Fact Check: ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਹੋਈ ਹੈ, ਇਹ ਬ੍ਰੈਕਿੰਗ ਪਲੇਟ ਐਡੀਟੇਡ ਹੈ
Published : Dec 24, 2021, 7:05 pm IST
Updated : Dec 24, 2021, 7:05 pm IST
SHARE ARTICLE
Fact Check Edited Breaking Plate of ZEE News Regarding Bikram Majitha Case Viral
Fact Check Edited Breaking Plate of ZEE News Regarding Bikram Majitha Case Viral

ਵਾਇਰਲ ਹੋ ਰਹੀ ਬ੍ਰੈਕਿੰਗ ਪਲੇਟ ਐਡੀਟੇਡ ਹੈ। ਅੱਜ ਦੀ ਹੋਈ ਸੁਣਵਾਈ ਵਿਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਕੋਰਟ ਵੱਲੋਂ ਖਾਰਜ ਕੀਤਾ ਗਿਆ ਹੈ।

RSFC (Team Mohali)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰੀ ਵਰੰਟ ਜਾਰੀ ਹਨ। ਇਸ ਵਿਚਕਾਰ ਉਨ੍ਹਾਂ ਵੱਲੋਂ ਮੋਹਾਲੀ ਦੇ ਜ਼ਿਲ੍ਹਾ ਕੋਰਟ ਵਿਖੇ ਜ਼ਮਾਨਤ ਦੀ ਅਰਜ਼ੀ ਦਾਖਲ ਵੀ ਕੀਤੀ ਗਈ ਸੀ ਜਿਸਨੂੰ ਲੈ ਕੇ ਅੱਜ 24 ਦਿਸੰਬਰ 2021 ਨੂੰ ਸੁਣਵਾਈ ਹੋਣੀ ਸੀ। ਹੁਣ ਇਸ ਸੁਣਵਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ Zee News ਦੀ ਬ੍ਰੈਕਿੰਗ ਪਲੇਟ ਵਾਇਰਲ ਕੀਤੀ ਜਾ ਰਹੀ ਹੈ। ਇਸ ਬ੍ਰੈਕਿੰਗ ਵਿਚ ਲਿਖਿਆ ਹੈ, "ਕੋਰਟ ਨੇ ਬਿਕਰਮ ਮਜੀਠੀਆ ਨੂੰ ਨਹੀਂ ਠਹਿਰਾਇਆ ਮੁਲਜ਼ਮ"

ਹੁਣ ਇਸ ਪਲੇਟ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਵੱਲੋਂ ਰਾਹਤ ਦੇ ਦਿੱਤੀ ਗਈ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਬ੍ਰੈਕਿੰਗ ਪਲੇਟ ਐਡੀਟੇਡ ਹੈ। ਅੱਜ ਦੀ ਹੋਈ ਸੁਣਵਾਈ ਵਿਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਕੋਰਟ ਵੱਲੋਂ ਖਾਰਜ ਕੀਤਾ ਗਿਆ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Gurpreet Singh Aujla" ਨੇ ਇਹ ਬ੍ਰੈਕਿੰਗ ਪਲੇਟ ਸ਼ੇਅਰ ਕਰਦਿਆਂ ਲਿਖਿਆ, "#BreakingNews ਆ ਗਿਆ ਸੱਚ ਸਾਮਣੇ"

ਯੂਜ਼ਰ ਨੇ ਇਹ ਪੋਸਟ ਅੱਜ 24 ਦਿਸੰਬਰ 2021 ਨੂੰ ਦੁਪਹਿਰ 3 ਵੱਜਕੇ 25 ਮਿੰਟ 'ਤੇ ਕੀਤਾ ਸੀ।

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਬ੍ਰੈਕਿੰਗ ਪਲੇਟ ਨੂੰ ਧਿਆਨ ਨਾਲ ਵੇਖਿਆ। ਇਸ ਪਲੇਟ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਰੰਗ ਅਤੇ ਫੌਂਟ ਬਦਲਾਅ ਨੂੰ ਵੇਖਿਆ ਜਾ ਸਕਦਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅੱਜ ਦੀ ਸੁਣਵਾਈ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਸਾਰੀਆਂ ਖਬਰਾਂ ਪੜ੍ਹਨ ਤੋਂ ਸਾਫ ਹੋਇਆ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਮੋਹਾਲੀ ਕੋਰਟ ਵੱਲੋਂ ਖਾਰਜ ਕੀਤੀ ਗਈ ਹੈ। 

ਮਤਲਬ ਸਾਫ ਸੀ ਕਿ ਵਾਇਰਲ ਬ੍ਰੈਕਿੰਗ ਪਲੇਟ ਸੱਚ ਨਹੀਂ ਕਹਿ ਰਹੀ। ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਨੂੰ ਲੈ ਕੇ Rozana Spokesman ਦੀ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ Zee Punjab Haryana Himachal ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਪੇਜ ਨੇ ਇਸ ਅਰਜ਼ੀ ਨੂੰ ਲੈ ਕੇ 6 ਵੱਜਕੇ 1 ਮਿੰਟ 'ਤੇ ਬ੍ਰੈਕਿੰਗ ਕੀਤੀ ਸੀ ਅਤੇ ਬ੍ਰੈਕਿੰਗ ਅਨੁਸਾਰ ਵੀ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਗਈ ਹੈ। 

ਇਥੇ ਅਸੀਂ ਬ੍ਰੈਕਿੰਗ ਨੂੰ ਦੇਖਿਆ ਅਤੇ ਵਾਇਰਲ ਬ੍ਰੈਕਿੰਗ ਨਾਲ ਜੋੜਿਆ। ਹੇਠਾਂ ਤੁਸੀਂ ਕੋਲਾਜ ਵਿਚ ਬ੍ਰੈਕਿੰਗ ਫੌਂਟ ਅਤੇ ਰੰਗ ਅੰਤਰ ਨੂੰ ਸਾਫ-ਸਾਫ ਵੇਖ ਸਕਦੇ ਹੋ।

Majithia CollageMajithia Collage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਬ੍ਰੈਕਿੰਗ ਪਲੇਟ ਐਡੀਟੇਡ ਹੈ। ਅੱਜ ਦੀ ਹੋਈ ਸੁਣਵਾਈ ਵਿਚ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਕੋਰਟ ਵੱਲੋਂ ਖਾਰਜ ਕੀਤਾ ਗਿਆ ਹੈ। 

Claim- Zee Breaking Claiming Majithia Announced Innocent In Drug Case
Claimed By- FB User Gurpreet Singh Aujla
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement