ਤੱਥ ਜਾਂਚ: ਬੰਗਾਲ 'ਚ ਪੂਜਾ ਕਰਨ 'ਤੇ ਕੁੱਟਿਆ ਹਿੰਦੂ ਪੁਜਾਰੀ? ਨਹੀਂ, ਵੀਡੀਓ ਗਲਤ ਦਾਅਵੇ ਨਾਲ ਵਾਇਰਲ
Published : Mar 25, 2021, 5:19 pm IST
Updated : Mar 25, 2021, 5:30 pm IST
SHARE ARTICLE
File Photo
File Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ 2017 ਦਾ ਹੈ ਅਤੇ ਇਸ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਕੁੱਝ ਲੋਕ ਇੱਕ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਬੰਗਾਲ ਦਾ ਹੈ ਜਿਥੇ ਆਪਣੇ ਘਰ ਵਿਚ ਪੂਜਾ ਕਰਨ 'ਤੇ ਇੱਕ ਹਿੰਦੂ ਪੁਜਾਰੀ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ 2017 ਦਾ ਹੈ ਅਤੇ ਇਸ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Murali Manohar Joshi ਨੇ 17 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''बंगाल मे आने वाली फिल्म की झान्की बशर्ते परिवर्तन नहीं हुआ तो । घर में भी पूजा अर्चना आरती करना मना । एक वयोवृद्ध सनातनी ने अपने ही घर में आरती करने के क्रम में संभवतः छोटी घंटी बजाई । घर से खींचकर बीच सड़क पर लाकर क्या तबियत से पिटाई की गई । प्रिय बंधुवर , अभी यह स्थिति है तो यदि परिवर्तन नहीं हुआ तो क्या होगा कल्पना कर सकते हैं ।आप से विनम्र निवेदन है कि इस वीडियो को यथाशक्ति बंगाल मे अपने परिचितों से शीघ्रातिशीघ्र सान्झा करें ताकि बंगाल के घर घर गांव गांव झोपड़ी झोपड़ी पहुंच जाए । जय हिंद वन्दे मातरम ।''

File photo

ਇਸ ਵੀਡੀਓ ਨੂੰ ਫੇਸਬੁੱਕ 'ਤੇ ਕਈ ਸਾਰੇ ਲੋਕ ਸ਼ੇਅਰ ਕਰ ਰਹੇ ਹਨ। ਇਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ। 

 File photo

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਵੀਡੀਓ ਨਾਲ ਮਿਲਦੀਆਂ ਜੁਲਦੀਆਂ ਝਲਕੀਆਂ SKM 91 News ਦੇ ਫੇਸਬੁੱਕ ਪੋਸਟ ਦੇ ਅਪਲੋਡ ਇੱਕ ਵੀਡੀਓ ਵਿਚ ਮਿਲੀਆਂ। ਵੀਡੀਓ ਵਿਚ ਵਾਇਰਲ ਤਸਵੀਰ ਵਾਲੇ ਸ਼ਖਸ ਨੂੰ ਵੇਖਿਆ ਜਾ ਸਕਦਾ ਹੈ। ਇਹ ਵੀਡੀਓ 3 ਸਿਤੰਬਰ 2017 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ ਸੀ,''News Kolkata ..Kolkata ke Gua bagan ME rahne vala rajendra pandith NE Ek aourath ko Kaha ki my apko baby boy dunga aisi Zalil harkath pe log bhadak ute aur vahaki janta us pandith ko road per ghuma te huve pita SKM 91NEWS CRIME REPORTER MD.TASKEEN''

 ਪੰਜਾਬੀ ਅਨੁਵਾਦ "ਨਿਊਜ਼ ਕੋਲਕਾਤਾ .. ਕੋਲਕਾਤਾ ਦੇ ਗੁਆ ਬਾਗਾਂ ਵਿਚ ਰਹਿਣ ਵਾਲੇ ਰਾਜੇਂਦਰ ਪੰਡਤ ਨੇ ਇੱਕ ਔਰਤ ਨੂੰ ਕਿਹਾ ਕਿ ਉਹ ਉਸਨੂੰ ਮੁੰਡਾ ਦਵੇਗਾ, ਅਜੇਹੀ ਗੰਦੀ ਹਰਕਤ ਤੋਂ ਲੋਕ ਭੜਕ ਉੱਠੇ ਅਤੇ ਉਸਨੂੰ ਰੋਡ 'ਤੇ ਘੁਮਾ ਕੇ ਕੁੱਟਿਆ। SKM 91NEWS ਕ੍ਰਾਈਮ ਰਿਪੋਰਟਰ ਮੁਹੱਮਦ. ਤਸਕੀਨ"

ਪੋਸਟ ਅਨੁਸਾਰ ਮਾਮਲਾ ਵਾਇਰਲ ਦਾਅਵੇ ਤੋਂ ਬਿਲਕੁਲ ਵੱਖਰਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ Youtube 'ਤੇ 31 ਅਗਸਤ 2017 ਨੂੰ ਅਪਲੋਡ ਮਿਲਿਆ। ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਹ ਗੱਲ ਸਾਫ਼ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ ਅਤੇ ਇਸ ਦਾ ਵਾਇਰਲ ਦਾਅਵੇ ਨਾਲ ਕੋਈ ਸਬੰਧ ਨਹੀਂ ਹੈ। ਹੁਣ ਅਸੀਂ ਵਾਇਰਲ ਦਾਅਵੇ ਵਰਗੀਆਂ ਖ਼ਬਰਾਂ ਨੂੰ ਲੱਭਣੀਆਂ ਸ਼ੁਰੂ ਕੀਤੀਆ। ਸਾਨੂੰ ਵਾਇਰਲ ਦਾਅਵੇ ਵਰਗੀ ਹਾਲੀਆ ਕੋਈ ਖ਼ਬਰ ਵੀ ਨਹੀਂ ਮਿਲੀ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ 2017 ਦਾ ਹੈ ਅਤੇ ਇਸਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Claim: ਬੰਗਾਲ ਵਿਚ ਆਪਣੇ ਘਰ ਵਿਚ ਪੂਜਾ ਕਰਨ 'ਤੇ ਇੱਕ ਹਿੰਦੂ ਪੁਜਾਰੀ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ।
Claimed By: ਫੇਸਬੁੱਕ ਯੂਜ਼ਰ Murali Manohar Joshi
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement