Fact Check: CM ਚਰਨਜੀਤ ਚੰਨੀ ਨੇ ਕੋਲੀ 'ਚ ਪੀਤੀ ਚਾਹ, ਲੋਕਾਂ ਨੇ ਦਿੱਤਾ ਧਾਰਮਿਕ ਰੰਗ
Published : Sep 23, 2021, 2:53 pm IST
Updated : Sep 23, 2021, 3:51 pm IST
SHARE ARTICLE
Fact Check Video of Cm Charanjit Channi drinking tea viral with misleading claim
Fact Check Video of Cm Charanjit Channi drinking tea viral with misleading claim

ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। CM ਨੇ ਚਾਹ ਠੰਡੀ ਕਰਨ ਕਰਕੇ ਕੋਲੀ 'ਚ ਚਾਹ ਪੀਤੀ ਸੀ। ਉਨ੍ਹਾਂ ਨੂੰ ਚਾਹ ਸਾਰੇ ਲੋਕਾਂ ਵਾਂਗ ਗਲਾਸ 'ਚ ਹੀ ਦਿੱਤੀ ਗਈ ਸੀ।

RSFC (Team Mohali)- 22 ਸਿਤੰਬਰ 2021 ਨੂੰ ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ। ਇਸੇ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ 'ਚ ਮਸ਼ਹੂਰ ਗਿਆਨੀ ਟੀ ਸਟਾਲ ਤੋਂ ਚਾਹ ਦਾ ਲੁਫਤ ਚੁੱਕਿਆ। ਹੁਣ ਓਸੇ ਮਾਮਲੇ ਦੇ ਵੀਡੀਓ ਨੂੰ ਧਾਰਮਿਕ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ CM ਨੂੰ ਕੋਲੀ 'ਚ ਚਾਹ ਪੀਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਜਾਤੀ ਕਰਕੇ ਗਲਤ ਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਲਾਸ ਦੀ ਥਾਂ ਕੋਲੀ 'ਚ ਚਾਹ ਦਿੱਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। CM ਨੇ ਚਾਹ ਠੰਡੀ ਕਰਨ ਕਰਕੇ ਕੋਲੀ 'ਚ ਚਾਹ ਪੀਤੀ ਸੀ। ਉਨ੍ਹਾਂ ਨੂੰ ਚਾਹ ਸਾਰੇ ਲੋਕਾਂ ਵਾਂਗ ਗਲਾਸ 'ਚ ਹੀ ਦਿੱਤੀ ਗਈ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Scar ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "While everyone else gets tea in glass tumbler, Punjab CM Charanjit Singh Channi served tea in a seperate steel bowl just bcz he is a Dalit. Time @INCIndia stops this discrimination with Dalits" 

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ CM ਦੇ ਚਾਹ ਪੀਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਮਿਲੀਆਂ।

ਫੇਸਬੁੱਕ ਪੇਜ Bol Punjab ਨੇ ਇਸ ਮਾਮਲੇ ਦਾ ਪੂਰਾ ਵੀਡੀਓ ਸ਼ੇਅਰ ਲਾਈਵ ਕੀਤਾ ਸੀ। ਇਸ ਵੀਡੀਓ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ CM ਚਰਨਜੀਤ ਚੰਨੀ ਨੂੰ ਗਲਾਸ 'ਚ ਚਾਹ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਚਾਹ ਠੰਡੀ ਕਰਨ ਖਾਤਰ ਬਾਅਦ ਵਿਚ ਕੋਲੀ ਮੰਗਵਾ ਕੇ ਉਸ 'ਚ ਚਾਹ ਪੀਤੀ ਸੀ।

ਮਤਲਬ ਸਾਫ ਸੀ ਕਿ ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।

ਅੱਗੇ ਵਧਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਰਾਜਨੀਤਿਕ ਮਾਹੌਲ ਨੂੰ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਹਰਦੀਪ ਭੋਗਲ ਨਾਲ ਗੱਲ ਕੀਤੀ। ਭੋਗਲ ਨੇ ਜਾਣਕਾਰੀ ਦਿੰਦਿਆਂ ਕਿਹਾ, "CM ਚਰਨਜੀਤ ਚੰਨੀ ਦੇ ਚਾਹ ਪੀਣ ਦੇ ਵੀਡੀਓ ਨੂੰ ਧਾਰਮਿਕ ਰੰਗ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹਨ ਅਤੇ ਵੀਡੀਓਜ਼ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ CM ਨੂੰ ਗਲਾਸ 'ਚ ਚਾਹ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਚਾਹ ਨੂੰ ਠੰਡੀ ਕਰਨ ਖਾਤਰ ਕੋਲੀ 'ਚ ਚਾਹ ਪੀਤੀ। CM ਦਾ ਦੌਰਾ ਕਾਫੀ ਵੱਡਾ ਰਿਹਾ ਅਤੇ ਦੇਰੀ ਹੋਣ ਕਰਕੇ ਹੀ ਉਨ੍ਹਾਂ ਨੇ ਕੋਲੀ ਮੰਗੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਪੋਸਟ ਗੁੰਮਰਾਹਕੁਨ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। CM ਨੇ ਚਾਹ ਠੰਡੀ ਕਰਨ ਕਰਕੇ ਕੋਲੀ 'ਚ ਚਾਹ ਪੀਤੀ ਸੀ। ਉਨ੍ਹਾਂ ਨੂੰ ਚਾਹ ਸਾਰੇ ਲੋਕਾਂ ਵਾਂਗ ਗਲਾਸ 'ਚ ਹੀ ਦਿੱਤੀ ਗਈ ਸੀ।

Claim- Post defaming Punjab's CM Charanjit Channi
Claimed By- Twitter User Scar
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement