Fact Check: ਚਰਨਜੀਤ ਚੰਨੀ ਦੇ CM ਬਣਨ ਤੋਂ ਬਾਅਦ ਫੈਲਾਇਆ ਜਾ ਰਿਹਾ ਨਫਰਤੀ ਦਾਅਵਾ, ਜਾਣੋ ਪੂਰਾ ਸੱਚ
Published : Sep 23, 2021, 7:26 pm IST
Updated : Sep 23, 2021, 7:27 pm IST
SHARE ARTICLE
Fact Check SM users spreading communal hate in the name of Punjab CM and Navjot Sidhu
Fact Check SM users spreading communal hate in the name of Punjab CM and Navjot Sidhu

ਅਸਲ ਵੀਡੀਓਜ਼ ਵਿਚ ਅਲਾਹ ਹੂ ਅਕਬਰ ਅਤੇ ਹਲੇਲੂਯਾਹ ਦੇ ਨਾਅਰਿਆਂ ਤੋਂ ਅਲਾਵਾ ਜੋ ਬੋਲੇ ਸੋ ਨਿਹਾਲ ਅਤੇ ਹਰ ਹਰ ਮਹਾਦੇਵ ਦੇ ਨਾਅਰੇ ਵੀ ਲਗਾਏ ਗਏ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ 2 ਵੀਡੀਓ ਕਲਿਪ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਕਲਿਪ ਵਿਚ ਪੰਜਾਬ ਕਾਂਗਰੇਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਲਾਹ ਹੂ ਅਕਬਰ ਅਤੇ ਦੂਜੀ ਵੀਡੀਓ ਵਿਚ ਹਲੇਲੂਯਾਹ ਦੇ ਨਾਅਰੇ ਲਗਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੇ CM ਨਿਯੁਕਤ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਲਾਹ ਹੂ ਅਕਬਰ ਅਤੇ ਹਲੇਲੂਯਾਹ ਦੇ ਨਾਅਰੇ ਲਗਾਏ। ਯੂਜਰਜ਼ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ ਅਤੇ ਕਾਂਗਰੇਸ ਸਰਕਾਰ 'ਤੇ ਤਨਜ ਕਸ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵੀਡੀਓਜ਼ ਵਿਚ ਅਲਾਹ ਹੂ ਅਕਬਰ ਅਤੇ ਹਲੇਲੂਯਾਹ ਦੇ ਨਾਅਰਿਆਂ ਤੋਂ ਅਲਾਵਾ ਜੋ ਬੋਲੇ ਸੋ ਨਿਹਾਲ ਅਤੇ ਹਰ ਹਰ ਮਹਾਦੇਵ ਦੇ ਨਾਅਰੇ ਵੀ ਲਗਾਏ ਗਏ ਸਨ। ਹੁਣ ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ ਨਫਰਤ ਫੈਲਾਈ ਜਾ ਰਹੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Pollywood Di Pol-khol ਨੇ ਵੀਡੀਓਜ਼ ਕਲਿਪ ਦੇ ਕੋਲਾਜ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "यह गुरु गोविंद सिंह और उनके बच्चों का अपमान है और कोई इसके लिए आवाज भी नहीं उठा रहा"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਇਨ੍ਹਾਂ ਵੀਡੀਓਜ਼ ਦੀ ਪੜਤਾਲ ਅਸੀਂ ਇੱਕ-ਇੱਕ ਕਰਕੇ ਕੀਤੀ।

ਪਹਿਲੀ ਵੀਡੀਓ

ਪਹਿਲੀ ਵੀਡੀਓ ਵਿਚ PTC News ਦਾ ਲੋਗੋ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਦੀ ਪੜਤਾਲ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਹ ਵੀਡੀਓ PTC News ਦੁਆਰਾ ਫੇਸਬੁੱਕ ਲਾਈਵ 'ਤੇ ਮਿਲਿਆ। ਇਹ ਲਾਈਵ 20 ਸਿਤੰਬਰ 2021 ਨੂੰ ਕੀਤਾ ਗਿਆ ਸੀ। ਇਹ ਲਾਈਵ ਲਾਈਵ ਵੀਡੀਓ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਦੇ ਜਸ਼ਨ ਦਾ ਹੈ। ਇਸ ਵੀਡੀਓ ਵਿਚ 1 ਮਿੰਟ ਅਤੇ 25 ਸੈਕੰਡ 'ਤੇ ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਸੁਣਿਆ ਜਾ ਸਕਦਾ ਹੈ ਅਤੇ ਅੱਗੇ ਜੈਕਾਰਾ ਸ਼ੇਰਾ ਵਾਲੀ ਦਾ ਅਤੇ ਹਰ ਹਰ ਮਹਾਦੇਵ ਦਾ ਨਾਅਰਾ ਵੀ ਸੁਣਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਸਿਰਫ ਅਲਾਹ ਹੂ ਅਕਬਰ ਨਾਅਰੇ ਦੀ ਕਲਿਪ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਲਾਈਵ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦੂਜਾ ਵੀਡੀਓ 

ਦੂਜੇ ਵੀਡੀਓ ਦੀ ਪੜਤਾਲ ਵੀ ਅਸੀਂ ਕੀਵਰਡ ਸਰਚ ਤੋਂ ਕੀਤੀ। ਦੂਜਾ ਵੀਡੀਓ ਸਾਨੂੰ Masih Pariwar Channel ਦੇ ਅਧਿਕਾਰਿਕ Youtube ਚੈੱਨਲ 'ਤੇ ਅਪਲੋਡ ਮਿਲਿਆ। ਇਹ ਵੀਡੀਓ 24 ਜੁਲਾਈ 2021 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵਾਇਰਲ ਵੀਡੀਓ ਵਾਲਾ ਹਿੱਸਾ 2 ਮਿੰਟ ਅਤੇ 39 ਸੈਕੰਡ 'ਤੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ 4 ਮਿੰਟ ਅਤੇ 22 ਸੈਕੰਡ 'ਤੇ ਸਿੱਧੂ ਨੂੰ ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਉਂਦੇ ਵੇਖਿਆ ਜਾ ਸਕਦਾ ਹੈ।

jjjkjkj

ਮਤਲਬ ਸਾਫ ਸੀ ਕਿ ਸਿਰਫ ਹਲੇਲੂਯਾਹ ਦੇ ਨਾਅਰੇ ਦੀ ਕਲਿਪ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵੀਡੀਓਜ਼ ਵਿਚ ਅਲਾਹ ਹੂ ਅਕਬਰ ਅਤੇ ਹਲੇਲੂਯਾਹ ਦੇ ਨਾਅਰਿਆਂ ਤੋਂ ਅਲਾਵਾ ਜੋ ਬੋਲੇ ਸੋ ਨਿਹਾਲ ਅਤੇ ਹਰ ਹਰ ਮਹਾਦੇਵ ਦੇ ਨਾਅਰੇ ਵੀ ਲਗਾਏ ਗਏ ਸਨ। ਹੁਣ ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ ਨਫਰਤ ਫੈਲਾਈ ਜਾ ਰਹੀ ਹੈ।

Claim- Navjot Sidhu and CM Charanjit Channi spreading communal phrases after Channi becomes CM
Claimed By- SM Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement