Fact Check: ਫੁੱਟਪਾਥ 'ਤੇ ਹੋ ਰਹੇ ਪੀੜਤਾਂ ਦੇ ਇਲਾਜ ਦੀ ਇਹ ਤਸਵੀਰ ਦਿੱਲੀ ਦੀ ਨਹੀਂ ਯੂਪੀ ਦੀ ਹੈ
Published : Oct 23, 2021, 5:54 pm IST
Updated : Oct 23, 2021, 5:54 pm IST
SHARE ARTICLE
Fact Check- Viral Image of patients getting treatment on footpath is from uttar pradesh
Fact Check- Viral Image of patients getting treatment on footpath is from uttar pradesh

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਬੇਹੱਦ ਹੈਰਾਨ ਕਰ ਦੇਣ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਬਿਮਾਰ ਮਰੀਜ਼ਾਂ ਦਾ ਇਲਾਜ ਸੜਕ 'ਤੇ ਹੁੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਦਿੱਲੀ ਦੇ ਗੁਣਗਾਨ ਵਾਲੇ ਅਰਵਿੰਦ ਕੇਜਰੀਵਾਲ ਦੀ ਦਿੱਲੀ ਦਾ ਇਹ ਨਜ਼ਾਰਾ ਹੈ ਜਿਥੇ ਹਸਪਤਾਲਾਂ ਵਿਚ ਬੈਡ ਦੀ ਘਾਟ ਕਾਰਨ ਡੇਂਗੂ ਪੀੜਤਾਂ ਦਾ ਇਲਾਜ ਸੜਕ 'ਤੇ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਹੈ ਜਿਥੇ ਇੱਕ ਨਿਜੀ ਹਸਪਤਾਲ ਵੱਲੋਂ ਡੇਂਗੂ ਪੀੜਤਾਂ ਦਾ ਇਲਾਜ ਸੜਕ 'ਤੇ ਕੀਤਾ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ Fans of Anantvir Singh Badal ਨੇ ਵਾਇਰਲ  ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਆ ਕੇ ਸਿਹਤ ਸਹੂਲਤਾਂ ਦੀਆਂ ਗਰੰਟੀਆਂ ਦੇਣ ਵਾਲੇ ਕੇਜਰੀਵਾਲ ਦੀ ਦਿੱਲੀ ਦੇ ਹਾਲਾਤ ਦੇਖ ਲਓ???????? ਡੇਂਗੂ ਨਾਲ ਪੀੜਤ ਮਰੀਜ਼ਾਂ ਲਈ ਹਸਪਤਾਲਾ਼ਂ ਚ ਜਗ੍ਹਾ ਤੱਕ ਨਹੀ ਤੇ ਅਨੇਕਾਂ ਫੁੱਟਪਾਥਾਂ ਤੇ ਇਹ ਮਰੀਜ਼ ਗੁਲੂਕੋਜ ਦੀਆਂ ਬੋਤਲਾਂ ਟੰਗੀ ਬੈਠੇ ਨੇ।#ਝੂਠਾ_ਫਰਜੀਵਾਲ_ਮਸ਼ਹੂਰੀਬਾਜ਼_ਡਰਾਮੇਬਾਜ਼"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਇਹ ਤਸਵੀਰ ਦਿੱਲੀ ਦੀ ਨਹੀਂ ਹੈ

ਸਾਨੂੰ ਦੈਨਿਕ ਜਾਗਰਣ ਦੀ ਇੱਕ ਖਬਰ ਮਿਲਦੀ ਹੈ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਮਾਮਲੇ ਨੂੰ ਯੂਪੀ ਦੇ ਫਿਰੋਜ਼ਾਬਾਦ ਦਾ ਦੱਸਿਆ ਗਿਆ। ਇਹ ਖਬਰ 6 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਲਿਖਿਆ ਗਿਆ ਸੀ, "फुटपाथ पर मरीजों का इलाज करने वाला डाक्टर बेनकाब"

Jagran News

ਖਬਰ ਅਨੁਸਾਰ ਮਾਮਲਾ ਯੂਪੀ ਦੇ ਫਿਰੋਜ਼ਾਬਾਦ ਦਾ ਹੈ ਜਿਥੇ ਇੱਕ ਨਿਜੀ ਹਸਪਤਾਲ ਡੇਂਗੂ ਪੀੜਤਾਂ ਦਾ ਇਲਾਜ ਸੜਕ ਕਿਨਾਰੇ ਕਰ ਰਿਹਾ ਸੀ। ਮਾਮਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ ETV ਅਤੇ ਦੈਨਿਕ ਭਾਸਕਰ ਦੀਆਂ ਖਬਰਾਂ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਮਤਲਬ ਸਾਫ ਸੀ ਕਿ ਯੂਪੀ ਦੀ ਤਸਵੀਰ ਨੂੰ ਦਿੱਲੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਹੈ ਜਿਥੇ ਇੱਕ ਨਿਜੀ ਹਸਪਤਾਲ ਵੱਲੋਂ ਡੇਂਗੂ ਪੀੜਤਾਂ ਦਾ ਇਲਾਜ ਸੜਕ 'ਤੇ ਕੀਤਾ ਗਿਆ ਸੀ।

Claim- Image of Dengue patient getting treatment on footpath is from Delhi
Claimed By- FB Page Fans Of Anantveer Singh Badal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement