CM ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਦੀ ਇਸ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ, Fact Check ਰਿਪੋਰਟ
Published : Feb 23, 2024, 6:10 pm IST
Updated : Feb 29, 2024, 4:18 pm IST
SHARE ARTICLE
Fact Check CM Bhagwant Mann Haryana CM Manohar Lal Khattar Rozana Spokesman
Fact Check CM Bhagwant Mann Haryana CM Manohar Lal Khattar Rozana Spokesman

ਇਹ ਤਸਵੀਰ ਸਾਲ 2022 ਦੀ ਹੈ, ਜਦੋਂ ਹੋਲੀ ਮਿਲਣ ਸਮਾਰੋਹ ਵਿਚ ਸ਼ਾਮਲ ਹੋਣ ਲਈ ਭਗਵੰਤ ਮਾਨ ਹਰਿਆਣਾ ਰਾਜਭਵਨ ਪਹੁੰਚੇ ਸਨ। 

RSFC (Team Mohali)- ਹਾਲੀਆ ਚਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫਰਜ਼ੀ ਤੇ ਗੁੰਮਰਾਹਕੁਨ ਪ੍ਰਚਾਰ ਜਾਰੀ ਹੈ। ਹੁਣ ਅਜੇਹੀ ਹੀ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪੰਜਾਬ ਦੇ CM ਭਗਵੰਤ ਮਾਨ ਤੇ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੂੰ ਇੱਕ ਦੂਜੇ ਨੂੰ ਮਿਲਦੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ CM ਮਾਨ ਦੀ ਹਰਿਆਣਾ ਨਾਲ ਮਿਲੀਭੁਗਤ ਦੱਸਕੇ ਉਨ੍ਹਾਂ 'ਤੇ ਤਨਜ਼ ਕੱਸਿਆ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ "ਟਿੰਕਾ ਜਰਗੜੀ" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਹਮ ਸਾਥ ਸਾਥ ਹੈਂ,,ਪੰਜਾਬ ਦਾ ਗੱਦਾਰ, ਅੱਜ ਪੰਜਾਬ ਦੇ ਕਿਸਾਨਾਂ ਨਾਲ ਖੜਨ ਦੀ ਵਜਾਏ ਹਰਿਆਣੇ ਆਲੇ ਖੱਟਰ ਨਾਲ ਖੜਾ,,"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਹੈ। ਇਹ ਤਸਵੀਰ ਸਾਲ 2022 ਦੀ ਹੈ, ਜਦੋਂ ਹੋਲੀ ਮਿਲਣ ਸਮਾਰੋਹ ਵਿਚ ਸ਼ਾਮਲ ਹੋਣ ਲਈ ਭਗਵੰਤ ਮਾਨ ਹਰਿਆਣਾ ਰਾਜਭਵਨ ਪਹੁੰਚੇ ਸਨ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ

ਸਾਨੂੰ ਇਹ ਤਸਵੀਰ ਮਾਰਚ 2022 ਦੀ ਕਈ ਰਿਪੋਰਟਾਂ ਵਿਚ ਪ੍ਰਕਾਸ਼ਿਤ ਮਿਲੀ। 17 ਮਾਰਚ 2022 ਨੂੰ ਪ੍ਰਕਾਸ਼ਿਤ asianetnews.com ਦੀ ਖਬਰ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਰਾਜ ਭਵਨ ਵਿਚ ਹੋਲੀ ਮਿਲਨ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ ਸਨ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਨੂੰ ਹੋਲੀ ਦੇ ਮੌਕੇ ‘ਤੇ ਤਿਲਕ ਲਗਾਇਆ ਅਤੇ ਉਨ੍ਹਾਂ ਨੂੰ ਤਿਉਹਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। 

ਇਸੇ ਤਰ੍ਹਾਂ ਇਸ ਸਮਾਗਮ ਦੀਆਂ ਹੋਰ ਤਸਵੀਰਾਂ ANI ਦੇ ਟਵੀਟ ਵਿਚ ਹੇਠਾਂ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।

 

 

ਮਤਲਬ ਸਾਫ ਹੈ ਕਿ ਤਸਵੀਰ ਹਾਲੀਆ ਨਹੀਂ ਹੈ ਤੇ ਇਸਦਾ ਕਿਸਾਨ ਸੰਘਰਸ਼ ਨਾਲ ਕੋਈ ਵੀ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਹੈ। ਇਹ ਤਸਵੀਰ ਸਾਲ 2022 ਦੀ ਹੈ, ਜਦੋਂ ਹੋਲੀ ਮਿਲਣ ਸਮਾਰੋਹ ਵਿਚ ਸ਼ਾਮਲ ਹੋਣ ਲਈ ਭਗਵੰਤ ਮਾਨ ਹਰਿਆਣਾ ਰਾਜਭਵਨ ਪਹੁੰਚੇ ਸਨ। 

 

Our Sources:

News Report Article By Asianetnews.com, Published On 17 March 2022

Tweet Of ANI News Agency , Dated 17 March 2022

SHARE ARTICLE

ਸਪੋਕਸਮੈਨ FACT CHECK

Advertisement

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM
Advertisement