ਕੀ ਸੁਖਬੀਰ ਬਾਦਲ ਲੈ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ? ਪੜ੍ਹੋ ਵਾਇਰਲ ਇਸ ਗ੍ਰਾਫਿਕ ਦਾ ਅਸਲ ਸੱਚ
Published : Jun 24, 2023, 11:56 am IST
Updated : Jun 24, 2023, 11:56 am IST
SHARE ARTICLE
Fact Check fake graphic post viral in the name of Giani Harpreet Singh Statement over Sukhbir Badal
Fact Check fake graphic post viral in the name of Giani Harpreet Singh Statement over Sukhbir Badal

ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ ਅਤੇ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਵੀ ਖਬਰ ਨਹੀਂ ਮਿਲੀ ਹੈ।

RSFC (Team Mohali)- ਅਕਾਲ ਤਖਤ ਦੇ ਜੱਥੇਦਾਰ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸੁਰਖੀ ਦਾ ਰੂਪ ਧਾਰ ਲਿਆ। ਪ੍ਰੈਸ ਕਾਨਫਰੰਸ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਬੇਬਾਕ ਬੋਲ ਪੇਸ਼ ਕੀਤੇ ਅਤੇ ਸਾਫ ਕੀਤਾ ਕਿ ਉਨ੍ਹਾਂ 'ਤੇ ਪ੍ਰੈਸ਼ਰ ਆਇਆ ਤੇ ਉਹ ਘਰ ਚਲੇ ਆਏ। ਹੁਣ ਸੋਸ਼ਲ ਮੀਡੀਆ 'ਤੇ ਨਾਮਵਰ ਮੀਡੀਆ ਅਦਾਰੇ ਪ੍ਰੋ ਪੰਜਾਬ ਦੇ ਹਵਾਲੀਓਂ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਵਾਇਰਲ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਕਰਕੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕਿਓਂਕਿ ਸੁਖਬੀਰ ਹੀ ਅਕਾਲ ਤਖਤ ਦੇ ਫੈਸਲੇ ਲੈ ਰਿਹਾ ਸੀ ਉਨ੍ਹਾਂ ਨੂੰ ਮੋਹਰਾ ਬਣਾਕੇ।

ਫੇਸਬੁੱਕ ਪੇਜ ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਨੇ ਪ੍ਰੋ ਪੰਜਾਬ ਮੀਡੀਆ ਅਦਾਰੇ ਦਾ ਗ੍ਰਾਫਿਕ ਸਾਂਝਾ ਕਰਦਿਆਂ ਲਿਖਿਆ, "ਇਨਸਾਨ ਮਾਨਸਿਕ ਤੋਰ ਤੇ ਅਜ਼ਾਦ ਹੋਣ ਤੋਂ ਬਾਅਦ ਹਿ ਸੱਚ ਬੋਲਦਾ ਹੈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ ਅਤੇ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਵੀ ਖਬਰ ਨਹੀਂ ਮਿਲੀ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਪ੍ਰੋ ਪੰਜਾਬ ਦੇ ਫੇਸਬੁੱਕ ਪੇਜ ਵੱਲ ਵਿਜ਼ਿਟ ਕੀਤਾ। ਸਾਨੂੰ ਪੇਜ 'ਤੇ ਇਸ ਗ੍ਰਾਫਿਕ ਦਾ ਖੰਡਨ ਕਰਦਾ ਪੋਸਟ ਮਿਲਿਆ। ਪ੍ਰੋ ਪੰਜਾਬ ਨੇ ਸਪਸ਼ਟੀਕਰਨ ਦਿੰਦਿਆਂ ਲਿਖਿਆ, "Pro Punjab TV ਦਾ Logo ਲਗਾ ਕੇ ਬਣਾਏ ਗਏ ਇਹ ਗ੍ਰਾਫਿਕ Fake ਹਨ ਅਸੀਂ ਸਾਈਬਰ ਸੈੱਲ ਨੂੰ ਇਸਦੀ ਸ਼ਿਕਾਇਤ ਦਰਜ਼ ਕਰਵਾ ਰਹੇ ਹਾਂ।"

ਇਸਦੀ ਪੁਸ਼ਟੀ ਲਈ ਅਸੀਂ ਵਾਇਰਲ ਗ੍ਰਾਫਿਕ ਨੂੰ ਲੈ ਕੇ ਪ੍ਰੋ ਪੰਜਾਬ ਦੇ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਕੀਤੀ। ਗਗਨਦੀਪ ਨੇ ਇਸ ਗ੍ਰਾਫਿਕ ਨੂੰ ਦੇਖਦੇ ਸਾਰ ਫਰਜ਼ੀ ਦੱਸਿਆ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਬਿਆਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਵਾਇਰਲ ਬਿਆਨ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ ਹੈ। 

ਜੇਕਰ ਗਿਆਨੀ ਹਰਪ੍ਰੀਤ ਸਿੰਘ ਦੀ ਅਸਤੀਫੇ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਨੂੰ ਦੇਖਿਆ ਜਾਵੇ ਤਾਂ ਉਸਦੇ ਵਿਚ ਵੀ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ ਅਤੇ ਸਾਨੂੰ ਵਾਇਰਲ ਦਾਅਵੇ ਮੁਤਾਬਕ ਕੋਈ ਵੀ ਖਬਰ ਨਹੀਂ ਮਿਲੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement