
ਅਸਲ ਵਿਚ ਸੰਜੇ ਸਿੰਘ ਨੇ ਆਪਣੀ ਗਲਤੀ ਨੂੰ ਨਾਲ ਦੀ ਨਾਲ ਸੁਧਾਰ ਕੇ ਸਾਫ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ ਘੱਟ ਕੇ 70 ਕਿਲੋ ਤੋਂ 61.5 ਹੋ ਗਿਆ ਹੈ।
Claim
ਦਿੱਲੀ ਸ਼ਰਾਬ ਘੋਟਾਲੇ ਨੀਤੀ ਮਾਮਲੇ ਨੂੰ ਲੈ ਕੇ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਕਲਿਪ ਵਿਚ ਆਪ ਆਗੂ ਸੰਜੇ ਸਿੰਘ ਨੂੰ ਅਰਵਿੰਦ ਕੇਜਰੀਵਾਲ ਦੇ ਘੱਟ ਹੋਏ ਵਜ਼ਨ ਨੂੰ ਲੈ ਕੇ ਬੋਲਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਜੇ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਵਜ਼ਨ ਪਹਿਲਾਂ 70 ਕਿਲੋ ਸੀ ਜੋ ਕਿ ਘੱਟ ਕੇ 81 ਕਿਲੋ ਹੋ ਗਿਆ ਹੈ। ਇਸ ਕਲਿਪ ਵਿਚ ਸੰਜੇ ਸਿੰਘ ਬੋਲਦੇ ਹਨ, “ਜਦੋਂ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹਨਾਂ ਦਾ ਵਜ਼ਨ 70 ਕਿਲੋ ਸੀ ਅਤੇ ਅੱਜ ਉਹਨਾਂ ਦਾ ਵਜ਼ਨ 8.5 ਕਿਲੋ ਘੱਟ ਕੇ 81.5 ਹੋ ਗਿਆ ਹੈ।”
ਹੁਣ ਇਸ ਵੀਡੀਓ ਕਲਿਪ ਨੂੰ ਦਿੱਲੀ ਭਾਜਪਾ ਨੇ ਸਾਂਝਾ ਕੀਤਾ ਅਤੇ ਲਿਖਿਆ, "दिन-रात झूठ बोलने का नतीजा देखिए…?"
दिन-रात झूठ बोलने का नतीजा देखिए…? pic.twitter.com/VB44bA5pde
— BJP Delhi (@BJP4Delhi) July 15, 2024
ਇਸੇ ਤਰ੍ਹਾਂ ਇਸ ਕਲਿਪ ਨੂੰ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਸਮਾਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
जेल जाने से पहले सड़ जी का बजन 70 kg था और जेल मे 8.5 किलो वजन कम होने के बाद 81.5 kg हो गया है। ??
— ठा. प्रदीप कुमार सिंह (@4_pradeepthakur) July 16, 2024
कट्टर टिकट ब्लेकिआ संजय सिंह???? pic.twitter.com/JF0PHmJeBq
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਅਸਲ ਵਿਚ ਸੰਜੇ ਸਿੰਘ ਨੇ ਆਪਣੀ ਗਲਤੀ ਨੂੰ ਨਾਲ ਦੀ ਨਾਲ ਸੁਧਾਰ ਕੇ ਸਾਫ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ ਘੱਟ ਕੇ 70 ਕਿਲੋ ਤੋਂ 61.5 ਹੋ ਗਿਆ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਆਪ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਿਜ਼ਿਟ ਕਰ ਇਹ ਅਸਲ ਪ੍ਰੈਸ ਵਾਰਤਾ ਦਾ ਵੀਡੀਓ ਸਰਚ ਕਰਨਾ ਸ਼ੁਰੂ ਕੀਤਾ।
ਵਾਇਰਲ ਕਲਿਪ ਅਧੂਰਾ ਹੈ
ਸਾਨੂੰ ਆਮ ਆਦਮੀ ਪਾਰਟੀ ਦਿੱਲੀ ਦੇ ਅਧਿਕਾਰਿਕ X ਅਕਾਊਂਟ 'ਤੇ ਵਾਇਰਲ ਦਾਅਵੇ ਦਾ ਖੰਡਨ ਕਰਦਾ ਇੱਕ ਪੋਸਟ ਮਿਲਿਆ। ਇਸ ਪੋਸਟ ਵਿਚ ਵਾਇਰਲ ਕਲਿਪ ਦਾ ਪੂਰਾ ਭਾਗ ਸਾਂਝਾ ਕੀਤਾ ਗਿਆ ਸੀ। ਦੱਸ ਦਈਏ ਅਸਲ ਭਾਗ ਵਿਚ ਸੰਜੇ ਸਿੰਘ ਨੂੰ ਸਾਫ ਬੋਲਦੇ ਹੋਇਆ ਸੁਣਿਆ ਜਾ ਸਕਦਾ ਹੈ, “ਜਦੋਂ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਸਮੇਂ ਉਹਨਾਂ ਦਾ ਵਜ਼ਨ 70 ਕਿਲੋ ਸੀ ਅਤੇ ਅੱਜ ਉਹਨਾਂ ਦਾ ਵਜ਼ਨ 8.5 ਕਿਲੋ ਘੱਟ ਕੇ 81.5 ਹੋ ਗਿਆ ਹੈ...61.5 ਹੋ ਗਿਆ ਹੈ...ਇਹ 70 ਤੋਂ ਘੱਟ ਕੇ 61.5 ਹੋ ਗਿਆ ਹੈ।”
BJP का झूठ फिर हुआ EXPOSE ?
— Aam Aadmi Party Delhi (@AAPDelhi) July 15, 2024
एक तो दिल्ली के CM अरविंद केजरीवाल जी को साज़िशन जेल में डाला हुआ है, जहां उनके स्वास्थ्य से इस कदर खिलवाड़ हो रहा कि उनकी जान तक को खतरा है और ऊपर से उनकी बीमारी का मज़ाक बना रहे? क्या ज़रा भी संवेदनशीलता है तुम लोगों के अंदर?
क्या ज़रा भी शर्म… https://t.co/PuaYhPty3G pic.twitter.com/VEhzYccIk5
ਦੱਸ ਦਈਏ ਸੰਜੇ ਸਿੰਘ ਨੇ ਆਪਣੇ ਆਪ ਨੂੰ ਤੁਰੰਤ ਠੀਕ ਕਰਦੇ ਹੋਏ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ ਘੱਟ ਕੇ 61.5 ਹੋ ਗਿਆ ਹੈ।
ਸੰਜੇ ਸਿੰਘ ਦੀ ਇਸ ਪੂਰੀ ਪ੍ਰੈਸ ਵਾਰਤਾ ਨੂੰ ਇਥੇ ਕਲਿਕ ਕਰ ਸੁਣਿਆ ਜਾ ਸਕਦਾ ਹੈ। ਦੱਸ ਦਈਏ ਕਿ ਇਹ ਪ੍ਰੈਸ ਵਾਰਤਾ 13 ਜੁਲਾਈ 2024 ਨੂੰ ਕੀਤੀ ਗਈ ਸੀ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਅਸਲ ਵਿਚ ਸੰਜੇ ਸਿੰਘ ਨੇ ਆਪਣੀ ਗਲਤੀ ਨੂੰ ਨਾਲ ਦੀ ਨਾਲ ਸੁਧਾਰ ਕੇ ਸਾਫ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਦਾ ਵਜ਼ਨ ਘੱਟ ਕੇ 70 ਕਿਲੋ ਤੋਂ 61.5 ਹੋ ਗਿਆ ਹੈ।
Result: Misleading
Our Sources:
Tweet Of Aam Aadmi Party Delhi Shared On 15 July 2024
Broadcast Tweet Of Aam Aadmi Party Streamed On 13 July 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ