
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਰਾਘਵ ਚੱਢਾ ਨਵੀਂ MSP ਨੂੰ ਲੈ ਕੇ ਬਣੀ ਕਮੇਟੀ ਖਿਲਾਫ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਹੱਕਾਂ ਬਾਰੇ ਗੱਲ ਕਰ ਰਹੇ ਸਨ।
RSFC (Team Mohali)- ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਤੋਂ MP ਰਾਘਵ ਚੱਢਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ 2 ਬੋਰਡ ਫੜ੍ਹੇ ਵੇਖੇ ਜਾ ਸਕਦੇ ਹਨ। ਇੱਕ 'ਤੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਦੂਜੇ 'ਤੇ ਲਿਖਿਆ ਹੈ ਕਿ ਦਿੱਲੀ ਅਤੇ ਹਰਿਆਣਾ ਨੂੰ ਪਾਣੀ ਦਾ ਬਰਾਬਰ ਹੱਕ ਦਿੱਤਾ ਜਾਵੇ। ਹੁਣ ਇਸ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਤੋਂ ਰਾਜ ਸਭਾ ਮੇਂਬਰ ਰਾਘਵ ਚੱਢਾ ਪੰਜਾਬ ਦੇ ਹਿਤਾਂ ਖਿਲਾਫ ਗੱਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਰਾਘਵ ਚੱਢਾ ਨਵੀਂ MSP ਨੂੰ ਲੈ ਕੇ ਬਣੀ ਕਮੇਟੀ ਖਿਲਾਫ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰ ਰਹੇ ਸਨ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Harwinder Jassowal" ਨੇ 22 ਜੁਲਾਈ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਦਾ ਰਾਜ ਸਭਾ ਮੈਂਬਰ ਕੀ ਪੰਜਾਬ ਦੇ ਹਿੱਤਾਂ ਲਈ ਇਨਸਾਫ ਮੰਗ ਰਿਹਾ ..? ਜਰਾ ਫੋਟੋ ਦੇਖ ਲਓ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਤਸਵੀਰ ਐਡੀਟੇਡ ਹੈ
ਦੱਸ ਦਈਏ ਕਿ ਸਾਨੂੰ ਅਸਲ ਤਸਵੀਰ ਕਈ ਨਿਊਜ਼ ਰਿਪੋਰਟਾਂ ਅਤੇ ਅਧਿਕਾਰਿਕ ਸਰੋਤਾਂ ਤੋਂ ਸ਼ੇਅਰ ਕੀਤੀ ਮਿਲੀ। ਅਸਲ ਤਸਵੀਰ ਵਿਚ ਰਾਘਵ ਚੱਢਾ ਨਵੀਂ MSP ਨੂੰ ਲੈ ਕੇ ਬਣੀ ਕਮੇਟੀ ਖਿਲਾਫ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਬਾਰੇ ਗੱਲ ਕਰ ਰਹੇ ਸਨ।
ਆਮ ਆਦਮੀ ਪਾਰਟੀ ਪੰਜਾਬ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੇ ਅਸਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ, "AAP MP @raghav_chadha leads the protest against MSP Committee in the parliament for the 3rd DAY IN A ROW Why is Punjab not a part of this committee? Why are the members of the ruling party (who supported the draconian farm laws) members of the this committee?"
AAP MP @raghav_chadha leads the protest against MSP Committee in the parliament for the 3rd DAY IN A ROW
— AAP Punjab (@AAPPunjab) July 21, 2022
Why is Punjab not a part of this committee?
Why are the members of the ruling party (who supported the draconian farm laws) members of the this committee? pic.twitter.com/oFvOaIBgTS
ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
ਅਰਵਿੰਦ ਕੇਜਰੀਵਾਲ ਤੇ ਸਿੰਗਾਪੁਰ ਫੇਰੀ!!
ਅਗਲੇ ਮਹੀਨੇ ਸਿੰਗਾਪੁਰ ਵਿਚ ਹੋਣ ਵਾਲੀ ਵਰਲਡ ਸਿਟੀਜ਼ ਸਿਖਰ ਵਾਰਤਾ 'ਚ ਹਿੱਸਾ ਲੈਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਰਜ਼ੀ ਦਾਖਲ ਕੀਤੀ ਗਈ ਜਿਸਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਠੁਕਰਾ ਦਿੱਤਾ ਗਿਆ। LG ਨੇ ਕਿਹਾ ਕਿ ‘ਮੇਅਰਾਂ ਦੀ ਕਾਨਫਰੰਸ’ ਵਿਚ ਮੁੱਖ ਮੰਤਰੀ ਕੇਜਰੀਵਾਲ ਦੀ ਹਾਜ਼ਰੀ ਨਾਲ ‘ਗ਼ਲਤ ਪਿਰਤਾਂ’ ਪੈ ਸਕਦੀਆਂ ਹਨ।
ਹੁਣ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਰਾਘਵ ਚੱਢਾ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ।
AAP's Rajya Sabha MPs
— Aam Aadmi Party Delhi (@AAPDelhi) July 18, 2022
▪️@SanjayAzadSln
▪️@AAPNDGupta
▪️@raghav_chadha
▪️@DrSushilKrGupta
▪️@SandeepPathak04
Protest in Rajya Sabha against the Modi govt blocking CM @ArvindKejriwal's visit to Singapore
He has been invited to talk at World Cities Summit about #DelhiModel pic.twitter.com/GNikDPH10d
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਰਾਘਵ ਚੱਢਾ ਨਵੀਂ MSP ਨੂੰ ਲੈ ਕੇ ਬਣੀ ਕਮੇਟੀ ਖਿਲਾਫ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰ ਰਹੇ ਸਨ।
Claim- Raghav Chadha Protesting Against Punjab Rights
Claimed By- FB User Harwinder Jassowal
Fact Check- Misleading