
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਮਾਮਲਾ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਆਗੂ ਨੇ ਜੁਰਮਾਨੇ ਸਣੇ ਆਪਣਾ ਬਿੱਲ ਭਰ ਦਿੱਤਾ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਮੀਡੀਆ ਅਦਾਰੇ ਦਾ ਗ੍ਰਾਫਿਕ ਪਲੇਟ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਏ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ ਹੈ।
ਫੇਸਬੁੱਕ ਯੂਜ਼ਰ Jaswinder Billing ਨੇ 23 ਅਪ੍ਰੈਲ 2023 ਨੂੰ ਵਾਇਰਲ ਗ੍ਰਾਫਿਕ ਸ਼ੇਅਰ ਕਰਦਿਆਂ ਲਿਖਿਆ, "ਓਏ ਗੁਰੂ ਬਿੱਲ ਕੌਣ ਭਰੂ!"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਮਾਮਲਾ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਅਤੇ ਆਗੂ ਨੇ ਜੁਰਮਾਨੇ ਸਣੇ ਆਪਣਾ ਬਿੱਲ ਭਰ ਦਿੱਤਾ ਸੀ।
ਪੜ੍ਹੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਇਹ ਮਾਮਲਾ ਪੁਰਾਣਾ ਹੈ ਅਤੇ ਨਵਜੋਤ ਸਿੱਧੂ ਨੇ ਬਿੱਲ ਭਰ ਦਿੱਤਾ ਸੀ
ਸਾਨੂੰ PTC News ਮੀਡੀਆ ਅਦਾਰੇ ਦੀ 2 ਜੁਲਾਈ 2021 ਦੀ ਖਬਰ ਮਿਲੀ ਜਿਸਦਾ ਸਿਰਲੇਖ ਸੀ, "ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ, 8 ਲੱਖ 67 ਹਜ਼ਾਰ 540 ਰੁਪਏ ਬਕਾਇਆ"
PTC News
ਖਬਰ ਅਨੁਸਾਰ, "ਪੰਜਾਬ ਅੰਦਰ ਉੱਭਰੇ ਨਵੇਂ ਬਿਜਲੀ ਸੰਕਟ (Power crisis ) ਅਤੇ ਬਿਜਲੀ ਕੱਟਾਂ (Power cuts ) ਦੇ ਮੁੱਦੇ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਜਿੱਥੇ ਗਰਮੀ ਅਤੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕ ਕੈਪਟਨ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰ ਰਹੇ ਹਨ , ਓਥੇ ਹੀ ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਘਿਰ ਗਏ ਹਨ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ( Navjot Singh Sidhu ) ਨੇ ਅੰਮ੍ਰਿਤਸਰ ਦੇ ਹੋਲੀਸਿਟੀ ਸਥਿਤ ਆਪਣੇ ਘਰ ਦਾ 8 ਮਹੀਨਿਆਂ ਤੋਂ ਬਿਜਲੀ ਦਾ ਬਿੱਲ (Electricity bill ) ਨਹੀਂ ਭਰਿਆ , ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੁਣ 10 ਮਹੀਨਿਆਂ 'ਚ 8 ਲੱਖ ,67 ਹਜ਼ਾਰ ,540 ਰੁਪਏ ਬਿਜਲੀ ਦਾ ਬਿੱਲ ਆਇਆ ਹੈ। ਨਵਜੋਤ ਸਿੰਘ ਸਿੱਧੂ ਦਾ ਅਜੇ 867540 ਰੁਪਏ ਬਕਾਇਆ ਖੜ੍ਹਾ ਹੈ।"
ਇਸਦੇ ਨਾਲ ਹੀ ਹੋਰ ਸਰਚ ਕਰਨ 'ਤੇ ਸਾਨੂੰ ਪੰਜਾਬ ਕੇਸਰੀ ਜਗਬਾਣੀ ਦੀ ਇੱਕ ਰਿਪੋਰਟ ਮਿਲਦੀ ਹੈ। ਇਹ ਰਿਪੋਰਟ 5 ਜੁਲਾਈ 2021 ਦੀ ਸੀ ਅਤੇ ਇਸਦੇ ਵਿਚ ਦੱਸਿਆ ਗਿਆ ਕਿ ਨਵਜੋਤ ਸਿੱਧੂ ਨੇ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਕਾਇਆ ਬਿੱਲ ਜੁਰਮਾਨੇ ਸਣੇ ਭਰ ਦਿੱਤਾ ਹੈ।
Punjab Kesari
PTC News ਦੀ ਰਿਪੋਰਟ ਅਤੇ ਪੰਜਾਬ ਕੇਸਰੀ ਜਗਬਾਣੀ ਦੀ ਰਿਪੋਰਟ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਮਾਮਲਾ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਅਤੇ ਆਗੂ ਨੇ ਜੁਰਮਾਨੇ ਸਣੇ ਆਪਣਾ ਬਿੱਲ ਭਰ ਦਿੱਤਾ ਸੀ।