ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ। ਹੁਣ ਸੁਖਣਾ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਨੂੰ ਫਲੱਡ ਗੇਟਾਂ ਨੂੰ ਖੋਲ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ ਅਤੇ ਪਾਕਿਸਤਾਨ ਨੇ ਪੰਜਾਬ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਆਪਣੇ ਫਲੱਡ ਗੇਟ ਖੋਲ ਦਿੱਤੇ।
ਯੂਟਿਊਬ ਚੈਨਲ "ਦੇਸੀ ਬੰਦੇ ਕੈਨੇਡੀਅਨ" ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "ਪਾਕਿਸਤਾਨ ਦਾ ਧੰਨਵਾਦ ਜਿਸ ਨੇ ਪੰਜਾਬ ਨੂੰ ਬਚਾਉਣ ਦੇ ਲਈ ਸੱਚਮੁੱਚ ਮਿਸਾਲ ਕਾਇਮ ਕੀਤੀ"
https://youtube.com/shorts/jqvBJO1XqoE?si=aa5U4lZkJo4QOoIz
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ। ਹੁਣ ਸੁਖਣਾ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਸੁਖਣਾ ਝੀਲ ਦੇ ਹੜ੍ਹ ਗੇਟਾਂ ਦਾ ਹੈ
ਸਾਨੂੰ ਇਹ ਵੀਡੀਓ Chdnews ਨਾਂਅ ਦੇ ਇੰਸਟਾਗ੍ਰਾਮ ਅਕਾਊਂਟ 'ਤੇ 24 ਜੂਨ 2023 ਨੂੰ ਅਪਲੋਡ ਮਿਲਿਆ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਸੁਖਣਾ ਝੀਲ ਦੇ ਫਲੱਡ ਗੇਟਾਂ ਨੂੰ ਖੋਲਣ ਦਾ ਹੈ। ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ ਸੀ, "Chandigarh / Sukhna Administration opened Sukhna Lake's flood gates only for 2 minutes just for trial purpose."
ਇਥੇ ਮੌਜੂਦ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਸੁਖਣਾ ਝੀਲ ਦੇ ਫਲੱਡ ਗੇਟਾਂ ਸਬੰਧਿਤ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਇਸ ਫਲੱਡ ਗੇਟ ਨਾਲ ਜੁੜੀ ਕਈ ਵੀਡਿਓਜ਼ ਮਿਲੀਆਂ ਜਿਨ੍ਹਾਂ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ।
https://youtube.com/shorts/l1xxLj2eEIY?si=4dIIVzC9y0m2zo9f
ਹੁਣ ਅਖੀਰਲੀ ਪੁਸ਼ਟੀ ਲਈ ਸਾਡੇ ਰੋਜ਼ਾਨਾ ਸਪੋਕਸਮੈਨ ਦੇ ਚੰਡੀਗੜ੍ਹ ਤੋਂ ਇੰਚਾਰਜ ਸੁਮੀਤ ਜੋਸ਼ੀ ਨਾਲ ਗੱਲ ਕੀਤੀ। ਸੁਮੀਤ ਨੇ ਵੀਡੀਓ ਦੀ ਪੁਸ਼ਟੀ ਕਰਦਿਆਂ ਕਿਹਾ, "ਵਾਇਰਲ ਹੋ ਰਿਹਾ ਵੀਡੀਓ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਬੁਜ਼ੁਰਗ ਓਥੇ ਹੀ ਮੌਜੂਦ ਹੁੰਦੇ ਹਨ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ। ਹੁਣ ਸੁਖਣਾ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।