
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਪਾਇਆ।
ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਵਲੋਂ ਭਾਜਪਾ ਲੀਡਰਾਂ ਦੀ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਤਾ ਗੁੱਸੇ ਵਿਚ ਹੈ ਅਤੇ ਭਾਜਪਾ ਲੀਡਰਾਂ 'ਤੇ ਉਨ੍ਹਾਂ ਦਾ ਗੁੱਸਾ ਫੁੱਟ ਰਿਹਾ ਹੈ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਪਾਇਆ। ਜਿਹੜੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ 2017 ਦਾ ਹੈ।
ਕੀ ਹੈ ਵਾਇਰਲ ਪੋਸਟ
ਟਵਿੱਟਰ ਯੂਜ਼ਰ Roshni Kushal Jaiswal ਨੇ 15 ਦਸੰਬਰ 2020 ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ; ‘BJP के नेताओं पर जनता का आक्रोश अब तो जाग जाओ अंधभक्तों वरना समय तुम्हें ज़रूर जगा देगा। भाजपा के अच्छे दिन अब शुरू हुए हैं।’
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਅਸੀਂ ਯੂਟਿਊਬ 'ਤੇ ਹਿੰਦੀ ਕੀਵਰਡ ''भाजपा प्रतिनिधि पर हमला'' ਸਰਚ ਕੀਤਾ ਤਾਂ ਸਾਨੂੰ ਭਾਜਪਾ ਨੇਤਾਵਾਂ 'ਤੇ ਹੋਏ ਹਮਲੇ ਦੀਆਂ ਕਈ ਵੀਡੀਓਜ਼ ਮਿਲੀਆਂ। ਫਿਰ ਸਾਨੂੰ ਵਾਇਰਲ ਵੀਡੀਓ ਨਾਲ ਦੀ ਹੂਬਹੂ ਇੱਕ ਵੀਡੀਓ ਮਿਲੀ ਜੋ ਕਿ Navbharat Times ਦੇ ਯੂਟਿਊਬ ਪੇਜ਼ 'ਤੇ 5 ਅਕਤੂਬਰ 2017 ਨੂੰ ਅਪਲੋਡ ਕੀਤੀ ਗਈ ਸੀ। ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਸੀ "पश्चिम बंगाल भारतीय जनता पार्टी के अध्यक्ष दिलीप घोष पर दार्जिलिंग में हमला किया गया। उनके साथ उनके सहयोगियों पर भी हमले किए गए।''
ਇਸ ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ। https://www.youtube.com/watch?v=pJ-UwsKZG6M
ਫਿਰ ਅਸੀਂ ਗੂਗਲ 'ਤੇ ਦਿਲੀਪ ਘੋਸ਼ 'ਤੇ ਹੋਏ ਹਮਲੇ ਦੀਆਂ ਖ਼ਬਰਾਂ ਸਰਚ ਕੀਤੀਆਂ। ਸਾਨੂੰ ਅਜਿਹੀਆਂ ਕਈ ਖ਼ਬਰਾਂ ਮਿਲੀਆਂ ਜਿਸ ਨੂੰ ਵੱਖ-ਵੱਖ ਵੈੱਬਸਾਈਟਸ ਨੇ 5 ਅਕਤੂਬਰ 2017 ਨੂੰ ਹੀ ਅਪਲੋਡ ਕੀਤਾ ਸੀ। ਇਸ ਖ਼ਬਰ ਦੀ ਪੂਰੀ ਡਿਟੇਲ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਪਾਇਆ। 2017 ਵਿਚ ਦਾਰਜਲਿੰਗ ਅੰਦਰ ਭਾਜਪਾ ਬੰਗਾਲ ਦੇ ਲੀਡਰ ਦਿਲੀਪ ਗੋਸ਼ ਨਾਲ ਹੋਈ ਕੁੱਟਮਾਰ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim - ਭਾਜਪਾ ਨੇਤਾਵਾਂ ਦੀ ਜਨਤਾ ਵੱਲੋਂ ਹਾਲ ਹੀ ਵਿਚ ਕੀਤੀ ਗਈ ਕੁੱਟਮਾਰ
Claimed By - Roshni Kushal Jaiswal
Fact Check - ਗਲਤ