
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਆਪਸ ਵਿਚ ਲੜਦੇ ਵੇਖਿਆ ਜਾ ਸਕਦਾ ਹੈ। ਯੂਜ਼ਰ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ।
ਵਾਇਰਲ ਪੋਸਟ
ਕਾਂਗਰੇਸ ਆਗੂ Alka Lamba ਨੇ ਇਹ ਵੀਡੀਓ ਅਪਲੋਡ ਕਰਦਿਆਂ ਲਿਖਿਆ, "ये किस लिए लड़ रहे हैं... :( ?"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਪੋਸਟ ਅਤੇ ਵੀਡੀਓ ਨੂੰ ਧਿਆਨ ਨਾਲ ਵੇਖਿਆ। Alka Lamba ਦੇ ਇਸ ਪੋਸਟ ਵਿਚ Sitapur Police ਦੇ ਅਧਿਕਾਰਿਕ ਟਵਿੱਟਰ ਹੈਂਡਲ ਦੁਆਰਾ ਜਵਾਬ ਦਿੱਤਾ ਗਿਆ। ਜਵਾਬ ਵਿਚ ਲਿਖਿਆ ਗਿਆ, "उक्त वीडियो 1 वर्ष पुराना है, जिसके सम्बन्ध में आरोपी पुलिस कर्मी के विरूद्ध थाना कोतवाली नगर पर सुसंगत धाराओं में अभियोग पंजीकृत कर विवेचना पश्चात आरोप पत्र मा0 न्यायालय प्रेषित किया जा चुका है तथा विभागीय कार्यवाही भी की गयी है।"
उक्त वीडियो 01 वर्ष पुराना है, जिसके सम्बन्ध में आरोपी पुलिस कर्मी के विरूद्ध थाना कोतवाली नगर पर सुसंगत धाराओं में अभियोग पंजीकृत कर विवेचना पश्चात आरोप पत्र मा0 न्यायालय प्रेषित किया जा चुका है तथा विभागीय कार्यवाही भी की गयी है।
— sitapur police (@sitapurpolice) April 24, 2021
ਮਤਲਬ ਸਾਫ ਸੀ ਕਿ ਮਾਮਲਾ 1 ਸਾਲ ਪੁਰਾਣਾ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ 22 ਅਪ੍ਰੈਲ 2020 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "सीतापुर में खाकी शर्मसार : चौकी इंचार्ज बोले, 'पटक दूंगा' तो दीवान ने मारा डंडा...SP ने किया सस्पेंड"
ਖਬਰ ਅਨੁਸਾਰ, "ਮੰਗਲਵਾਰ ਨੂੰ ਸੀਤਾਪੁਰ ਵਿਚ ਦਰੋਗਾ-ਦੀਵਾਨ ਵਿਚ ਝੜਪ ਹੋ ਗਈ। ਦੋਨਾਂ ਨੇ ਇੱਕ ਦੂਜੇ ਨਾਲ ਹੱਥੋਂ-ਪਾਈ ਕੀਤੀ। ਓਥੇ ਹੀ, ਦੀਵਾਨ ਨੇ ਦਰੋਗਾ ਨੂੰ ਡਾਂਗ ਵੀ ਮਾਰੀ। ਮਾਮਲਾ ਇੰਨਾ ਵੱਧ ਗਿਆ ਕਿ ਦੀਵਾਨ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ।
Claim: ਵਾਇਰਲ ਵੀਡੀਓ ਹਾਲੀਆ ਹੈ
Claimed By: ਕਾਂਗਰੇਸ ਆਗੂ Alka Lamba
Fact Check: ਫਰਜ਼ੀ