
ਬੰਗਲਾਦੇਸ਼ ਦੇ ਮੁਸਲਿਮ ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਦਫਤਰ ਅੰਦਰ ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਨਾਲ ਬਦਸਲੂਕੀ ਕਰਦੇ ਅਤੇ ਉਸਦੇ ਨਾਲ ਦੁਰਵਿਵਹਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹਿੰਦੂ ਅਧਿਆਪਕ ਨੂੰ ਸਾਬਕਾ ਵਿਦਿਆਰਥੀਆਂ ਦੁਆਰਾ ਦੁਰਵਿਵਹਾਰ ਦਾ ਸਾਹਮਣਾ ਕਰਨ ਤੋਂ ਬਾਅਦ ‘ਅਸਤੀਫਾ ਦੇਣ ਲਈ ਮਜ਼ਬੂਰ’ ਕੀਤਾ ਗਿਆ।
ਇੱਕ ਮੀਡੀਆ ਅਦਾਰੇ ਨੇ ਮਾਮਲੇ ਨੂੰ ਲੈ ਕੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ ਸੀ, "ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂ ਅਧਿਆਪਕ ਨਾਲ ਦੁਰਵਿਵਹਾਰ, Video ਆਈ ਸਾਹਮਣੇ"
ਇਸ ਖਬਰ ਨੂੰ ਇਸਕੋਨ ਕੋਲਕਾਤਾ ਦੇ ਉਪ-ਪ੍ਰਧਾਨ ਅਤੇ ਬੁਲਾਰੇ ਰਾਧਾਰਮਨ ਦਾਸ ਦੇ ਟਵੀਟ ਹਵਾਲਿਓ ਲਿਖਿਆ ਗਿਆ ਸੀ ਜਿਸਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਵੀਡੀਓ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਹਿੰਦੂ ਅਧਿਆਪਕ ਨੂੰ ਸਾਬਕਾ ਵਿਦਿਆਰਥੀਆਂ ਦੁਆਰਾ ਦੁਰਵਿਵਹਾਰ ਦਾ ਸਾਹਮਣਾ ਕਰਨ ਤੋਂ ਬਾਅਦ ‘ਅਸਤੀਫਾ ਦੇਣ ਲਈ ਮਜ਼ਬੂਰ’ ਕੀਤਾ ਗਿਆ।
Another Hindu teacher in Bangladesh has been insulted by Muslim students he once taught and was forced to resign. Every day, thousands of Hindus in Bangladesh are being pressured to sign resignation letters. Their aim is to remove all 2.5 million Hindus working in Bangladesh.… pic.twitter.com/g4NyjnHfpp
— Radharamn Das राधारमण दास (@RadharamnDas) August 21, 2024
ਅਸੀਂ ਪਾਇਆ ਕਿ ਮੀਡੀਆ ਅਦਾਰੇ ਨੇ ਹੇਠਾਂ ਖਬਰ ਵਿਚ ਦਾਅਵੇ ਦੀ ਪੁਸ਼ਟੀ ਕਰਨ ਤੋਂ ਇਨਕਾਰ ਵੀ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਅਤੇ ਪਾਇਆ ਕਿ ਵੀਡੀਓ ਵਿਚ ਕੋਈ ਹਿੰਦੀ ਅਧਿਆਪਕ ਨਹੀਂ ਹੈ। ਬੰਗਲਾਦੇਸ਼ ਦੇ ਮੁਸਲਿਮ ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਵਿਚ ਮੁਸਲਿਮ ਸਿਵਲ ਅਧਿਕਾਰੀ ਹੈ
ਇਸ ਮਾਮਲੇ ਨੂੰ ਲੈ ਕੇ ਸਾਨੂੰ ਬੰਗਲਾਦੇਸ਼ੀ ਮੀਡੀਆ ਅਦਾਰੇ BD News 24 ਦੀ ਖਬਰ ਮਿਲੀ। ਇਸ ਖਬਰ ਵਿਚ ਦੱਸਿਆ ਗਿਆ ਕਿ ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਅਧਿਕਾਰੀ ਹਿੰਦੂ ਨਹੀਂ ਬਲਕਿ ਮੁਸਲਿਮ ਹੈ।
BD News 24
ਖਬਰ ਅਨੁਸਾਰ, "ਛਪੈਨਵਾਬਗੰਜ ਨਗਰਪਾਲਿਕਾ ਦੇ ਇੱਕ ਸਰਕਾਰੀ ਅਧਿਕਾਰੀ ਤੌਫ਼ੀਕ ਇਸਲਾਮ ਦੀ ਜੇਬ 'ਚੋਂ ਸਿਗਰੇਟ ਦੇ ਪੈਕਟ ਮਿਲਣ ਬਾਅਦ ਹੰਗਾਮਾ ਹੋ ਗਿਆ ਅਤੇ ਉਸਨੂੰ ਪ੍ਰਦਸ਼ਨਕਾਰੀਆਂ ਵੱਲੋਂ ਤੰਗ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਅਧਿਕਾਰੀ ਬਿਮਾਰ ਹੋ ਗਿਆ ਅਤੇ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪੈ ਗਿਆ ਸੀ। ਅਧਿਕਾਰੀ ਡਰ ਦੇ ਕਾਰਨ ਹੁਣ ਦਫਤਰ ਨਹੀਂ ਜਾ ਰਿਹਾ ਹੈ।"
ਦੱਸ ਦਈਏ ਸਮਾਨ ਜਾਣਕਾਰੀ ਸਾਨੂੰ Bangla Tribune ਦੀ ਖਬਰ ਵਿਚ ਵੀ ਮਿਲੀ। BD News 24 ਅਤੇ Bangla Tribune ਦੀ ਖਬਰ ਨੂੰ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਦੱਸ ਦਈਏ ਅਸੀਂ ਇਸ ਮਾਮਲੇ ਨੂੰ ਲੈ ਕੇ ਬੰਗਲਾਦੇਸ਼ ਦੇ ਪੱਤਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੱਤਰਕਾਰ ਨਾਲ ਗੱਲ ਹੁੰਦੇ ਹੀ ਇਸ ਖਬਰ ਨੂੰ ਪੱਤਰਕਾਰ ਦੇ ਬਿਆਨ ਨਾਲ ਅਪਡੇਟ ਕੀਤਾ ਜਾਵੇਗਾ।
Conclusion
ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਅਤੇ ਪਾਇਆ ਕਿ ਵੀਡੀਓ ਵਿਚ ਕੋਈ ਹਿੰਦੀ ਅਧਿਆਪਕ ਨਹੀਂ ਹੈ। ਬੰਗਲਾਦੇਸ਼ ਦੇ ਮੁਸਲਿਮ ਸਿਵਲ ਅਧਿਕਾਰੀ ਤੌਫੀਕ ਇਸਲਾਮ ਨਾਲ ਦੁਰਵਿਵਹਾਰ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Misleading
Our Sources:
News Report Of BD News 24 Published On 21 August 2024
News Report Of Bangla Tribune 24 Published On 22 August 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ