Fact Check: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵਾਇਰਲ ਇਹ ਵੀਡੀਓ ਐਡੀਟੇਡ ਹੈ
Published : Feb 24, 2023, 5:37 pm IST
Updated : Feb 24, 2023, 5:41 pm IST
SHARE ARTICLE
Fact Check Edited video going viral targeting Punjab Government 9 month work
Fact Check Edited video going viral targeting Punjab Government 9 month work

ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੰਟਰਵਿਊ ਦੇ ਕੋਲਾਜ ਦਾ ਵੀਡੀਓ ਕਲਿਪ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ CM ਮਾਨ ਨੂੰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 9 ਮਹੀਨਿਆ ਦੇ ਕੰਮ ਦੇ ਰਿਪੋਰਟ ਕਾਰਡ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ “ਸਿਰਫ ਇਸ਼ਤਿਹਾਰ ਹੀ ਚੱਲ ਰਿਹਾ ਹੈ”। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਫੇਸਬੁੱਕ ਅਕਾਊਂਟ "Sad Binjon Sad Binjon" ਨੇ 13 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬਦਲਾਵ ਦੇ ਨੌ ਮਹੀਨਿਆਂ ਵਾਰੇ ਆਪੇ ਸੁਣ ਲਓ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ..."

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਤੇ ਇੱਕ-ਇੱਕ ਕਰਕੇ ਦੋਵੇਂ ਵੀਡੀਓਜ਼ ਦੀ ਪੜਤਾਲ ਸ਼ੁਰੂ ਕੀਤੀ।

ਪਹਿਲਾ ਵੀਡੀਓ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪਹਿਲੇ ਵੀਡੀਓ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵਾਇਰਲ ਵੀਡੀਓ ‘India News’ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਅਪਲੋਡ ਮਿਲਿਆ।

India News TVIndia News TV

22 ਦਸੰਬਰ 2022 ਨੂੰ ਅਪਲੋਡ ਇਸ ਪੂਰੇ ਵੀਡੀਓ ਵਿੱਚ ਵਾਇਰਲ ਵੀਡੀਓ ਵਿੱਚ ਮੌਜੂਦ ਹਿੱਸੇ ਨੂੰ 2 ਮਿੰਟ ਤੇ 37 ਸੈਕੰਡ ਤੋਂ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਐਂਕਰ CM ਮਾਨ ਤੋਂ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ ਬਾਰੇ ਪੁੱਛ ਰਿਹਾ ਹੈ। ਐਂਕਰ ਕਹਿੰਦਾ ਹੈ, “ਪੰਜਾਬ ਦੇ ਲੋਕਾਂ ਨੇ ਇੱਕ ਨਵਾਂ ਇਤਿਹਾਸ ਲਿਖਿਆ ਹੈ। ਉਨ੍ਹਾਂ ਨੇ ਉੱਥੇ ਸੱਤਾ ਵਿੱਚ ਆਉਣ ਵਾਲੀਆਂ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪ ਦਿੱਤੀ ਹੈ। ਬਹੁਤ ਸਾਰੇ ਵਾਅਦੇ, ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਸੰਭਾਵਨਾਵਾਂ ਨਾਲ ਤੁਹਾਡੀ ਸਰਕਾਰ ਬਣੀ ਹੈ। ਤੁਸੀਂ ਇਸ ਚੋਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ। ਪਾਣੀ, ਬਿਜਲੀ, ਨੌਜਵਾਨ, ਭਾਈਚਾਰਾ, ਬਹੁਤ ਸਾਰੀਆਂ ਚੀਜ਼ਾਂ। ਤੁਹਾਡੀ ਸਰਕਾਰ ਨੇ 9 ਮਹੀਨੇ ਪੂਰੇ ਕਰ ਲਏ ਹਨ। 9 ਮਹੀਨਿਆਂ ਦੀ ਸਰਕਾਰ ਜਿਹੜੀ ਭਗਵੰਤ ਦੀ ਪੰਜਾਬ ਦੀ ਹੈ, ਉਸ ਦਾ ਆਪਣਾ ਰਿਪੋਰਟ ਕਾਰਡ ਅੱਜ ਦੀ ਤਰੀਕ ਵਿੱਚ ਕੀ ਹੈ।

ਇਸ ਦੇ ਜਵਾਬ 'ਚ ਭਗਵੰਤ ਮਾਨ ਕਹਿੰਦੇ ਹਨ, “ਅਸੀਂ ਆਉਂਦਿਆਂ ਹੀ ਉਹੀ ਕੰਮ ਕੀਤੇ, ਜੋ ਇਸ ਪਿਛਲੀਆਂ ਸਰਕਾਰਾਂ ਜਾਂਦੇ ਸਮੇਂ ਕਰਦੀਆਂ ਹਨ। ਅਖੀਰ 6 ਮਹੀਨਿਆਂ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਢੇ ਚਾਰ ਸਾਲਾਂ ਵਿੱਚ ਜੋ ਲੁੱਟ ਕੀਤੀ ਹੈ, ਜੋ ਜ਼ੁਲਮ ਕੀਤਾ ਹੈ, ਉਹ ਭੁੱਲ ਜਾਣਗੇ ਅਤੇ ਲੋਕ ਅਖੀਰਲੇ 6 ਮਹੀਨੇ ਹੀ ਯਾਦ ਰੱਖਣਗੇ। ਅਸੀਂ ਪਹਿਲਾਂ ਉਹੀ ਕੀਤਾ ਜੋ ਹੋਰ ਪਾਰਟੀਆਂ ਅਖੀਰਲੇ 6 ਮਹੀਨਿਆਂ ਵਿੱਚ ਕਰਦੀਆਂ ਹਨ।” 

ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦੂਜਾ ਵੀਡੀਓ 

ਦੂਜੇ ਵੀਡੀਓ ਨੂੰ ਰਿਵਰਸ ਇਮੇਜ ਕਰਨ 'ਤੇ ਸਾਨੂੰ ਵੀਡੀਓ Prime News Asia ਦੇ Youtube ਚੈਨਲ 'ਤੇ ਅਪਲੋਡ ਮਿਲਿਆ। ਇਹ ਵੀਡੀਓ 7 ਦਿਸੰਬਰ 2021 ਨੂੰ ਅਪਲੋਡ ਕੀਤਾ ਗਿਆ ਸੀ।

Prime Asia TVPrime Asia TV

ਅਸੀਂ ਵੀਡੀਓ ਨੂੰ ਪੂਰਾ ਸੁਣਿਆ। ਵੀਡੀਓ ਵਿਚ 17 ਮਿੰਟ ਤੇ 16 ਸੈਕੰਡ ਤੋਂ ਸੀਐਮ ਮਾਨ ਦੇ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ। 

ਪੱਤਰਕਾਰ ਸਵਾਲ ਪੁੱਛਦਾ ਹੈ: “ਇਸ ਵੇਲੇ ਜੋ ਲੜਾਈ ਹੈ, ਉਹ ਦਿੱਲੀ ਬਨਾਮ ਪੰਜਾਬ ਦੀ ਬਣ ਗਈ ਹੈ। ਇੱਕ ਗੱਲ ਸਾਂਝੀ ਹੈ ਕਿ ਅਸਲ ਵਿੱਚ ਆਮ ਆਦਮੀ ਕੌਣ ਹੈ। ਕੇਜਰੀਵਾਲ ਸਾਹਬ ਨੇ ਸ਼ਬਦ ਵਰਤਿਆ ਕਿ ਕੋਈ ‘ਨਕਲੀ ਆਮ ਆਦਮੀ’ ਜਾਂ ‘ਨਕਲੀ ਕੇਜਰੀਵਾਲ’ ਬਣ ਕੇ ਘੁੰਮਦਾ ਹੈ। ਉਸ ਤੋਂ ਬਾਅਦ ਚੰਨੀ ਸਾਬ੍ਹ ਨੇ ਇਹ ਜਵਾਬ ਦਿੱਤਾ ਕਿ ‘ਐਦਾਂ ਕੋਈ ਨਕਲੀ ਧੱਕੇ ਨਾਲ ਪੰਜਾਬੀ ਬਣ ਰਿਹਾ ਹੈ। ਕੇਜਰੀਵਾਲ ਨੂੰ ਇਹ ਕੰਮ ਤਾਂ ਆਉਂਦੇ ਨਹੀਂ ਜੋ ਅਸੀਂ ਕਰਦੇ ਹਾਂ। ਇਹ ਲੜਾਈ ਲੋਕਾਂ ਦੀ ਹੋਣੀ ਚਾਹੀਦੀ ਸੀ, ਦੂਜੇ ਪਾਸੇ ਕਿਵੇਂ ਚਲੀ ਗਈ?

ਇਸਦੇ ਜੁਆਬ ਵਿਚ ਭਗਵੰਤ ਮਾਨ ਕਹਿੰਦੇ ਹਨ, “ਦੇਖੋ, ਅਰਵਿੰਦ ਕੇਜਰੀਵਾਲ ਜਦੋਂ ਆਉਂਦੇ ਹਨ ਤਾਂ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਮੁੱਦੇ ਉੱਤੇ ਗੱਲ ਕਰਦੀ ਹੈ। ਸਿੱਖਿਆ, ਸਿਹਤ, ਹਸਪਤਾਲ ਮੁੱਦੇ ਹਨ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਚੁੱਕਿਆ। ਪਰ ਚੰਨੀ ਸਾਬ੍ਹ ਇੱਕ ਹੀ ਗੱਲ ਕਹਿੰਦੇ ਹਨ ਮੈਂ ਬਾਂਦਰ ਕਿਲ੍ਹਾ ਖੇਡਣਾ ਜਾਣਦਾ ਹਾਂ। ਮੈਂ ਗੁੱਲੀ ਡੰਡਾ ਜਾਣਦਾ ਹਾਂ। ਮੈਂ ਬਰਸੀਨ ਵੀ ਕੱਟ ਲੈਂਦਾ ਹਾਂ। ਮੈਂ ਟੈਂਟ ਵੀ ਲਾ ਦਿੰਦਾ ਹਾਂ। ਕੀ ਅਸੀਂ ਇਸ ਮੁੱਦੇ ‘ਤੇ ਲੜਾਂਗੇ? ਮੁੱਖ ਮੰਤਰੀ ਦਾ ਕੰਮ ਨੀਤੀਆਂ ਬਣਾਉਣਾ ਹੈ। ਇਨ੍ਹਾਂ ਨੇ 72 ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ। ਹੁਣ ਲੋਕ 72 ਦਿਨਾਂ ਦਾ ਹਿਸਾਬ ਲੈਣਗੇ ਜਾਂ ਪੌਣੇ ਪੰਜ ਸਾਲਾਂ ਦਾ? ਪਹਿਲਾਂ ਦੇ ਵਾਅਦੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ ਉਹ ਕਿੱਥੇ ਹਨ? ਬੋਲ ਰਹੇ ਹਨ ਕਿ ‘ਭੁੱਲ ਜਾਓ, ਮੇਰਾ 72 ਦਿਨਾਂ ਦਾ ਕਾਰਡ ਦੇਖੋ। ਸਿਰਫ਼ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ। ਹੋਰ ਕੁਝ ਨਹੀਂ।

ਨਤੀਜਾ- ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਹੁਣ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement