
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਦਰਅਸਲ ਵਾਇਰਲ ਇਸ਼ਤਿਹਾਰ ਇਕ ਸਾਲ ਪੁਰਾਣਾ ਹੈ, ਇਸ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਤੋਂ ਬਾਅਦ ਦਿੱਲੀ ਦੇ ਕਈ ਹਿੱਸਿਆਂ ਵਿਚ ਹੋਏ ਦੰਗਿਆਂ ਦਾ ਕਰੀਬ ਇਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲ਼ੋਂ ਦਿੱਤੇ ਗਏ ਇਕ ਇਸ਼ਤਿਹਾਰ ਦੀ ਐਡਿਟਡ ਫੋਟੋ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲ਼ੋਂ ਸਿਰਫ਼ ਮੁਸਲਮਾਨ ਦੰਗਾ ਪੀੜਤਾਂ ਲਈ ਹੀ ਮੁਆਵਜ਼ਾ ਰੱਖਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਦਰਅਸਲ ਵਾਇਰਲ ਇਸ਼ਤਿਹਾਰ ਇਕ ਸਾਲ ਪੁਰਾਣਾ ਹੈ, ਇਸ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Abhay Kumar ਨੇ 21 ਫਰਵਰੀ ਨੂੰ ਐਡਿਟਡ ਇਸ਼ਤਿਹਾਰ ਦੀ ਫੋਟੋ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ, ‘केजरी की धुर्तता देखो, ब्लू घेरे में लिखा पढ़िए,अगर बीजेपी ने हिन्दु लिखा होता तो लोकतंत्र खतरे में आ जाता दंगा करने वालों को सरकार टैक्स के पैसों से उनका मदत करना शुरू कर दें तो उनकी मनोबल तो बढ़ेगा ही’।
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਇਸ਼ਤਿਹਾਰ ਨੂੰ ਧਿਆਨ ਨਾਲ ਦੇਖਿਆ। ਫੋਟੋ ਨੂੰ Invid ਟੂਲ ਵਿਚ ਮੌਜੂਦ ਮੈਗਨੀਫਾਇਰ ਟੂਲ ਜ਼ਰੀਏ ਸਕੈਨ ਕੀਤਾ ਤਾਂ ਦੇਖਿਆ ਕਿ ਇਸ਼ਤਿਹਾਰ ਦੇ ਸੱਜੇ ਪਾਸੇ ‘ਦੈਨਿਕ ਜਾਗਰਣ 29 ਫਰਵਰੀ 2020’ ਲਿਖਿਆ ਹੋਇਆ ਸੀ। ਇੱਥੋਂ ਪਤਾ ਲੱਗਿਆ ਕਿ ਇਹ ਦਿੱਲੀ ਸਰਕਾਰ ਵੱਲ਼ੋਂ ਅਖ਼ਬਾਰ ਵਿਚ ਦਿੱਤੇ ਗਏ ਇਸ਼ਤਿਹਾਰ ਦੀ ਤਸਵੀਰ ਹੈ ਤੇ ਇਹ ਇਕ ਸਾਲ ਪੁਰਾਣੀ ਹੈ।
ਪੜਤਾਲ ਦੌਰਾਨ ਸਾਨੂੰ ਐਡਿਟਡ ਇਸ਼ਤਿਹਾਰ ਨਾਲ ਮੇਲ ਖਾਂਦੀ ਤਸਵੀਰ ਮਿਲੀ, ਜਿਸ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਇਸ਼ਤਿਹਾਰ ਨੂੰ ਐਡਿਟ ਕੀਤਾ ਗਿਆ ਹੈ। ਅਸਲ ਤਸਵੀਰ ਵਿਚ ਮੁਸਲਿਮ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਸ ਤਸਵੀਰ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ।
ਇਸ ਤੋਂ ਬਾਅਦ ਅਸੀਂ ਗੂਗਲ ਸਰਚ ਜ਼ਰੀਏ ਇਸ ਸਬੰਧੀ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ 27 ਫਰਵਰੀ ਨੂੰ ਪ੍ਰਕਾਸ਼ਿਤ ਕੀਤੀ ਗਈ Economic Times ਦੀ ਮੀਡੀਆ ਰਿਪੋਰਟ ਮਿਲੀ। ਰਿਪੋਰਟ ਵਿਚ ਦੱਸਿਆ ਗਿਆ ਕਿ ਦਿੱਲੀ ਦੰਗਿਆਂ ਦੇ ਪੀੜਤਾਂ ਲਈ ਕੇਜਰੀਵਾਲ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।
ਪੜਤਾਲ ਦੌਰਾਨ ਸਾਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਕ ਫੇਸਬੁੱਕ ਪੇਜ ਤੋਂ ਸਾਂਝੀ ਕੀਤੀ ਗਈ ਇਸ਼ਤਿਹਾਰ ਦੀ ਤਸਵੀਰ ਵੀ ਮਿਲੀ। ਪੋਸਟ ਵਿਚ ਸਾਂਝੀ ਕੀਤੀ ਗਈ ਤਸਵੀਰ ਵਾਇਰਲ ਇਸ਼ਤਿਹਾਰ ਨਾਲ ਮੇਲ ਖਾਂਦੀ ਹੈ। ਇਸ ਪੋਸਟ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
https://www.facebook.com/AamAadmiParty/photos/a.492032297563202/2564786953621049/?type=3
ਐਡਿਟਡ ਇਸ਼ਤਿਹਾਰ ਸਬੰਧੀ ਹੋਰ ਜਾਣਕਾਰੀ ਲਈ ਅਸੀਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਹਰਸ਼ਿਤ ਪਾਈ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ, ‘ਵਾਇਰਲ ਪੋਸਟ ਵਿਚ ਵਰਤੀ ਗਈ ਤਸਵੀਰ ਐਡਿਟਡ ਹੈ’।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਦਰਅਸਲ ਵਾਇਰਲ ਇਸ਼ਤਿਹਾਰ ਇਕ ਸਾਲ ਪੁਰਾਣਾ ਹੈ, ਇਸ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
Claim: ਸਿਰਫ਼ ਮੁਸਲਮਾਨ ਦੰਗਾ ਪੀੜਤਾਂ ਨੂੰ ਹੀ ਮੁਆਵਜ਼ਾ ਦੇ ਰਹੀ ਕੇਜਰੀਵਾਲ ਸਰਕਾਰ
Claim By: ਫੇਸਬੁੱਕ ਯੂਜ਼ਰ Abhay Kumar
Fact Check: ਫਰਜੀ