Fact Check: ਕੋਤਵਾਲੀ ਸਾਹਿਬ ਬੇਅਦਬੀ ਕਾਂਗਰਸ ਆਗੂ ਨੇ ਨਹੀਂ ਕੀਤੀ ਹੈ
Published : Apr 25, 2023, 6:23 pm IST
Updated : Apr 25, 2023, 6:23 pm IST
SHARE ARTICLE
Fact Check Kotwali Sahib Sacrilege Is Not Done By This Congress Leader
Fact Check Kotwali Sahib Sacrilege Is Not Done By This Congress Leader

ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ ਜਦਕਿ ਵਾਇਰਲ ਕਾਂਗਰਸ ਆਗੂ ਧਮੋਲੀ ਪਿੰਡ ਤੋਂ ਸਾਬਕਾ ਸਰਪੰਚ ਕਰਮਜੀਤ ਸਿੰਘ ਹਨ। 

RSFC (Team Mohali)- 24 ਅਪ੍ਰੈਲ 2023 ਨੂੰ ਪੰਜਾਬ ਦੇ ਮੋਰਿੰਡਾ ਤੋਂ ਕੋਤਵਾਲੀ ਸਾਹਿਬ ਵਿਖੇ ਹੋਈ ਗੁਰੂ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਖਬਰ ਸਾਹਮਣੇ ਆਈ ਜਿਸਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਸ ਮਾਮਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਸਾਹਮਣੇ ਆਈਆਂ। ਹੁਣ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਕਰਦੇ ਹੋਇਆ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਖਾਸ ਲੋਕਲ ਕਾਂਗਰਸ ਆਗੂ ਹੈ।

ਫੇਸਬੁੱਕ ਪੇਜ ਅਕਾਲੀ ਆਵਾਜ਼ ਨੇ ਵਾਇਰਲ ਪੋਸਟ ਸਾਂਝਾ ਕਰਦਿਆਂ ਲਿਖਿਆ, "ਕਾਂਗਰਸ ਸ਼ੁਰੂ ਤੋ ਹੀ ਸਿੱਖ ਵਿਰੋਧੀ ਰਹੀ ਹੈ ਤੇ ਇਹਨਾਂ ਦੇ ਚੇਲੇ ਕਿੱਥੋ ਸਕੇ ਹੋ ਜਾਣਗੇ। ਕੋਤਵਾਲੀ ਸਾਹਿਬ ਬੇਅਦਬੀ ਦਾ ਮੁੱਖ ਦੋਸ਼ੀ ਕਾਂਗਰਸ ਦਾ ਲੋਕਲ ਲੀਡਰ ਅਤੇ ਸਾਬਕਾ ਮੁੱਖਮੰਤਰੀ ਚੰਨੀ ਦਾ ਖਾਸਮ ਖਾਸ ਹੈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਤਸਵੀਰ ਵਿਚ ਦਿੱਸ ਰਿਹਾ ਕਾਂਗਰਸ ਆਗੂ ਨਹੀਂ ਹੈ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ ਜਦਕਿ ਵਾਇਰਲ ਕਾਂਗਰਸ ਆਗੂ ਧਮੋਲੀ ਪਿੰਡ ਤੋਂ ਸਾਬਕਾ ਸਰਪੰਚ ਕਰਮਜੀਤ ਸਿੰਘ ਹਨ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਸਾਡੇ ਮੋਰਿੰਡਾ ਤੋਂ ਪੱਤਰਕਾਰ ਮਨਜੀਤ ਧੀਮਾਨ ਨਾਲ ਗੱਲ ਕੀਤੀ। ਮਨਜੀਤ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ ਅਤੇ ਉਹ ਮੋਰਿੰਡਾ ਦਾ ਲੋਕਲ ਰਹਿਣ ਵਾਲਾ ਹੈ। ਵਾਇਰਲ ਤਸਵੀਰ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਨਹੀਂ ਹੈ।"

ਹੁਣ ਅਸੀਂ ਅੱਗੇ ਵਧਦੇ ਹੋਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਸੰਪਰਕ ਕੀਤਾ। ਰਾਜਾ ਵੜਿੰਗ ਨੇ ਸਾਡੇ ਨਾਲ whatsapp ਰਾਹੀਂ ਗੱਲ ਕਰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਸਾਬਕਾ ਸਰਪੰਚ ਕਰਮਜੀਤ ਧਮੋਲੀ ਦੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਰਾਜਾ ਵੜਿੰਗ ਨੇ ਸਾਡੇ ਨਾਲ ਕਰਮਜੀਤ ਧਨੌਲੀ ਦਾ ਵੀ ਨੰਬਰ ਸਾਂਝਾ ਕੀਤਾ। ਸਾਡੇ ਨਾਲ ਗੱਲ ਕਰਦਿਆਂ ਕਰਮਜੀਤ ਧਨੌਲੀ ਨੇ ਦੱਸਿਆ, "ਇਹ ਵਾਇਰਲ ਦਾਅਵਾ ਬਿਲਕੁਲ ਫਰਜ਼ੀ ਹੈ। ਮੈਂ ਇਸ ਮਾਮਲੇ ਨੂੰ ਲੈ ਕੇ ਲਿਖਤੀ ਸ਼ਿਕਾਇਤ ਵੀ ਦਰਜ਼ ਕਰਵਾ ਦਿੱਤਾ ਹੈ। ਮੈਂਨੂੰ ਬਹੁਤ ਹੈਰਾਨੀ ਅਤੇ ਦੁੱਖ ਹੈ ਕਿ ਅਜਿਹਾ ਦਾਅਵਾ ਵਾਇਰਲ ਹੋਇਆ ਕਿਓਂਕਿ ਇਸਦੇ ਨਾਲ ਮੈਂਨੂੰ ਡਿਪ੍ਰੈਸ਼ਨ ਹੋ ਗਿਆ ਹੈ।"

ComplaintComplaint

ਅਸੀਂ ਆਪਣੀ ਸਰਚ ਦੌਰਾਨ ਪਾਇਆ ਕਿ ਰਾਜਾ ਵੜਿੰਗ ਨੇ ਇਸ ਦਾਅਵੇ ਨੂੰ ਲੈ ਕੇ ਟਵੀਟ ਵੀ ਕੀਤਾ ਸੀ। ਇਸ ਟਵੀਟ ਨੂੰ ਕਰਦਿਆਂ ਉਨ੍ਹਾਂ ਵੱਲੋਂ ਲਿਖਿਆ ਗਿਆ ਸੀ, "ਹਾਰ ਨੂੰ ਦੇਖਦੇ ਹੋਏ ਵਿਰੋਧੀਆਂ ਵੱਲੋਂ ਕਾਂਗਰਸ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਸਵੀਰ ਵਿੱਚ ਧਮੋਲੀ ਪਿੰਡ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਹਨ ਜਦ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਕੋਈ ਹੋਰ ਹੈ। ਸਾਜ਼ਿਸ਼ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਤਸਵੀਰ ਵਿਚ ਦਿੱਸ ਰਿਹਾ ਕਾਂਗਰਸ ਆਗੂ ਨਹੀਂ ਹੈ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਂ ਜਸਵੀਰ ਸਿੰਘ ਹੈ ਜਦਕਿ ਵਾਇਰਲ ਕਾਂਗਰਸ ਆਗੂ ਧਮੋਲੀ ਪਿੰਡ ਤੋਂ ਸਾਬਕਾ ਸਰਪੰਚ ਕਰਮਜੀਤ ਸਿੰਘ ਹਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement