ਤੱਥ ਜਾਂਚ -  ਵਾਇਰਲ ਤਸਵੀਰ ਵਿਚ ਨਹੀਂ ਹੈ ਮੁਗਲ ਸਮਰਾਟ ਅਕਬਰ, ਦਾਅਵਾ ਫਰਜ਼ੀ 
Published : Jan 24, 2021, 1:48 pm IST
Updated : Jan 24, 2021, 1:48 pm IST
SHARE ARTICLE
 Fact check - not in the viral picture Mughal Emperor Akbar, claim is fake
Fact check - not in the viral picture Mughal Emperor Akbar, claim is fake

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਜਰੀਏ ਕੀਤਾ ਗਿਆ ਦਾਅਵਾ ਫਰਜ਼ੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) -ਸੋਸ਼ਲ ਮੀਡੀਆ 'ਤੇ ਦੋ ਤਸਵੀਰ ਨੂੰ ਲੈ ਕੇ ਬਣਾਇਆ ਗਿਆ ਇਕ ਕੋਲਾਜ ਵਾਇਰਲ ਹੋ ਰਿਹਾ ਹੈ। ਜਿਸ ਵਿਚ ਸੱਜੇ ਪਾਸੇ ਟੀਵੀ ਸੀਰੀਅਲ ਵਿਚ ਅਕਬਰ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਰਜਤ ਟੋਕਸ ਦੀ ਤਸਵੀਰ ਹੈ ਤੇ ਖੱਬੇ ਪਾਸੇ ਇਕ ਹੋਰ ਲੜਕੇ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਲ ਵਿਚ ਅਕਬਰ ਕਾਫੀ ਕਮਜ਼ੋਰ ਦਿਖਦੇ ਸਨ ਪਰ ਖੱਬੇ ਪੱਖੀਆਂ ਨੇ ਉਹਨਾਂ ਨੂੰ ਅਕਬਰ ਦੇ ਮਹਾਨ ਹੋਣ ਬਾਰੇ ਪੜ੍ਹਾਇਆ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਜਰੀਏ ਕੀਤਾ ਗਿਆ ਦਾਅਵਾ ਫਰਜ਼ੀ ਪਾਇਆ ਹੈ। ਰਜਤ ਟੋਕਸ ਦੇ ਨਾਲ ਜੋ ਤਸਵੀਰ ਵਾਇਰਲ ਹੋ ਰਹੀ ਹੈ ਉਹ ਮਿਰਜ਼ਾ ਸ਼ਾਹ ਅੱਬਾਸ ਦੀ ਤਸਵੀਰ ਹੈ। ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ 'ਤੇ ਮੁਗਲ ਬਾਦਸਾਹ ਅਕਬਰ ਦੀ ਤਸਵੀਰ ਦੱਸ ਕੇ ਸ਼ੇਅਰ ਕੀਤੀ ਜਾ ਰਹੀ ਹੈ। 

ਵਾਇਰਲ ਤਸਵੀਰ 
DivyaBa jaDeja ਦੇ ਟਵਿੱਟਰ ਯੂਜ਼ਰ ਨੇ 19 ਜਨਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰ ਕੇ ਕੈਪਸ਼ਨ ਵਿਚ ਲਿਖਿਆ, ''वामपंथी दोगलों ने हमें पढ़ाया अकबर महान था बल्कि सच्चाई बिल्कुल विपरीत थी..!''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ livehistoryindia.com ਦੀ ਵੈੱਬਸਾਈਟ ਦਾ ਇਕ ਬਲਾਗ ਮਿਲਿਆ, ਜਿਸ ਦੀ ਹੈੱਡਲਾਈਨ ਸੀ, ''The Epidemic that Slayed the Mughals’ Last Heir''
ਬਲਾਗ ਦੀ ਹੈੱਡਲਾਈਨ ਮੁਤਾਬਿਕ ਇਹ ਪੂਰਾ ਬਲਾਗ ''ਮੁਗਲਾਂ ਦੇ ਆਖਰੀ ਵਾਰਸ ਨੂੰ ਮਾਰਨ ਵਾਲੀ ਮਹਾਂਮਾਰੀ'' 'ਤੇ ਲਿਖਿਆ ਗਿਆ ਸੀ। ਇਸੇ ਬਲਾਗ ਵਿਚ ਸਾਨੂੰ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਮਿਲੀ। ਤਸਵੀਰ ਹੇਠਾਂ ਕੈਪਸ਼ਨ ਸੀ, ''Sons of Bahadur Shah Zafar- Mirza Jawan Bakht (L) and Mirza Shah Abbas (R) in the 1860s''

File Photo

ਕੈਪਸ਼ਨ ਮੁਤਾਬਿਕ ਵਾਇਰਲ ਕੋਲਾਜ ਵਿਚ ਜੋ ਤਸਵੀਰ ਮੌਜੂਦ ਹੈ, ਉਹ ਮੁਗਲ ਸਮਰਾਜ ਦੇ ਆਖਰੀ ਸਮਰਾਟ ਬਹਾਦਰ ਸ਼ਾਹ ਦੇ ਬੇਟੇ ਮਿਰਜ਼ਾ ਸ਼ਾਹ ਅੱਬਾਸ ਹਨ। ਦੱਸ ਦਈਏ ਕਿ ਸ਼ਾਹ ਅੱਬਾਸ ਦੇ ਨਾਲ ਬਹਾਦਰ ਸ਼ਾਹ ਦੇ ਦੂਸਰੇ ਬੇਟੇ ਮਿਰਜ਼ਾ ਜਵਾਨ ਬਖ਼ਤ ਦੀ ਤਸਵੀਰ ਵੀ ਮੌਜੂਦ ਸੀ। ਬਲਾਗ ਵਿਚ ਇਸ ਤਸਵੀਰ ਨੂੰ 1860 ਦੇ ਦਹਾਕੇ ਦਾ ਦੱਸਿਆ ਹੈ। 

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ yandex.com ਵਿਚ ਅਪਲੋਡ ਕੀਤਾ ਜਿਸ ਦੌਰਾਨ ਸਾਨੂੰ ਵਾਇਰਲ ਕੋਲਾਜ ਵਿਚ ਮੌਜੂਦ ਤਸਵੀਰ alamy.com 'ਤੇ ਵੀ ਅਪਲੋਡ ਕੀਤੀ ਮਿਲੀ, ਇਸ ਤਸਵੀਰ ਦੇ ਹੇਠਾਂ ਕੈਪਸ਼ਨ ਲਿਖਿਆ ਸੀ, ''Sons of Bahadur Shah. On the left is Jawan Bakht, and on the right is Mirza Shah Abbas.''

 File Photo

alamy.com ਦੇ ਕੈਪਸ਼ਨ ਅਨੁਸਾਰ ਵੀ ਵਾਇਰਲ ਕੋਲਾਜ ਵਿਚ ਮੌਜੂਦ ਤਸਵੀਰ ਬਹਾਦੁਰ ਸ਼ਾਹ ਦਾ ਬੇਟਾ ਮਿਰਜ਼ਾ ਸ਼ਾਹ ਅੱਬਾਸ ਹੈ। 
ਇਸ ਤੋਂ ਬਾਅਦ ਜਦੋਂ ਅਸੀਂ ਮਿਰਜ਼ਾ ਸ਼ਾਹ ਅੱਬਾਸ ਬਾਰੇ ਗੂਗਲ ਸਰਚ ਕੀਤਾ ਤਾਂ ਗੂਗਲ 'ਤੇ ਵੀ ਮਿਰਜ਼ਾ ਸ਼ਾਹ ਦੀ ਉਹੀ ਤਸਵੀਰ ਸਾਹਮਣੇ ਆਉਂਦੀ ਹੈ ਜੋ ਵਾਇਰਲ ਕੋਲਾਜ ਵਿਚ ਮੌਜੂਦ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਅਕਬਰ ਦਾ ਜਨਮ 1542 ਈਸਵੀ ਵਿਚ ਹੋਇਆ ਸੀ ਤੇ ਉਹਨਾਂ ਦੀ ਮੌਤ 1605 ਵਿਚ ਹੋਈ ਸੀ। livehistoryindia.com ਦੇ ਬਲਾਗ ਅਨੁਸਾਰ ਜੋ ਸ਼ਾਹ ਅੱਬਾਸ ਦੀ ਤਸਵੀਰ ਹੈ ਉਹ 1860 ਦੇ ਦਹਾਕੇ ਦੀ ਹੈ। ਅਕਬਰ ਦੇ ਸਮੇਂ ਵਿਚ ਤਸਵੀਰ ਲੈਣ ਲਈ ਕੋਈ ਕੈਮਰਾ ਵੀ ਨਹੀਂ ਸੀ ਕਿਉਂਕਿ ਦੁਨੀਆ ਦਾ ਪਹਿਲਾਂ ਕੈਮਰਾ 1860 ਦੇ ਕਰੀਬ ਆਇਆ ਸੀ। ਇਸ ਸਭ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਤਸਵੀਰ ਅਕਬਰ ਦੀ ਨਹੀਂ ਹੈ। 

ਨਤੀਜਾ - ਸਪੋਕਸਮੈਨ ਦੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਵਿਚ ਜਿਸ ਲੜਕੇ ਨੂੰ ਅਕਬਰ ਦੱਸਿਆ ਜਾ ਰਿਹਾ ਹੈ ਉਹ ਅਕਬਰ ਨਹੀਂ ਬਲਕਿ ਬਹਾਦਰ ਸ਼ਾਹ ਦੇ ਬੇਟੇ ਮਿਰਜ਼ਾ ਸ਼ਾਹ ਅੱਬਾਸ ਹਨ। 
Claim - ਅਸਲ ਵਿਚ ਅਕਬਰ ਕਾਫੀ ਕਮਜ਼ੋਰ ਦਿਖਦੇ ਸਨ ਪਰ ਖੱਬੇ ਪੱਖੀਆਂ ਨੇ ਸਕਰੀਨ 'ਤੇ ਅਕਬਰ ਨੂੰ ਤਾਕਤਵਰ ਦਿਖਾਇਆ 
Claimed By - DivyaBa jaDeja ਟਵਿੱਟਰ ਯੂਜ਼ਰ
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement