ਤੱਥ ਜਾਂਚ: ਆਕਸੀਜਨ ਸਿਲੰਡਰ ਦੀ ਥਾਂ ਨਿਬੁਲਾਈਜ਼ਰ ਦੀ ਵਰਤੋਂ ਸਹੀ ਨਹੀਂ, ਵਾਇਰਲ ਵੀਡੀਓ ਗਲਤ
Published : Apr 24, 2021, 3:36 pm IST
Updated : Apr 24, 2021, 5:09 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਦਾਅਵਾ ਗੁੰਮਰਾਹਕੁਨ ਪਾਇਆ ਹੈ। ਹਸਪਤਾਲ ਨੇ ਆਪ ਸਪਸ਼ਟੀਕਰਨ ਦੇ ਕੇ ਕਿਹਾ ਹੈ ਕਿ ਇਹ ਤਰਕੀਬ ਬਹੁਤ ਖਤਰਨਾਕ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸਰਵੋਦਯਾ ਹਸਪਤਾਲ ਫਰੀਦਾਬਾਦ ਦੇ ਡਾਕਟਰ ਨੂੰ ਆਕਸੀਜਨ ਲੈਵਲ ਵਧਾਉਣ ਦੀ ਤਰਕੀਬ ਦੱਸਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਡਾਕਟਰ ਦਾ ਕਹਿਣਾ ਹੈ ਕਿ ਆਕਸੀਜਨ ਸਿਲੰਡਰ ਦੇ ਨਾ ਹੋਣ 'ਤੇ ਮਰੀਜ ਨਿਬੁਲਾਈਜ਼ਰ ਦਾ ਇਸਤੇਮਾਲ ਕਰ ਆਪਣੇ ਸ਼ਰੀਰ ਵਿਚ ਆਕਸੀਜਨ ਲੈਵਲ ਵਧਾ ਸਕਦਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕੁਨ ਪਾਇਆ ਹੈ। ਹਸਪਤਾਲ ਨੇ ਆਪ ਸਪਸ਼ਟੀਕਰਨ ਦੇ ਕੇ ਕਿਹਾ ਹੈ ਕਿ ਇਹ ਤਰਕੀਬ ਬਹੁਤ ਖਤਰਨਾਕ ਹੈ ਅਤੇ ਗੰਭੀਰ ਰੂਪ ਤੋਂ ਬਿਮਾਰ ਵਿਅਕਤੀ ਲਈ ਇਹ ਤਰਕੀਬ ਸਹੀ ਨਹੀਂ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Agg bani" ਨੇ ਇਹ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਆਕਸੀਜਨ ਸਿਲੰਡਰ ਨਹੀ ਮਿਲ ਰਹੇ ਤੇ ਆਹ ਤਰੀਕਾ ਅਪਣਾਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਦੀ ਜਾਨ ਬਚ ਜਾਵੇ?"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਸਰਵੋਦਯਾ ਹਸਪਤਾਲ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਵੀਡੀਓ ਨੂੰ ਲੈ ਕੇ ਪੁਸ਼ਟੀ ਪ੍ਰਾਪਤ ਹੋਈ। ਹਸਪਤਾਲ ਨੇ ਵੀਡੀਓ ਨੂੰ ਲੈ ਕੇ ਆਪਣਾ ਸਟੇਟਮੈਂਟ ਜਾਰੀ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ, "Always consult a medical practitioner before following any #medication practice, especially for #treatment of severe conditions. Do not fall prey to any information without an authorized source."

ਹਸਪਤਾਲ ਦਾ ਸਟੇਟਮੈਂਟ, "A video has gone viral on use of nebulizer as a substitue of oxygen cylinder & is circulating by the name of sarvodaya hospital, Faridabad. The video has not been backed by any scientific study, does not reflect any medical advise, & is in no way endosred by sarvodaya hospital, faridabad. Please do not follow any such practice without consulting your medical practitioner. It could lead to worsening of the disease."

ਸਟੇਟਮੈਂਟ ਦਾ ਪੰਜਾਬੀ ਅਨੁਵਾਦ, " ਸਰਵੋਦਿਆ ਹਸਪਤਾਲ, ਫਰੀਦਾਬਾਦ ਦੇ ਨਾਂ ਤੋਂ ਆਕਸੀਜਨ ਸਿਲੰਡਰ ਦੇ ਬਦਲ ਵਜੋਂ ਨੈਬੂਲਾਈਜ਼ਰ ਦੀ ਵਰਤੋਂ ਕਰਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਕਿਸੇ ਵੀ ਵਿਗਿਆਨਕ ਅਧਿਐਨ ਦੁਆਰਾ ਵੀਡੀਓ ਦਾ ਸਮਰਥਨ ਨਹੀਂ ਕੀਤਾ ਗਿਆ ਹੈ ਅਤੇ ਕੋਈ ਡਾਕਟਰੀ ਸਲਾਹ ਇਹ ਗੱਲ ਨਹੀਂ ਦਰਸਾਉਂਦੀ ਹੈ, ਅਤੇ ਕਿਸੇ ਵੀ ਤਰ੍ਹਾਂ ਸਰਵੋਦਿਆ ਹਸਪਤਾਲ, ਫਰੀਦਾਬਾਦ ਦੁਆਰਾ ਸਹਿਣਸ਼ੀਲ ਨਹੀਂ ਹੈ। ਕਿਰਪਾ ਕਰਕੇ ਆਪਣੇ ਮੈਡੀਕਲ ਪ੍ਰੈਕਟੀਸ਼ਨਰ ਤੋਂ ਸਲਾਹ ਲਏ ਬਿਨਾਂ ਕਿਸੇ ਵੀ ਅਜਿਹੀ ਅਭਿਆਸ ਦੀ ਪਾਲਣਾ ਨਾ ਕਰੋ। ਇਹ ਬਿਮਾਰੀ ਦੇ ਵਿਗੜਣ ਦਾ ਕਾਰਨ ਬਣ ਸਕਦੀ ਹੈ।"

ਇਸ ਸਟੇਟਮੈਂਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

Photo

ਹੁਣ ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਸਰਵੋਦਿਆ ਹਸਪਤਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਹਸਪਤਾਲ ਨੂੰ ਵੀਡੀਓ ਨੂੰ ਲੈ ਕੇ ਪੂਰੀ ਜਾਣਕਾਰੀ ਸੀ ਅਤੇ ਇਹ ਵੀਡੀਓ ਹਸਪਤਾਲ ਦੀ ਨਿਗਰਾਨੀ ਵਿਚ ਹੀ ਬਣਾਈ ਗਈ ਸੀ ਪਰ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੀ ਹੈ। ਸਾਡੇ ਵੱਲੋਂ  ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਸੀ ਕਿ ਲੋਕ ਐਮਰਜੰਸੀ ਵਿਚ ਇਸ ਤਰਕੀਬ ਦਾ ਇਸਤੇਮਾਲ ਕਰ ਸਕਣ। ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਵੱਧ ਗੰਭੀਰ ਰੂਪ ਤੋਂ ਬਿਮਾਰ ਮਰੀਜ ਲਈ ਇਹ ਤਰਕੀਬ ਕੰਮ ਨਹੀਂ ਆਵੇਗੀ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਬਿਨਾ ਡਾਕਟਰ ਦੀ ਸਲਾਹ ਤੋਂ ਇਹ ਤਰਕੀਬ ਨਾ ਅਪਣਾਈ ਜਾਵੇ।"

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕੁਨ ਪਾਇਆ ਹੈ। ਹਸਪਤਾਲ ਨੇ ਆਪ ਸਪਸ਼ਟੀਕਰਨ ਦੇ ਕੇ ਕਿਹਾ ਹੈ ਕਿ ਇਹ ਤਰਕੀਬ ਬਹੁਤ ਖਤਰਨਾਕ ਹੈ ਅਤੇ ਗੰਭੀਰ ਰੂਪ ਤੋਂ ਬਿਮਾਰ ਵਿਅਕਤੀ ਲਈ ਇਹ ਤਰਕੀਬ ਸਹੀ ਨਹੀਂ ਹੈ।

Claim: ਆਕਸੀਜਨ ਸਿਲੰਡਰ ਦੇ ਨਾ ਹੋਣ 'ਤੇ ਮਰੀਜ ਨਿਬੁਲਾਈਜ਼ਰ ਦਾ ਇਸਤੇਮਾਲ ਕਰ ਆਪਣੇ ਸ਼ਰੀਰ ਵਿਚ ਆਕਸੀਜਨ ਲੈਵਲ ਵਧਾ ਸਕਦਾ ਹੈ।
Claimed By: AggBani 
Fact Check: ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement