
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਗਿਆ ਦਾਅਵਾ ਗੁੰਮਰਾਹਕੁੰਨ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ ਵਿਚ 256 ਬੰਬ ਇਕੱਲੇ ਹੀ ਡਿਫਿਊਜ਼ ਕਰਨ ਵਾਲੇ ਸਟੀਲ ਮੈਨ ਕਹੇ ਜਾਣ ਵਾਲੇ ਨਰੇਂਦਰ ਚੌਧਰੀ ਦਾ ਦੇਹਾਂਤ ਹੋਇਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਗਿਆ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਸਟੀਲ ਮੈਨ ਦੇ ਨਾਮ ਨਾਲ ਜਾਣੇ ਜਾਂਦੇ ਨਰੇਂਦਰ ਚੌਧਰੀ ਦੀ ਮੌਤ 2016 ਵਿਚ ਹੀ ਹੋ ਚੁੱਕੀ ਸੀ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Sunil Dhakad ਨਾਮ ਦੇ ਇਕ ਯੂਜ਼ਰ ਨੇ 19 ਜਨਵਰੀ ਨੂੰ ਵਾਇਰਲ ਪੋਸਟ ਅਪਲੋਡ ਕੀਤੀ ਜਿਸ ਉੱਪਰ ਲਿਖਿਆ ਹੋਇਆ ਸੀ, ''256 बम को अकेले डिफ्यूज करने वाले नरेंद्र चौधरी हाल ही में एक परीक्षण के दौरान ग्रेनेड विस्फोट में शहीद हो गए, उनके भीतर 50 किलोमीटर तक बिना खाये-पिये चलने की क्षमता थी और इन्हें "स्टील मैन" के नाम से भी जाना जाता है इनकी बहादुरी को सलाम और भावपूर्ण श्रद्धांजलि ''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਵਿਚ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਜਿਸ ਦੌਰਾਨ ਸਾਨੂੰ www.newstrend.news ਦੀ ਇਕ ਰਿਪੋਰਟ ਮਿਲੀ, ਜਿਸ ਅਨੁਸਾਰ ਨਰੇਂਦਰ ਚੌਧਰੀ ਦੀ ਮੌਤ 12 ਮਈ 2016 ਨੂੰ ਹੋ ਗਈ ਸੀ। ਇਸ ਰਿਪੋਰਟ ਅਨੁਸਾਰ ਨਰੇਂਦਰ ਚੌਧਰੀ ਨੇ 256 ਬੰਬਾਂ ਨੂੰ ਇਕੱਲਿਆਂ ਹੀ ਡਿਫਿਊਜ਼ ਕੀਤਾ ਸੀ ਅਤੇ ਹਜ਼ਾਰਾ ਲੋਕਾਂ ਦੀ ਜਾਨ ਬਚਾਈ ਸੀ। ਚੌਧਰੀ 50 ਕਿਲੋਮੀਟਰ ਤੱਕ ਦੀ ਦੂਰੀ ਬਿਨ੍ਹਾਂ ਕੁੱਝ ਖਾਧੇ ਪੀਤੇ ਤੈਅ ਕਰ ਲੈਂਦੇ ਸਨ। ਉਹ ਰਾਜਸਥਾਨ ਦਾ ਰਹਿਣ ਵਾਲਾ ਸੀ।
ਸਾਨੂੰ ਆਪਣੀ ਪੜਤਾਲ ਦੌਰਾਨ Amritanshu Gupta ਨਾਂਅ ਦੇ ਯੂਜ਼ਰ ਦਾ ਇਕ ਟਵੀਟ ਮਿਲਿਆ ਜੋ ਕਿ 12 ਮਈ 2016 ਨੂੰ ਕੀਤਾ ਗਿਆ ਸੀ। ਗੁਪਤਾ ਨੇ ਟਵੀਟ ਕਰਦੇ ਹੋਏ ਲਿਖਿਆ, ''The SteelMan,Narendra Choudhary,who diffused 256 bombs all alone & saved 1000's of life martyred in grenade blast''
ਇਸ ਤੋਂ ਇਲਾਵਾ ਗੂਗਲ ਸਰਚ ਕਰਨ ‘ਤੇ ਵੀ ਪੁਸ਼ਟੀ ਹੁੰਦੀ ਹੈ ਕਿ ਨਰੇਂਦਰ ਚੌਧਰੀ ਦੀ ਮੌਤ 12 ਮਈ 2016 ਨੂੰ ਹੋਈ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਨਰੇਂਦਰ ਚੌਧਰੀ ਦੀ ਮੌਤ 2016 ਵਿਚ ਹੀ ਹੋ ਚੁੱਕੀ ਸੀ। ਪੋਸਟ ਨੂੰ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਇਆ ਜਾ ਰਿਹਾ ਹੈ।
Claim - 256 ਬੰਬ ਡਿਫਿਊਜ਼ ਕਰਨ ਵਾਲੇ ਸਟੀਲ ਮੈਨ ਨਰੇਂਦਰ ਚੌਧਰੀ ਦਾ ਹੋਇਆ ਦੇਹਾਂਤ
Claimed By - ਫੇਸਬੁੱਕ ਯੂਜ਼ਰ Sunil Dhakad
Fact Check - Misleading