Fact Check: ਕੀ PM ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜ਼ੀ? ਨਹੀਂ, ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Published : Dec 23, 2021, 1:17 pm IST
Updated : Dec 23, 2021, 1:17 pm IST
SHARE ARTICLE
Fact Check Video of people chanting in support of pm shared with fake claim
Fact Check Video of people chanting in support of pm shared with fake claim

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਲੋਕਾਂ ਨੇ PM ਖਿਲਾਫ ਨਹੀਂ ਬਲਕਿ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ ਸੀ। ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- 13 ਦਿਸੰਬਰ 2021 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕੀਤਾ ਸੀ ਅਤੇ ਇਸੇ ਮੌਕੇ ਦੌਰਾਨ ਉਨ੍ਹਾਂ ਨੇ ਰਾਤ ਨੂੰ ਵਾਰਾਣਸੀ ਦਾ ਦੌਰਾ ਵੀ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਇਸੇ ਦੌਰੇ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਲੋਕਾਂ ਨੂੰ PM ਮੋਦੀ ਅਤੇ ਉੱਤਰ ਪ੍ਰਦੇਸ਼ ਦੇ CM ਯੋਗੀ ਸਾਹਮਣੇ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਲੋਕਾਂ ਨੇ PM ਖਿਲਾਫ ਨਾਅਰੇਬਾਜ਼ੀ ਕੀਤੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਲੋਕਾਂ ਨੇ PM ਖਿਲਾਫ ਨਹੀਂ ਬਲਕਿ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ ਸੀ। ਹੁਣ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Scroll Punjab" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮੋਦੀ ਦੇ ਸਾਹਮਣੇ ਲੱਗੇ ਮੋਦੀ ਹਾਏ-ਹਾਏ ਦੇ ਨਾਅਰੇ…"

ਇਸ ਵੀਡੀਓ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਵੀਡੀਓ ਨੂੰ ਧਿਆਨ ਨਾਲ ਸੁਣਨ 'ਤੇ ਪਤਾ ਚਲਦਾ ਹੈ ਕਿ ਨਾਅਰੇ ਦਾਅਵੇ ਅਨੁਸਾਰ PM ਖਿਲਾਫ ਨਹੀਂ ਹਨ ਅਤੇ ਵੀਡੀਓ ਦੇਖਣ ਵਿਚ ਧੁੰਧਲਾ ਹੈ।

ਅੱਗੇ ਵਧਦੇ ਹੋਏ ਅਸੀਂ ਵੀਡੀਓ ਦੇ ਦਾਅਵੇ ਅਨੁਸਾਰ ਕੀਵਰਡ ਸਰਚ ਜਰੀਏ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਵਾਇਰਲ ਵੀਡੀਓ ਚੰਗੀ ਕੁਆਲਿਟੀ ਵਿਚ "News Wrap 360" ਦੁਆਰਾ 14 ਦਿਸੰਬਰ 2021 ਨੂੰ ਸ਼ੇਅਰ ਕੀਤਾ ਮਿਲਾ। ਵੀਡੀਓ ਸ਼ੇਅਰ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਗਿਆ, "PM Modi और CM Yogi देर रात अचानक काशी की सड़कों पर पैदल निकले, विकास कार्यों का निरीक्षण किया।"

ਇਹ ਵੀਡੀਓ ਦੇਖਣ ਵਿਚ ਬਿਲਕੁਲ ਸਾਫ ਹੈ ਅਤੇ ਵੀਡੀਓ ਦੇਖਣ ਤੋਂ ਪਤਾ ਚਲਦਾ ਹੈ ਕਿ ਨਾਅਰੇ PM ਦੇ ਸਮਰਥਨ 'ਚ ਲਾਏ ਜਾ ਰਹੇ ਸੀ। ਵੀਡੀਓ ਵਿਚ ਲੋਕਾਂ ਦੇ ਚੇਹਰਿਆਂ 'ਤੇ ਖੁਸ਼ੀ ਵੇਖੀ ਜਾ ਸਕਦੀ ਸੀ। ਇਸ ਪੋਸਟ ਵਿਚ ਵੀਡੀਓ ਨਾਲ ਹੋਰ ਕਈ ਸ਼ੋਟਸ ਵੀ ਵੇਖੇ ਜਾ ਸਕਦੇ ਹਨ ਜਿਸਦੇ ਵਿਚ ਲੋਕ PM ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਰਹੇ ਸਨ। ਵੀਡੀਓ ਨਾਲ ਦਿੱਤੀ ਜਾਣਕਾਰੀ ਅਨੁਸਾਰ ਵੀਡੀਓ PM Modi ਅਤੇ CM Yogi ਦੇ ਹਾਲੀਆ ਕਾਸ਼ੀ ਦੌਰੇ ਦਾ ਹੈ।

ਦੱਸ ਦਈਏ ਕਿ PM ਨੇ ਆਪਣੇ ਸੁਪਨਿਆਂ ਦੇ ਪ੍ਰੋਜੈਕਟ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ 13 ਦਿਸੰਬਰ 2021 ਨੂੰ ਉਦਘਾਟਨ ਕੀਤਾ ਸੀ।

PM Dream ProjectKashi Vishwanath Corridor Complex

ਪੜਤਾਲ ਦੇ ਅਗਲੇ ਚਰਨ ਵਿਚ ਅਸੀਂ ਵੀਡੀਓ ਅਤੇ ਦੌਰੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਸਾਰੀ ਖਬਰਾਂ ਅਨੁਸਾਰ PM ਮੋਦੀ ਅਤੇ ਯੋਗੀ ਦੇ ਸਮਰਥਨ 'ਚ ਨਾਅਰੇ ਲੱਗੇ ਸੀ।

ਇਸ ਰਾਤ ਦੇ ਦੌਰੇ ਨੂੰ ਲੈ ਕੇ ABP News Hindi ਦੀ ਵੀਡੀਓ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ABP News HindiABP News Hindi

ਇਸ ਰਾਤ ਦੇ ਦੌਰੇ ਨੂੰ ਲੈ ਕੇ Nai Dunia ਦੀ ਲਿਖ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਦੌਰੇ ਦਾ ਵੀਡੀਓ ANI ਦੇ ਟਵੀਟ ਵਿਚ ਹੇਠਾਂ ਕਲਿਕ ਕਰ ਵੇਖ ਸਕਦੇ ਹੋ।

ਮਤਲਬ ਸਾਫ ਸੀ ਕਿ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਲੋਕਾਂ ਨੇ PM ਖਿਲਾਫ ਨਹੀਂ ਬਲਕਿ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ ਸੀ। ਹੁਣ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Video of people chanting against PM Modi
Claimed By- FB Page Scroll Punjab
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement