
ਡਰੱਗ ਇੰਸਪੈਕਟਰ ਦੇ ਕਤਲ ਦਾ ਇਹ ਮਾਮਲਾ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਹੈ ਅਤੇ ਇਸਦੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਔਰਤ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਨੇਹਾ ਸੂਰੀ ਨਾਂਅ ਦੀ ਇੱਕ ਡਰੱਗ ਇੰਸਪੈਕਟਰ ਦੀ ਬੈਨ ਕੀਤੀਆਂ ਗਈਆਂ ਨਸ਼ੀਲੀ ਦਵਾਈਆਂ 'ਤੇ ਸਖ਼ਤੀ ਕਰਨ ਨੂੰ ਲੈ ਕੇ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ। ਵਾਇਰਲ ਪੋਸਟ ਵਿਚ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਡਰੱਗ ਇੰਸਪੈਕਟਰ ਦੇ ਕਤਲ ਦਾ ਇਹ ਮਾਮਲਾ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਹੈ ਅਤੇ ਇਸਦੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Ketan Shah" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "पंजाब में "आप" की सरकार आते ही खालिस्तानियों और ड्रग्स माफियाओं के बुलंद हौसले देखिए... ये है डॉ नेहा सूरी, जो पंजाब में ड्रग इंस्पेक्टर के पोस्ट पर तैनात थीं... कुछ हीं महीने पहले इन्होंने कुछ फार्मेसी आउटलेट्स पर छापा मारा था और प्रतिबंधित नशीली दवाओं की बिक्री के लिए उनके लाइसेंस रद्द कर दिए थे। कल, एक ड्रग पेडलर ने मोहाली में इनके कार्यालय में आकर दिनदहाड़े इन्हें गोली मार दी पंजाब के लगभग 70-80% युवाओं को बर्बाद कर चुकी ड्रग्स से लड़ने वाली एक ईमानदार अधिकारी की गोली मारकर हत्या कर दी गई! नेहा की उन जैसे लोगों की बहादुरी उतनी ही महत्वपूर्ण है जितनी हमारे सशस्त्र बलों,सेना और पुलिस की ये लोग देश को अंदर से सुरक्षित करते हैं! वे हमारे समाज, हमारे युवाओं, हमारे लोगों की रक्षा करते हैं ! इस बहादुर और ईमानदार महिला को दिल से सैल्यूट है जिन्होंने कई युवाओं के भविष्य की रक्षा करते हुए अपने जीवन का बलिदान दिया! इस बात पर गौर कीजिए कि - इलेक्ट्रॉनिक मीडिया चुप है इसलिए अब पंजाब में ड्रग्स के मुद्दे पर कोई बात नहीं करेगा! वे चाहते हैं कि आप विश्वास करें कि जिस दिन कांग्रेस सत्ता में आई और अमरिंदर सिंह ने सीएम के रूप में पदभार संभाला था, ड्रग की समस्या हल हो गई थी, और पंजाब फिर से नशा मुक्त हो गया था ? नेहा सूरी जी को दिल से श्रद्धांजलि.. शत शत नमन????????????????"
ਵਾਇਰਲ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਇੰਸਪੈਕਟਰ ਸੇ ਕਤਲ ਦਾ ਮਾਮਲਾ 2019 ਦਾ ਹੈ
TOI
ਸਾਨੂੰ ਮਾਮਲੇ ਨੂੰ ਲੈ ਕੇ The Times Of India ਦੀ ਖਬਰ ਮਿਲੀ। ਇਹ ਖਬਰ 4 ਅਪ੍ਰੈਲ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਰਿਪੋਰਟ ਅਨੁਸਾਰ ਇਹ ਤਸਵੀਰ ਡਰੱਗ ਇੰਸਪੈਕਟਰ ਨੇਹਾ ਸੂਰੀ ਦੀ ਹੈ ਜਿਨ੍ਹਾਂ ਦੀ 29 ਮਾਰਚ 2019 ਨੂੰ ਮੋਹਾਲੀ ਦੇ ਨੇੜੇ ਪੈਂਦੇ ਖਰੜ ਵਿਖੇ ਉਨ੍ਹਾਂ ਦੇ ਆਫਿਸ ਵਿਚ ਹੱਤਿਆ ਕਰ ਦਿੱਤੀ ਗਈ ਸੀ।
ਇਸ ਰਿਪੋਰਟ ਤੋਂ ਇਹ ਤਾਂ ਸਾਫ ਹੋ ਗਿਆ ਕਿ ਮਾਮਲਾ ਸਾਲ 2019 ਦਾ ਹੈ ਅਤੇ 2019 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ।
ਮਤਲਬ ਸਾਫ ਸੀ ਕਿ ਮਾਮਲੇ ਦਾ ਪੰਜਾਬ ਵਿਚ ਬਣੀ ਆਪ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੈ ਨੇਹਾ ਸੂਰੀ ਦੇ ਕਤਲ ਦਾ ਮਾਮਲਾ?
FE Report
ਖਬਰਾਂ ਮੁਤਾਬਕ ਨੇਹਾ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਚ ਤੈਨਾਤ ਸਨ। ਨੇਹਾ ਨੇ ਸਾਲ 2009 ਵਿਚ ਬਲਵਿੰਦਰ ਸਿੰਘ ਨਾਮਕ ਵਿਅਕਤੀ ਦੀ ਦਵਾਈਆਂ ਦੀ ਦੁਕਾਨ 'ਤੇ ਰੇਡ ਮਾਰੀ ਸੀ। ਰੇਡ ਦੌਰਾਨ ਕਈ ਗਲਤ ਪਦਾਰਥ ਮਿਲੇ ਸਨ ਜਿਸਦੇ ਚਲਦਿਆਂ ਨੇਹਾ ਨੇ ਬਲਵਿੰਦਰ ਦਾ ਲਾਈਸੈਂਸ ਰੱਦ ਕਰ ਦਿੱਤਾ ਸੀ। ਬਲਵਿੰਦਰ ਨੇ ਸਾਲ 2017 'ਚ ਆਪਣੇ ਪਰਿਵਾਰ ਵਾਲਿਆਂ ਦੇ ਨਾਂਅ ਤੋਂ ਮੁੜ ਲਾਈਸੈਂਸ ਲੈਣ ਲਈ ਅਰਜ਼ੀ ਕੀਤੀ ਪਰ ਨੇਹਾ ਨੇ ਇਸ ਨੂੰ ਫਿਰ ਤੋਂ ਰੱਦ ਕਰ ਦਿੱਤਾ ਸੀ।
ਅੰਤ 29 ਮਾਰਚ 2019 ਨੂੰ ਬਲਵਿੰਦਰ ਨੇਹਾ ਦੇ ਆਫਿਸ ਪਹੁੰਚਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਬਲਵਿੰਦਰ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਘੇਰ ਲਿਆ ਜਿਸਦੇ ਕਰਕੇ ਬਲਵਿੰਦਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸਦੀ ਵੀ ਓਸੇ ਥਾਂ ਮੌਤ ਹੋ ਗਈ ਸੀ।
ਦੱਸ ਦਈਏ ਕੁਝ ਖਬਰਾਂ ਮੁਤਾਬਕ ਘਟਨਾ ਦੇ ਸਮੇਂ ਬਲਵਿੰਦਰ ਨਸ਼ੇ ਦੀ ਹਾਲਤ 'ਚ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਡਰੱਗ ਇੰਸਪੈਕਟਰ ਦੇ ਕਤਲ ਦਾ ਇਹ ਮਾਮਲਾ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਹੈ ਅਤੇ ਇਸਦੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਕੋਈ ਸਬੰਧ ਨਹੀਂ ਹੈ।
Claim- Drug Inspector Killed In Punjab After AAP Got Power
Claimed By- FB User Ketan Shah
Fact Check- Fake