Fact Check: ਭਗਵੰਤ ਮਾਨ ਨੂੰ ਲੈ ਕੇ ਕੁੰਵਰ ਵਿਜੈ ਪ੍ਰਤਾਪ ਦੇ ਨਾਂਅ ਤੋਂ ਫਰਜ਼ੀ ਨਿਊਜ਼ ਕਟਿੰਗ ਵਾਇਰਲ
Published : Aug 25, 2021, 2:56 pm IST
Updated : Aug 25, 2021, 3:09 pm IST
SHARE ARTICLE
Fact Check Fake newspaper cutting viral in the name of Kunwar Vijay Pratap Singh
Fact Check Fake newspaper cutting viral in the name of Kunwar Vijay Pratap Singh

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਕਟਿੰਗ ਫਰਜ਼ੀ ਹੈ ਅਤੇ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਨਿਊਜ਼ਪੇਪਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਇਸ ਕਟਿੰਗ ਵਿਚ ਹਾਲੀਆ ਆਮ ਆਦਮੀ ਪਾਰਟੀ ਨਾਲ ਜੁੜੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਭਗਵੰਤ ਮਾਨ ਨੂੰ ਲੈ ਕੇ ਬਿਆਨ ਦੱਸਿਆ ਗਿਆ ਹੈ। ਬਿਆਨ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਸਾਬਕਾ ਆਈ.ਜ਼ੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਭਗਵੰਤ ਮਾਨ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਚੇਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਪਾਰਟੀ ਵਿੱਚ ਕਾਟੋ ਕਲੇਸ਼ ਹੈ ਤਾਂ ਉਹ ਆਮ ਆਦਮੀ ਪਾਰਟੀ ਕਦੇ ਵੀ ਜੁਆਇਨ ਨਾ ਕਰਦੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਕਟਿੰਗ ਫਰਜ਼ੀ ਹੈ ਅਤੇ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Aaap party pap party" ਨੇ 23 ਅਗਸਤ 2021 ਨੂੰ ਵਾਇਰਲ ਕਲਿਪ ਸ਼ੇਅਰ ਕਰਦਿਆਂ ਲਿਖਿਆ, "ਨਾਂ ਲੜਿਆ ਕਰੋ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਕਲਿਪ ਨੂੰ ਧਿਆਨ ਨਾਲ ਵੇਖਿਆ ਅਤੇ ਪੜ੍ਹਿਆ। ਇਸ ਕਲਿਪ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਪਤਾ ਚਲਦਾ ਹੈ ਕਿ ਸਿਰਲੇਖ ਦੇ ਅੱਖਰਾਂ ਤੋਂ ਇਲਾਵਾ ਪੂਰੀ ਖਬਰ ਦੇ ਅੱਖਰ ਧੁੰਧਲੇ ਹਨ। ਨਾਲ ਹੀ ਸਿਰਲੇਖ ਦਾ ਫੌਂਟ ਵੀ ਅਖਬਾਰਾਂ ਦੇ ਫੋਂਟ ਦਾ ਨਹੀਂ ਹੈ। 

Fake Cutting

ਸਿਰਲੇਖ ਭਗਵੰਤ ਮਾਨ ਨੂੰ ਲੈ ਕੇ ਕੁੰਵਰ ਵਿਜੈ ਪ੍ਰਤਾਪ ਦੇ ਬਿਆਨ ਨਾਲ ਸਬੰਧਿਤ ਹੈ ਅਤੇ ਕਟਿੰਗ ਦੀ ਹੇਠਲੀ ਖਬਰ ਵਿਚ ਮਾਮਲਾ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਨਾਲ ਸਬੰਧਿਤ ਹੈ। ਇਸਤੋਂ ਅਲਾਵਾ ਇਸ ਕਲਿਪ ਵਿਚ ਨਿਊਜ਼ ਏਜੰਸੀ ਦਾ ਨਾਂਅ ਵੀ ਨਹੀਂ ਲਿਖਿਆ ਗਿਆ ਹੈ ਜਿਸਤੋ ਸਾਫ ਹੁੰਦਾ ਹੈ ਕਿ ਇਹ ਕਲਿਪ ਸਹੀ ਨਹੀਂ ਹੈ।

ਅੱਗੇ ਵਧਦੇ ਹੋਏ ਅਸੀਂ ਕੁੰਵਰ ਵਿਜੈ ਪ੍ਰਤਾਪ ਦੇ ਬਿਆਨ ਨੂੰ ਅਧਾਰ ਬਣਾ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਹਾਲਾਂਕਿ, ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੇ ਬਿਆਨ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਸੁਰਖ਼ਾਬ ਚੰਨੀ ਨਾਲ ਸੰਪਰਕ ਕੀਤਾ। ਸੁਰਖ਼ਾਬ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਇਸ ਕਟਿੰਗ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਪਤਾ ਚਲ ਜਾਂਦਾ ਹੈ ਕਿ ਇਹ ਕਟਿੰਗ ਫਰਜ਼ੀ ਹੈ ਕਿਓਂਕਿ ਸਿਰਲੇਖ ਦਾ ਫੋਂਟ ਸਹੀ ਨਹੀਂ ਹੈ ਅਤੇ ਸਿਰਲੇਖ ਵਿਚ ਦਾਅਵਾ ਹੋਰ ਹੈ ਅਤੇ ਕਟਿੰਗ ਦੀ ਹੇਠਲੀ ਖਬਰ ਹੋਰ। ਇਸਤੋਂ ਅਲਾਵਾ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਵੀ ਖਬਰ ਸਾਹਮਣੇ ਹਾਲੇ ਨਹੀਂ ਆਈ ਹੈ। ਇਹ ਵਾਇਰਲ ਕਟਿੰਗ ਫਰਜ਼ੀ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਕਟਿੰਗ ਫਰਜ਼ੀ ਹੈ ਅਤੇ ਐਡੀਟਿੰਗ ਟੂਲ ਦੀ ਮਦਦ ਨਾਲ ਬਣਾਈ ਗਈ ਹੈ।

Claim- Kunwar Vijay Pratap hated statement against Bhagwant Mann
Claimed By- FB Page AAP Paarty Pap Party
Fact Check Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement