
ਵਾਰਾਣਸੀ ਪੁਲਿਸ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇੱਕ ਦਲਿਤ ਸਮੁਦਾਏ ਦੀ ਕੁੜੀ ਨੇ ਧਰਮ ਪਰਿਵਰਤਨ ਤੇ ਬਲਾਤਕਾਰ ਦੀ ਧਮਕੀ ਦੇਣ ਵਾਲੇ 6 ਮੁਸਲਿਮ ਨੌਜਵਾਨਾਂ ਦਾ ਸਿਰ ਵੱਢ ਦਿੱਤਾ ਹੈ ਅਤੇ ਉਹ ਫਰਾਰ ਹੋ ਗਈ ਹੈ। ਇਸ ਅਖਬਾਰ ਦੀ ਕਟਿੰਗ ਉੱਤੇ UP Tak ਮੀਡੀਆ ਅਦਾਰੇ ਦਾ ਲੋਗੋ ਲੱਗਿਆ ਹੋਇਆ ਹੈ।
ਟਵਿੱਟਰ ਅਕਾਊਂਟ मुकेश शर्मा राष्ट्रवादी ਨੇ ਵਾਇਰਲ ਕਟਿੰਗ ਸਾਂਝਾ ਕਰਦਿਆਂ ਲਿਖਿਆ, "बलात्कार और धर्मांतरण की धमकी देने पर 6 जिहादियों का गला काट दलित हिंदू युवती नें काली माता को अर्पित किए। बाबतपुर स्थित काली माता मंदिर से सभी कटे सिर बरामद। जय माँ काली"
बलात्कार और धर्मांतरण की धमकी देने पर 6 जिहादियों का गला काट दलित हिंदू युवती नें काली माता को अर्पित किए ।
— मुकेश शर्मा राष्ट्रवादी (@ChowkidarSharm1) June 18, 2023
बाबतपुर स्थित काली माता मंदिर से सभी कटे सिर बरामद।
जय माँ काली???????? pic.twitter.com/SMn5GFYTZt
ਇਸੇ ਤਰ੍ਹਾਂ ਇਸ ਦਾਅਵੇ ਨੂੰ ਲੈ ਕੇ ਹਰਜਿੰਦਰ ਸਿੰਘ ਨਾਂਅ ਦੇ ਫੇਸਬੁੱਕ ਯੂਜ਼ਰ ਨੇ ਲਿਖਿਆ, "ਸਲਾਮ ਹੈ ਇਸ ਬਹਾਦਰ ਧੀ ਨੂੰ, ਜਿਸਨੇ ਫੂਲਨ ਦੇਵੀ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ"
ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਖਬਰ ਫਰਜ਼ੀ ਹੈ। ਵਾਰਾਣਸੀ ਪੁਲਿਸ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
ਹੁਣ ਪੜ੍ਹੋ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਦੱਸ ਦਈਏ ਕਿ ਇਸ ਕਟਿੰਗ ਉੱਤੇ ਮੀਡੀਆ ਅਦਾਰੇ UP Tak ਦਾ ਲੋਗੋ ਲੱਗਿਆ ਹੋਇਆ ਹੈ ਅਤੇ ਇਸ ਕਟਿੰਗ ਵਿਚ ਹਿੰਦੀ ਭਾਸ਼ਾ ਦੀ ਕਈ ਸਾਰੀ ਗਲਤੀਆਂ ਹਨ। ਦੱਸ ਦਈਏ ਕਿ ਅਜਿਹੀ ਗਲਤੀਆਂ ਇੱਕ ਅਖਬਾਰ ਦੀ ਕਟਿੰਗ ਵਿਚ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ।
Cutting Mistakes
ਹੁਣ ਅਸੀਂ ਇਸ ਕਟਿੰਗ ਨੂੰ ਲੈ ਕੇ ਸਿੱਧਾ UP Tak ਦੇ ਸੀਨੀਅਰ ਪੱਤਰਕਾਰ ਤੇ ਇੰਚਾਰਜ ਅਮੀਸ਼ ਰਾਏ ਨਾਲ ਗੱਲ ਕੀਤੀ। ਅਮੀਸ਼ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਕਟਿੰਗ ਨੂੰ ਫਰਜ਼ੀ ਦੱਸਿਆ ਹੈ।
ਹੁਣ ਅਸੀਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਤਾਂ ਕੋਈ ਖਬਰ ਨਹੀਂ ਮਿਲੀ ਪਰ ਇਸ ਦਾਅਵੇ ਦਾ ਖੰਡਨ ਕਰਦਿਆਂ ਉੱਤਰ ਪ੍ਰਦੇਸ਼ ਪੁਲਿਸ ਦਾ ਅਧਿਕਾਰਿਕ ਟਵੀਟ ਜ਼ਰੂਰ ਮਿਲ ਗਿਆ। ਟਵਿੱਟਰ ਅਕਾਊਂਟ DCP Gomti Zone VNS ਨੇ ਇਸ ਕਟਿੰਗ ਦਾ ਖੰਡਨ ਕਰਦਿਆਂ ਲਿਖਿਆ, "आवश्यक सूचना...कतिपय ट्वीटर हैंडलों द्वारा एक फेक न्यूज को पोस्ट कर वायरल किया जा रहा है, जो पूर्णतया असत्य है। वाराणसी गोमती ज़ोन पुलिस इस असत्य एवं भ्रामक खबर का खंडन करती है।"
आवश्यक सूचना...
— DCP Gomti Zone VNS (@DcpGomti) June 18, 2023
कतिपय ट्वीटर हैंडलों द्वारा एक फेक न्यूज को पोस्ट कर वायरल किया जा रहा है, जो पूर्णतया असत्य है। वाराणसी गोमती ज़ोन पुलिस इस असत्य एवं भ्रामक खबर का खंडन करती है।#UPPolice #PoliceCommissionerateVaranasi #Gomti_Zone pic.twitter.com/eL37ECjQ9g
ਟਵੀਟ ਕੀਤੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਦਾਅਵਾ ਬਿਲਕੁਲ ਫਰਜ਼ੀ ਹੈ।
ਹੁਣ ਅਸੀਂ ਅੱਗੇ ਵੱਧਦੇ ਹੋਇਆ ਵਾਰਾਣਸੀ ਦੇ ਫੂਲਪੁਰ ਥਾਣਾ ਸੰਪਰਕ ਕੀਤਾ। ਦੱਸ ਦਈਏ ਕਿ ਬਾਬਾਤਪੁਰ ਇਲਾਕਾ ਇਸੇ ਥਾਣੇ ਅਧੀਨ ਆਉਂਦਾ ਹੈ। ਸਾਡੇ ਨਾਲ ਗੱਲ ਕਰਦਿਆਂ ਥਾਣੇ ਪ੍ਰਭਾਰੀ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਇਸਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ।
ਦੱਸ ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਕਟਿੰਗ ਵਿਚ ਇਸਤੇਮਾਲ ਕੀਤੀ ਗਈ ਮੰਦਿਰ ਅਤੇ ਉਸਦੇ ਸਾਹਮਣੇ ਖੜੀ ਪੁਲਿਸ ਦੀ ਤਸਵੀਰ ਫੋਟੋਸ਼ਾਪ ਦੀ ਮਦਦ ਨਾਲ ਬਣਾਈ ਗਈ ਹੈ। ਅਸਲ ਦੋਵੇਂ ਤਸਵੀਰਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Police Officials
Salori Temple
ਦੱਸ ਦਈਏ ਕਿ ਕਟਿੰਗ ਵਿਚ ਇਸਤੇਮਾਲ ਕੀਤੇ ਗਏ ਮੰਦਿਰ ਦੀ ਤਸਵੀਰ ਵਾਰਾਣਸੀ ਦੀ ਹੈ ਹੀ ਨਹੀਂ। ਇਹ ਤਸਵੀਰ ਅਲਾਹਬਾਦ ਅਧੀਨ ਪੈਂਦੇ ਸਾਲੋਰੀ ਮੰਦਿਰ ਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਖਬਰ ਫਰਜ਼ੀ ਹੈ। ਵਾਰਾਣਸੀ ਪੁਲਿਸ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। ਹੁਣ ਫਰਜ਼ੀ ਕਟਿੰਗ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।