
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ 2018 ਦਾ ਹੈ
RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਗੁਰਦੁਆਰਾ ਸਾਹਿਬ ਵਿਖੇ ਮੀਟ ਵਰਤਉਂਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਯੂਜ਼ਰ ਹਾਲੀਆ ਦੱਸਕੇ ਸ਼ੇਅਰ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਮੰਗ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ 2018 ਦਾ ਹੈ ਅਤੇ ਇਕ ਮੀਡੀਆ ਇੰਟਰਵਿਊ ਦੌਰਾਨ ਗੁਰੂ ਘਰ ਨਾਲ ਜੁੜੇ ਵਿਅਕਤੀ ਦੁਆਰਾ ਮਾਮਲੇ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Mohaar Saab" ਨੇ 19 ਜੂਨ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗੁਰੂ ਘਰ ਵਿਚ ਮੀਟ ਦਾ ਲੰਗਰ , ਵੱਧ ਤੋ ਵੱਧ ਸ਼ੇਅਰ ਕਰੋ ਜੋ ਦੋਸ਼ੀਆ ਨੂੰ ਸਜਾ ਮਿਲੇ ????"
ਵਾਇਰਲ ਪੋਸਟ ਦਾ ਆਰਕਾਈਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜ਼ਰੀਏ ਮਾਮਲੇ ਨੂੰ ਲੈ ਕੇ ਖ਼ਬਰਾ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਕਈ ਅਜਿਹੇ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਵਾਇਰਲ ਪੋਸਟ ਦੀ ਵਰਤੋਂ ਕੀਤੀ ਗਈ ਸੀ। ਸਭ ਤੋਂ ਪੁਰਾਣਾ ਪੋਸਟ ਸਾਨੂੰ ਅਕਤੂਬਰ 2018 ਦਾ ਮਿਲਿਆ ਜਿਸ ਵਿਚ ਵਾਇਰਲ ਵੀਡੀਓ ਨੂੰ ਹੈਦਰਾਬਾਦ ਦਾ ਦੱਸਿਆ ਗਿਆ।
ਫੇਸਬੁੱਕ ਪੇਜ "Sikh voices" ਨੇ 23 ਅਕਤੂਬਰ 2018 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਹੈਦਰਾਬਾਦ....!! ਸਿੱਖੀ ਦਾ ਘਾਣ ਲੰਗਰ ਵਿਚ ਮੀਟ.....???????????????"
ਹੋਰ ਸਰਚ ਕਰਨ 'ਤੇ ਸਾਨੂੰ Global Punjab TV ਦੇ ਅਧਿਕਾਰਿਕ Youtube ਚੈਨਲ 'ਤੇ ਵੀਡੀਓ ਨੂੰ ਲੈ ਕੇ ਗੁਰਦੁਆਰਾ ਮੈਨਜਮੈਂਟ ਦੇ ਪ੍ਰਧਾਨ ਨਾਲ ਗੱਲਬਾਤ ਸ਼ੇਅਰ ਕੀਤੀ ਗਈ ਮਿਲੀ। ਇਹ ਵੀਡੀਓ 26 ਅਕਤੂਬਰ 2018 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਇਸ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "ਗੁਰਦੁਆਰੇ 'ਚ ਮੀਟ ਦਾ ਲੰਗਰ ਛਕਾਇਆ ਜਾਂ ਨਹੀਂ , ਸੋਸ਼ਲ ਮੀਡੀਆ 'ਤੇ ਵਾਇਰਲ ਵੀਡਿਓ ਦਾ ਜਾਣੋ ਅਸਲ ਸੱਚ"
ਕੀ ਹੈ ਅਸਲ ਮਾਮਲਾ?
ਮਾਮਲਾ ਹੈਦਰਾਬਾਦ ਦੇ ਗੁਰਦੁਆਰਾ ਗੋਲੀਗੁੱਡਾ ਹੈ ਅਤੇ ਜੇਕਰ ਅਸੀਂ ਇਸ ਵੀਡੀਓ ਵਿਚ ਗੁਰਦੁਆਰੇ ਦੇ ਪ੍ਰਧਾਨ ਇੰਦਰ ਸਿੰਘ ਦੀ ਗੱਲਬਾਤ ਸੁਣਿਏ ਤਾਂ ਉਹ ਸਾਫ ਕਹਿੰਦਾ ਹੈ ਕਿ ਹੈਦਰਾਬਾਦ ਵਿਚ ਅਜਿਹੇ ਕਈ ਗੁਰਦੁਆਰੇ ਹਨ ਜਿੱਥੇ ਮੀਟ ਦਾ ਲੰਗਰ ਵਰਤਾਇਆ ਜਾਂਦਾ ਹੈ।
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ 2018 ਦਾ ਹੈ ਅਤੇ ਇੱਕ ਮੀਡੀਆ ਇੰਟਰਵਿਊ ਦੌਰਾਨ ਗੁਰੂ ਘਰ ਨਾਲ ਜੁੜੇ ਵਿਅਕਤੀ ਦੁਆਰਾ ਮਾਮਲੇ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ।
Claim- Meat served in gurudwara sahib
Claimed By- FB User Mohaar Saab
Fact Check- Misleading