ਤੱਥ ਜਾਂਚ: ਅਖੌਤੀ ਕਾਂਗਰਸੀ ਵਿਧਾਇਕ ਦੇ ਨਾਂਅ ’ਤੇ ਵਾਇਰਲ ਹੋਈ ਇਨੈਲੋ ਆਗੂ ਅਭੈ ਚੌਟਾਲਾ ਦੀ ਵੀਡੀਓ
Published : Feb 24, 2021, 4:33 pm IST
Updated : Feb 24, 2021, 4:36 pm IST
SHARE ARTICLE
Video of Abhay Chautala goes viral in the name of so-called Congress MLA
Video of Abhay Chautala goes viral in the name of so-called Congress MLA

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਨੇਤਾ ਕਾਂਗਰਸੀ ਵਿਧਾਇਕ ਨਹੀਂ ਬਲਕਿ ਇਨੈਲੋ ਦੇ ਸੀਨੀਅਰ ਆਗੂ ਅਭੈ ਚੌਟਾਲਾ ਹਨ।

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ’ਤੇ  ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਵਿਅਕਤੀ ਨੂੰ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਬੋਲਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਵਿਧਾਇਕ ਅਨਿਲ ਉਪਾਧਿਆਇ ਨੇ ਕਿਹਾ ਹੈ ਕਿ ਉਹ ਇਕੱਲੇ ਹੀ ਸਰਕਾਰ ਨੂੰ 3600 ਕਰੋੜ ਰੁਪਏ ਦੇਣ ਲਈ ਤਿਆਰ ਹਨ, ਬਸ ਪੀਐਮ ਮੋਦੀ ਕਾਨੂੰਨ ਵਾਪਸ ਲੈ ਲੈਣ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਨੇਤਾ ਕਾਂਗਰਸੀ ਵਿਧਾਇਕ ਨਹੀਂ ਬਲਕਿ ਇਨੈਲੋ ਦੇ ਸੀਨੀਅਰ ਆਗੂ ਅਤੇ ਐਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਹਨ। ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

 

ਵਾਇਰਲ ਪੋਸਟ ਦਾ ਦਾਅਵਾ

ਫੇਸਬੁੱਕ ਯੂਜ਼ਰ Mangesh Pawar ਨੇ 5 ਫਰਵਰੀ ਨੂੰ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ਨਾਲ ਕੈਪਸ਼ਨ ਲਿਖਿਆ, ???????? 3600 करोड़ वाला किसान. इसे कहते है नसीब फूटना ||

यह दलाल है या किसान काँग्रेस विधायक अनिल उपाध्याय अनजाने में ही सही पर सच बोलही दिया । कह रहा है "मैं अकेले 3600 करोड़ दे दूंगा, बस मोदी कानून वापस ले ले ।" दलालो ! सुन लो, असली किसान क्यूँ मर रहा है? मोदी जी ने चोट कहाँ और क्यूँ मारी है अब पता लगा ????????? इस video को इतना वायरल करो की ये पूरा हिन्दुस्तान देख सके..’।

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਵਾਇਰਲ ਦਾਅਵੇ ਸਬੰਧੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਸੁਣਿਆ। ਵੀਡੀਓ ਵਿਚ ਕਰਨਾਲ ਬ੍ਰੇਕਿੰਗ ਨਿਊਜ਼ (Karnal Breaking News) ਦਾ ਮਾਈਕ ਦਿਖਾਈ ਦੇ ਰਿਹਾ ਹੈ। ਪੜਤਾਲ ਜਾਰੀ ਰੱਖਦੇ ਹੋਏ ਅਸੀਂ ਯੂਟਿਊਬ ’ਤੇ  ਕਰਨਾਲ ਬ੍ਰੇਕਿੰਗ ਨਿਊਜ਼ ਚੈਨਲ ਦੀਆਂ ਵੀਡੀਓਜ਼ ਦੇਖੀਆਂ, ਜਿੱਥੇ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਇਕ ਵੀਡੀਓ ਮਿਲੀ।

ਵੀਡੀਓ 25 ਦਸੰਬਰ 2020 ਨੂੰ ਅਪਲੋਡ ਕੀਤੀ ਗਈ, ਇਸ ਵੀਡੀਓ ਨਾਲ ਕੈਪਸ਼ਨ ਦਿੱਤਾ ਗਿਆ, ‘किसानों के बीच टोल प्लाजा पर पहुँचे इनेलो नेता अभय चौटाला’। ਦੱਸ ਦਈਏ ਕਿ ਇਸ ਮੌਕੇ ਇਨੈਲੋ ਆਗੂ ਕਿਸਾਨਾਂ ਨੂੰ ਸਮਰਥਨ ਦੇਣ ਲਈ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਪਹੁੰਚੇ ਸਨ। ਉਹਨਾਂ ਨੇ ਇੱਥੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ’ਤੇ ਹਮਲੇ ਬੋਲੇ ਸਨ। 9 ਮਿੰਟ 42 ਸੈਕਿੰਡ ਦੀ ਇਸ ਵੀਡੀਓ ਵਿਚ ਵਾਇਰਲ ਕਪਿੱਲ ਨੂੰ 7.45 ਤੋਂ ਲੈ ਕੇ 7.57 ਤੱਕ ਸੁਣਿਆ ਜਾ ਸਕਦਾ ਹੈ।

ਦਰਅਸਲ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 25 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਹਰਿਆਣਾ ਦੇ ਸਾਰੇ ਟੋਲ ਫਰੀ ਕਰਨ ਦਾ ਸੱਦਾ ਦਿੱਤਾ ਸੀ। ਇਸ ਮੌਕੇ ਕਰਨਾਲ ਬਸਤਾੜਾ ਟੋਲ ਪਲਾਜ਼ਾ ’ਤੇ ਪਹੁੰਚ ਕੇ ਅਭੈ ਚੌਟਾਲਾ ਨੇ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ।

ਪੜਤਾਲ ਜਾਰੀ ਰੱਖਦੇ ਹੋਏ ਅਸੀਂ ਅਖੌਤੀ ਕਾਂਗਰਸੀ ਵਿਧਾਇਕ ਅਨਿਲ ਉਪਾਧਿਆਇ ਸਬੰਧੀ ਖੋਜ ਕਰਨੀ ਸ਼ੁਰੂ ਕੀਤੀ। MyNeta ਵੈੱਬਸਾਈਟ ’ਤੇ ਦੇਖਿਆ ਤਾਂ ਉੱਥੇ ਸਿਰਫ ਇਸ ਨਾਂਅ ਦੇ ਦੋ ਹੀ ਨੇਤਾਵਾਂ ਦੇ ਨਾਂਅ ਦਰਜ ਸਨ। ਇਹਨਾਂ ਵਿਚੋਂ ਇਕ ਨੇਤਾ ਅਨਿਲ ਕੁਮਾਰ ਉਪਾਧਿਆਇ ਨੇ 2012 ਅਤੇ 2007 ਵਿਚ ਲਖਨਊ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।

ਇਸ ਤੋਂ ਇਲ਼ਾਵਾ ਡਾ. ਅਨਿਲ ਉਪਾਧਿਆਇ ਨਾਂਅ ਦੇ ਨੇਤਾ ਨੇ 2018 ਵਿਚ ਰਾਜਸਥਾਨ ਦੇ ਜੋਧਪੁਰ ਤੋਂ ਚੋਣ ਲੜੀ ਸੀ। ਡਾਕਟਰ ਅਨਿਲ ਨੇ ਬਸਪਾ ਦੀ ਟਿਕਟ  ’ਤੇ ਚੋਣ ਲੜੀ ਸੀ। MyNeta ਵੈੱਬਸਾਈਟ ’ਤੇ ਅਨਿਲ ਉਪਾਧਿਆਇ ਨਾਂਅ ਦੇ ਕਾਂਗਰਸ ਨੇਤਾ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ।

https://www.myneta.info/search_myneta.php?q=anil+upadhyay

ਵੀਡੀਓ ਨੂੰ ਲੈ ਕੇ ਵਧੇਰੇ ਪੁਸ਼ਟੀ ਲਈ ਅਸੀਂ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਵਾਇਰਲ ਵੀਡੀਓ ਵਿਚ ਮੈਂ ਹੀ ਹਾਂ ਅਤੇ ਇਸਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੇ ਨੇਤਾ ਕਾਂਗਰਸੀ ਵਿਧਾਇਕ ਨਹੀਂ ਬਲਕਿ ਇਨੈਲੋ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਭੈ ਚੌਟਾਲਾ ਹਨ। ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਕਾਂਗਰਸ ਵਿਧਾਇਕ ਅਨਿਲ ਉਪਾਧਿਆਇ ਦੇ ਨਾਂਅ ’ਤੇ ਇਨੈਲੋ ਆਗੂ ਅਭੈ ਚੌਟਾਲਾ ਦਾ ਵੀਡੀਓ ਵਾਇਰਲ

Claim By: ਫੇਸਬੁੱਕ ਯੂਜ਼ਰ Mangesh Pawar

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala 'ਚ ਭਿੜ ਗਏ AAP, Congress ਤੇ ਭਾਜਪਾ ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

10 May 2024 11:02 AM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM
Advertisement