ਤੱਥ ਜਾਂਚ- ਅਮਿਤ ਸ਼ਾਹ ਦੇ ਬੰਗਾਲ ਦੌਰੇ ਨੂੰ ਲੈ ਕੇ ਮਮਤਾ ਬੈਨਰਜੀ ਦਾ ਪੁਰਾਣਾ ਵੀਡੀਓ ਵਾਇਰਲ
Published : Dec 23, 2020, 4:33 pm IST
Updated : Dec 23, 2020, 4:35 pm IST
SHARE ARTICLE
2006 video of Mamata Banerjee viral with false claim
2006 video of Mamata Banerjee viral with false claim

ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ 2006 ਦੀ ਹੈ।

ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ): ਬੰਗਾਲ ਵਿਚ ਹੋਣ ਜਾ ਰਹੀਆਂ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦਾ ਗੁੱਸੇ ਵਾਲਾ ਵੀਡੀਓ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੰਗਾਲ ਦੌਰੇ ਨਾਲ ਸਬੰਧਤ ਹੈ।

ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਵੀਡੀਓ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ 2006 ਦੀ ਹੈ।

 

ਵਾਇਰਲ ਪੋਸਟ ਦਾ ਦਾਅਵਾ

ਫੇਸਬੁੱਕ ਯੂਜ਼ਰ CP Bhakta ਨੇ 19 ਦਸੰਬਰ ਨੂੰ ਮਮਤਾ ਬੈਨਰਜੀ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿਚ ਮਮਤਾ ਬੈਨਰਜੀ ਗੁੱਸੇ ‘ਚ ਦਿਖਾਈ ਦੇ ਰਹੀ ਹੈ ਤੇ ਉਹ ਬੰਗਾਲੀ ਭਾਸ਼ਾ ਵਿਚ ਕੁਝ ਬੋਲ ਰਹੀ ਹੈ। ਵੀਡੀਓ ‘ਤੇ ਲਿਖਿਆ ਹੋਇਆ ਹੈ, ‘ਭਾਜਪਾ ਵਾਲੇ ਇਸ ਨੂੰ ਪਾਗਲ ਕਰ ਕੇ ਛੱਡਣਗੇ’।

Photo

ਇਸ ਦੇ ਨਾਲ ਕੈਪਸ਼ਨ ਦਿੱਤਾ ਗਿਆ ਹੈ ਕਿ अमीत शाह का बंगाल का दौरा, और दीदी का पागलपन का दौरा।ਇਸ ਤਰ੍ਹਾਂ ਦੇ ਹੋਰ ਵੀ ਕਈ ਦਾਅਵੇ ਕੀਤੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਵੀਡੀਓ ਦੀ ਪੁਸ਼ਟੀ ਲਈ ਅਸੀਂ ਸਭ ਤੋਂ ਪਹਿਲਾਂ mamata banerjee reaction on amit shah bengal visit ਕੀਵਰਡ ਸਰਚ ਕੀਤਾ। ਇਸ ਸਬੰਧੀ ਕੋਈ ਮੀਡੀਆ ਰਿਪੋਰਟ ਸਾਹਮਣੇ ਨਹੀਂ ਆਈ, ਜਿਸ ਤੋਂ ਪਤਾ ਲੱਗਿਆ ਕਿ ਵੀਡੀਓ ਹਾਲੀਆ ਨਹੀਂ ਹੈ।

ਵੀਡੀਓ ਦਾ ਸੱਚ ਜਾਣਨ ਲਈ ਅਸੀਂ ਵਾਇਰਲ ਵੀਡੀਓ ਦਾ ਸਕਰੀਨਸ਼ਾਟ ਲਿਆ ਤੇ ਫੋਟੋ ਨੂੰ yandex image search ਟੂਲ ‘ਤੇ ਪਾਇਆ। ਇੱਥੇ ਨਤੀਜੇ ਵਜੋਂ ਯੂਟਿਊਬ ‘ਤੇ Vinay Raghav1984 ਨਾਂਅ ਦੇ ਯੂਜ਼ਰ ਵੱਲੋਂ 8 ਜਨਵਰੀ 2020 ਨੂੰ ਅਪਲੋਡ ਕੀਤੀ ਵੀਡੀਓ ਸਾਹਮਣੇ ਆਈ। ਇਹ ਉਹੀ ਵੀਡੀਓ ਸੀ ਜੋ ਫਰਜ਼ੀ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ।

Photo

https://youtu.be/kemdXJE0yyw

ਇਸ ਤੋਂ ਇਹ ਸਾਬਿਤ ਹੋ ਗਿਆ ਕਿ ਵੀਡੀਓ ਪੁਰਾਣੀ ਹੈ ਪਰ ਕਿੰਨੀ ਪੁਰਾਣੀ ਹੈ, ਇਸ ਦੀ ਜਾਂਚ ਲਈ ਯੂਟਿਊਬ ‘ਤੇ mamata banerjee shouting ਕੀਵਰਡ ਨਾਲ ਸਰਚ ਕੀਤਾ, ਇੱਥੇ ਸਾਨੂੰ 8.22 ਮਿੰਟ ਦਾ ਵੀਡੀਓ ਮਿਲਿਆ।

Photo

ਵੀਡੀਓ ਦਾ ਟਾਈਟਲ Mamata Banerjee and TMC Destroy West Bengal Parliament ਦਿੱਤਾ ਗਿਆ ਸੀ ਤੇ ਵੀਡੀਓ 26 ਸਤੰਬਰ 2013 ਨੂੰ ਅਪਲੋਡ ਕੀਤੀ ਗਈ। ਵੀਡੀਓ ਹੇਠਾਂ ਦਿੱਤੇ ਗਏ ਕਮੈਂਟਸ ਵਿਚ ਇਕ ਵਿਅਕਤੀ ਨੇ ਲਿਖਿਆ ਕਿ ਇਹ ਵੀਡੀਓ 2006 ਦੀ ਹੈ।

Photo

ਵਧੇਰੇ ਪੁਸ਼ਟੀ ਲਈ ਅਸੀਂ ਵੀਡੀਓ ਵਿਚ ਦਿੱਤੇ ਗਏ ਕੀਵਰਡ ਦੀ ਵਰਤੋਂ ਨਾਲ ਗੂਗਲ ਸਰਚ ਕੀਤਾ ਤਾਂ 30 ਨਵੰਬਰ 2006 ਦੀ ਐਨਡੀਟੀਵੀ ਵੱਲੋਂ ਪ੍ਰਕਾਸ਼ਿਤ ਮੀਡੀਆ ਰਿਪੋਰਟ ਸਾਹਮਣੇ ਆਈ। ਇਸ ਨੂੰ ਤੁਸੀਂ ਇੱਥੇ ਵੀ ਦੇਖ ਸਕਦੇ ਹੋ।

https://www.ndtv.com/video/news/news/mamata-on-rampage-in-wb-assembly-9543

ਇਸ ਤੋਂ ਇਲਾਵਾ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਤੋਂ ਵੀ ਪੁਸ਼ਟੀ ਹੋਈ ਕਿ ਇਹ ਵੀਡੀਓ 2006 ਦੀ ਹੈ।

https://timesofindia.indiatimes.com/india/Bedlam-in-West-Bengal-assembly/articleshow/657816.cms

ਮੀਡੀਆ ਰਿਪੋਰਟ ਤੋਂ ਜਾਣਕਾਰੀ ਮਿਲੀ ਕਿ ਵਾਇਰਲ ਵੀਡੀਓ ਉਸ ਦੌਰਾਨ ਦੀ ਹੈ ਜਦੋਂ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਟਾਟਾ ਮੋਰਟਰਜ਼ ਵੱਲੋਂ ਨੈਨੋ ਪਲਾਂਟ ਲਗਾਉਣ ਲਈ ਉਪਜਾਊ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੀ ਸੀ।

ਇਸ ਦੌਰਾਨ ਬੰਗਾਲ ਪੁਲਿਸ ਨੇ ਮਮਤਾ ਬੈਨਰਜੀ ਨੂੰ ਸਿੰਗੂਰ ਆਉਣ ਤੋਂ ਰੋਕਿਆ ਤੇ ਉਹਨਾਂ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਟੀਐਮਸੀ ਵਰਕਰਾਂ ਤੇ ਵਿਧਾਇਕਾਂ ਨੇ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਮਤਾ ਬੈਨਰਜੀ ਦੇ ਹੱਥ ਵਿਚ ਸੰਵਿਧਾਨ ਦੀ ਕਾਪੀ ਵੀ ਸੀ। ਇਸ ਸਬੰਧੀ ਜਾਣਕਾਰੀ ਤ੍ਰਿਣਮੂਲ ਕਾਂਗਰਸ ਦੀ ਵੈੱਬਸਾਈਟ ‘ਤੇ ਵੀ ਦਿੱਤੀ ਗਈ ਹੈ।

http://aitcofficial.org/aitc/singur-movementthe-full-story-the-struggle-of-ma-mati-manush/

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2006 ਦੀ ਹੈ ਜਦੋਂ ਸਿੰਗੂਰ ਅੰਦੋਲਨ ਦੇ ਚਲਦਿਆਂ ਮਮਤਾ ਬੈਨਰਜੀ ਨੂੰ ਸਿੰਗੂਰ ਜਾਣ ਤੋਂ ਰੋਕਿਆ ਗਿਆ। ਇਸ ਦੌਰਾਨ ਉਹਨਾਂ ਨੇ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਪ੍ਰਦਰਸ਼ਨ ਕੀਤਾ ਸੀ।

Claim – ਅਮਿਤ ਸ਼ਾਹ ਦੇ ਬੰਗਾਲ ਦੌਰੇ ਤੋਂ ਬਾਅਦ ਗੁੱਸੇ ‘ਚ ਆਈ ਮਮਤਾ ਬੈਨਰਜੀ।

Claimed By - CP Bhakta

Fact Check - ਗਲਤ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement