰਨਵਾਦ ਵਲੋਂ////// ਸੇਵਾਦਾਰ ਸਿੰਘ,,"

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਅੰਮ੍ਰਿਤਸਰ ਸਾਹਿਬ ਪੈਂਦੇ ਪੁਤਲੀਘਰ ਦੇ ਵਾਰਡ ਨੰਬਰ 2 ਨਾਲ ਸਬੰਧ ਰੱਖਦਾ ਹੈ।

ਅੱਗੇ ਵਧਦੇ ਹੋਏ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਅੰਮ੍ਰਿਤਸਰ ਸਾਹਿਬ ਇੰਚਾਰਜ ਸਰਵਣ ਸਿੰਘ ਨਾਲ ਗੱਲਬਾਤ ਕੀਤੀ। ਸਰਵਣ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਵੀਡੀਓ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਹੈ। ਇਸ ਮਾਮਲੇ ਵਿਚ ਥੱਪੜ ਮਾਰਨ ਵਾਲੇ ਵਿਅਕਤੀ ਨੇ ਮਾਫੀ ਵੀ ਮੰਗ ਲਈ ਸੀ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦਿਆਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਦਾ ਇਸ ਮਾਮਲੇ ਨੂੰ ਲੈ ਕੇ ਕੀਤਾ ਗਿਆ Fact Check ਲਾਈਵ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Video of Counceller Pawan Chaudhary beating sikh youth is recent
Claimed By- FB Page Harmeet SIngh Pinka
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement