Fact Check: ਤਜ਼ਾਕਿਸਤਾਨ 'ਚ ਹਾਲੀਆ ਆਏ ਭੁਚਾਲ ਦਾ ਨਹੀਂ ਫ਼ਿਲਿਪੀੰਸ ਦਾ ਹੈ ਇਹ ਵਾਇਰਲ ਵੀਡੀਓ
Published : Feb 23, 2023, 6:25 pm IST
Updated : Feb 23, 2023, 6:25 pm IST
SHARE ARTICLE
Fact Check Old video of Philippines shared as recent Tajikistan Earthquake
Fact Check Old video of Philippines shared as recent Tajikistan Earthquake

ਵਾਇਰਲ ਹੋ ਰਿਹਾ ਵੀਡੀਓ ਤਜ਼ਾਕਿਸਤਾਨ ਦਾ ਨਹੀਂ ਬਲਕਿ ਫ਼ਿਲਿਪੀੰਸ ਦੇ ਕਲਾਰਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ ਅਤੇ ਅਪ੍ਰੈਲ 2019 ਦਾ ਹੈ। 

RSFC (Team Mohali)- ਤੁਰਕੀ-ਸੀਰੀਆ 'ਚ ਆਏ ਭੁਚਾਲ ਤੋਂ ਬਾਅਦ ਹੁਣ ਤਜ਼ਾਕਿਸਤਾਨ 'ਚ ਭਾਰੀ ਤ੍ਰਿਵਰਤਾ ਦਾ ਭੁਚਾਲ ਆਇਆ। ਇਸ ਭੁਚਾਲ ਦੀ ਤ੍ਰਿਵਰਤਾ 6.8 ਰਹੀ। ਹੁਣ ਇਸੇ ਭੁਚਾਲ ਨਾਲ ਜੋੜ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਭੁਚਾਲ ਕਾਰਣ ਕਈ ਲੋਕਾਂ ਨੂੰ ਭੱਜਦੇ ਵੇਖਿਆ ਜਾ ਸਕਦਾ ਹੈ।

ਟਵਿੱਟਰ ਅਕਾਊਂਟ "Mohammed Aamir (Janab Aamir)" ਨੇ ਅੱਜ 23 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "May Allah protect our brothers and sisters in Tajikistan after an earthquake of 7.2 hit the country. Prayers from India????????????????"

Twitter UserTwitter User

ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਫ਼ਿਲਿਪੀੰਸ ਦਾ ਹੈ ਨਾ ਕਿ ਤਜ਼ਾਕਿਸਤਾਨ ਦਾ..."

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ ਵਿਚ 2 ਵੀਡੀਓਜ਼ ਦਾ ਕੋਲਾਜ ਸਾਂਝਾ ਕੀਤਾ ਗਿਆ ਹੈ।

ਹੁਣ ਅਸੀਂ ਇਨ੍ਹਾਂ ਵੀਡੀਓਜ਼ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। Yandex ਦੀ ਮਦਦ ਨਾਲ ਸਾਨੂੰ ਇਹ ਦੋਵੇਂ ਵੀਡੀਓਜ਼ Youtube 'ਤੇ ਅਪ੍ਰੈਲ 2019 ਦੇ ਅਪਲੋਡ ਮਿਲੇ। Youtube ਅਕਾਊਂਟ Gadget Addict ਨੇ 24 ਅਪ੍ਰੈਲ 2019 ਨੂੰ ਵਾਇਰਲ ਵੀਡੀਓਜ਼ ਸਾਂਝੇ ਕਰਦਿਆਂ ਲਿਖਿਆ, "Clark Airport Earthquake CCTV"

Gadget AddictGadget Addict

ਇਥੇ ਦਿੱਤੀ ਜਾਣਕਾਰੀ ਅਨੁਸਾਰ ਇਹ ਵੀਡੀਓ ਫ਼ਿਲਿਪੀੰਸ ਦੇ ਕਲਾਰਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ ਜਦੋਂ 22 ਅਪ੍ਰੈਲ 2019 ਨੂੰ ਫ਼ਿਲਿਪੀੰਸ 'ਚ ਭੁਚਾਲ ਆਇਆ ਸੀ। 

ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓਜ਼ ਦਾ ਇਸਤੇਮਾਲ ਕੀਤਾ ਗਿਆ ਸੀ। 

ਇਸ ਮਾਮਲੇ ਨੂੰ ਲੈ ਕੇ Eagle News ਦੀ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਤਜ਼ਾਕਿਸਤਾਨ ਦਾ ਨਹੀਂ ਬਲਕਿ ਫ਼ਿਲਿਪੀੰਸ ਦੇ ਕਲਾਰਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ ਅਤੇ ਅਪ੍ਰੈਲ 2019 ਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement