ਤੱਥ ਜਾਂਚ: ਕ੍ਰਿਕਟਰ ਪ੍ਰਣਵ ਧਨਾਵੜੇ ਅਤੇ IPL ਔਕਸ਼ਨ 2021 ਨੂੰ ਲੈ ਕੇ ਵਾਇਰਲ ਦਾਅਵਾ ਫਰਜ਼ੀ
Published : Feb 25, 2021, 4:33 pm IST
Updated : Feb 25, 2021, 4:34 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਣਵ 2017 ਵਿਚ ਹੀ ਆਪਣੀ ਖਰਾਬ ਕ੍ਰਿਕੇਟ ਫਾਰਮ ਕਰਕੇ ਸਨਿਆਸ ਲੈ ਚੁੱਕਿਆ ਸੀ।  

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 18 ਫਰਵਰੀ 2021 ਨੂੰ IPL 2021 ਲਈ ਖਿਡਾਰੀਆਂ ਦਾ ਔਕਸ਼ਨ ਰੱਖਿਆ ਗਿਆ ਅਤੇ ਇਸ ਔਕਸ਼ਨ ਦੌਰਾਨ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਸ ਦੁਆਰਾ 20 ਲੱਖ ਦੀ ਮੁੱਢਲੀ ਕੀਮਤ 'ਤੇ ਖਰੀਦਿਆ ਗਿਆ। ਹੁਣ ਅਰਜੁਨ ਤੇਂਦੁਲਕਰ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜੁਨ ਤੇਂਦੁਲਕਰ ਜਿਸਦੇ ਕੋਲ ਕੋਈ ਰਿਕਾਰਡ ਨਹੀਂ, ਉਸਨੂੰ IPL 'ਚ ਖਰੀਦਿਆ ਗਿਆ ਪਰ ਪ੍ਰਣਵ ਧਨਾਵੜੇ ਜਿਸ ਨੇ ਆਪਣੀ ਇੱਕ ਪਾਰੀ ਦੌਰਾਨ 1009 ਦੌੜਾਂ ਦਾ ਸ਼ਾਨਦਾਰ ਰਿਕਾਰਡ ਬਣਾਇਆ ਸੀ ਉਸ ਨੂੰ ਕਿਸੇ ਨੇ ਨਹੀਂ ਖਰੀਦਿਆ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਣਵ 2017 ਵਿਚ ਹੀ ਆਪਣੀ ਖਰਾਬ ਕ੍ਰਿਕੇਟ ਫਾਰਮ ਕਰਕੇ ਸਨਿਆਸ ਲੈ ਚੁੱਕਿਆ ਸੀ।  

ਵਾਇਰਲ ਦਾਅਵਾ

ਟਵਿੱਟਰ ਯੂਜ਼ਰ Bigg Boss 14 Updates ਨੇ 19 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''This is the true meaning of Nepotism #arjuntendulkar #Nepotism #IPLAuction2021''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ IPL 2021 ਦੀ ਔਕਸ਼ਨ ਸੂਚੀ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਆਪਣੀ ਪੜਤਾਲ ਦੌਰਾਨ ਹਿੰਦੁਸਤਾਨ ਟਾਇਮਜ਼ ਦੀ 21 ਫਰਵਰੀ ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਉਨ੍ਹਾਂ ਸਾਰੇ ਖਿਡਾਰੀਆਂ ਦੇ ਨਾਮ ਸਨ ਜਿਨ੍ਹਾਂ ਨੂੰ ਖਰੀਦਿਆ ਗਿਆ ਅਤੇ ਜਿਨ੍ਹਾਂ ਨੂੰ ਨਹੀਂ ਖਰੀਦਿਆ ਗਿਆ।

Photo

ਰਿਪੋਰਟ ਵਿਚ ਅਸੀਂ ਸੂਚੀ ਨੂੰ ਦੇਖਿਆ ਅਤੇ ਪਾਇਆ ਕਿ ਇਸ ਸੂਚੀ ਵਿਚ ਅਰਜੁਨ ਤੇਂਦੁਲਕਰ ਦਾ ਨਾਮ ਸੀ ਪਰ ਪ੍ਰਣਵ ਧਨਾਵੜੇ ਦਾ ਨਾਮ ਨਹੀਂ ਸੀ। ਰਿਪੋਰਟ ਅਨੁਸਾਰ ਦੱਸਿਆ ਗਿਆ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ  ਤੇਂਦੁਲਕਰ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ਦੀ ਮੁੱਢਲੀ ਕੀਮਤ 'ਤੇ ਖਰੀਦਿਆ ਹੈ। ਇਸ ਰਿਪੋਰਟ ਨੂੰ ਇਥੇ ਕਲਿੱਕ ਕਰ ਪੜ੍ਹਿਆ ਜਾ ਸਕਦਾ ਹੈ।

ਹੁਣ ਅਸੀਂ ਪ੍ਰਣਵ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ Financial Express ਦੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਪ੍ਰਣਵ ਦੇ ਸਨਿਆਸ ਨੂੰ ਲੈ ਕੇ ਦੱਸਿਆ ਗਿਆ ਸੀ। ਰਿਪੋਰਟ ਅਨੁਸਾਰ ਪ੍ਰਣਵ ਨੇ ਆਪਣੇ ਖ਼ਰਾਬ ਕ੍ਰਿਕੇਟ ਫਾਰਮ ਦੇ ਚੱਲਦਿਆ 2017 ਵਿਚ ਸਨਿਆਸ ਲੈ ਲਿਆ ਸੀ। ਇਹ ਰਿਪੋਰਟ 29 ਦਿਸੰਬਰ 2017 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਰਿਪੋਰਟ ਨੂੰ ਪ੍ਰਕਾਸ਼ਿਤ ਕਰਦਿਆਂ ਹੈਡਲਾਈਨ ਲਿਖੀ ਗਈ, "Miracle boy Pranav Dhanawade who scored 1009 runs in one match reportedly quits cricket"

 Photo

ਪ੍ਰਣਵ ਦੇ ਸਨਿਆਸ ਨੂੰ ਲੈ ਕੇ indiatimes ਦੀ ਖ਼ਬਰ ਇਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

"ਪ੍ਰਣਵ ਧਨਾਵੜੇ ਦਾ ਵਿਸ਼ਵ ਰਿਕਾਰਡ"

ਪ੍ਰਣਵ ਧਨਾਵੜੇ ਮੁੰਬਈ ਦਾ ਰਹਿਣ ਵਾਲਾ ਇੱਕ ਕ੍ਰਿਕੇਟਰ ਹੈ ਜਿਸ ਨੇ 2016 ਵਿਚ MCA ਦੁਆਰਾ ਆਯੋਜਿਤ ਇੱਕ ਕ੍ਰਿਕੇਟ ਟੂਰਨਾਮੈਂਟ ਅੰਦਰ ਸਿਰਫ਼ 327 ਗੇਂਦਾਂ ਵਿਚ 129 ਚੌਕੇ ਅਤੇ 59 ਛੱਕੇ ਲਗਾ ਕੇ 1009 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ। ਪ੍ਰਣਵ ਨੇ 5 ਜਨਵਰੀ 2016 ਨੂੰ 117 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਣਵ ਧਨਾਵੜੇ ਨੂੰ 1009 ਦੌੜਾਂ ਬਣਾਉਣ ਕਰ ਕੇ ਉਹਨਾਂ ਦੀ ਆਰਥਿਕ ਮਦਦ ਦੇ ਲਈ ਮੁੰਬਈ ਕ੍ਰਿਕਟ ਅਸੋਸੀਏਸ਼ਨ ਨੇ ਸਕਾਲਰਸ਼ਿਪ ਵੀ ਦਿੱਤੀ ਸੀ। ਇਸ ਦੇ ਤਹਿਤ ਉਹਨਾਂ ਨੂੰ ਅਗਲੇ 5 ਸਾਲ ਤੱਕ ਹਰ ਮਹੀਨੇ 10,000 ਰੁਪਏ ਮਿਲਣੇ ਤੈਅ ਹੋਏ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਸਕਾਲਰਸ਼ਿਪ ਇਹ ਕਹਿ ਕੇ ਵਾਪਸ ਕਰਨ ਦਾ ਫੈਸਲਾ ਕੀਤਾ ਕਿ ਪ੍ਰਣਵ ਹੁਣ ਉਮੀਦ ਦੇ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹੈ। ਆਪਣੀ ਇਹ ਪਾਰੀ ਖੇਡਣ ਤੋਂ ਬਾਅਦ ਪ੍ਰਣਵ ਕਦੇ ਵੀ ਚੰਗਾ ਨਹੀਂ ਖੇਡ ਪਾਇਆ ਅਤੇ ਇਸ ਲਈ ਹੀ ਉਹਨਾਂ ਨੇ ਸਕਾਲਰਸ਼ਿਪ ਬੰਦ ਕਰਨ ਦਾ ਫੈਸਲਾ ਲਿਆ।

ਪ੍ਰਣਵ ਧਨਾਵੜੇ ਦੇ ਵਿਸ਼ਵ ਰਿਕਾਰਡ ਬਾਰੇ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਣਵ 2017 ਵਿਚ ਹੀ ਆਪਣੇ ਖਰਾਬ ਕ੍ਰਿਕੇਟ ਫਾਰਮ ਕਰਕੇ ਸਨਿਆਸ ਲੈ ਚੁੱਕਿਆ ਸੀ ਜਿਸ ਕਰ ਕੇ ਉਹ ਆਈਪੀਐੱਲ 2020-2021 ਵਿਚ ਨਹੀਂ ਚੁਣੇ ਗਏ ਸਨ।

Claim: ਅਰਜੁਨ ਤੇਂਦੁਲਕਰ ਜਿਸਦੇ ਕੋਲ ਕੋਈ ਰਿਕਾਰਡ ਨਹੀਂ, ਉਸਨੂੰ IPL 'ਚ ਖਰੀਦਿਆ ਗਿਆ ਪਰ ਪ੍ਰਣਵ ਧਨਾਵੜੇ ਜਿਸ ਨੇ ਆਪਣੀ ਇੱਕ ਪਾਰੀ ਦੌਰਾਨ 1009 ਦੌੜਾਂ ਦਾ ਸ਼ਾਨਦਾਰ ਰਿਕਾਰਡ ਬਣਾਇਆ ਸੀ ਉਸ ਨੂੰ ਕਿਸੇ ਨੇ ਨਹੀਂ ਖਰੀਦਿਆ।
Claime By: ਟਵਿੱਟਰ ਯੂਜ਼ਰ Bigg Boss 14 Updates
Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement