
ਵਾਇਰਲ ਹੋ ਰਹੇ ਵੀਡੀਓ ਵਿਚ ਫਰਾਂਸ ਦਾ ਝੰਡਾ ਨਹੀਂ ਸਗੋਂ ਜਿਹੜੀ ਪਾਰਟੀ ਦੇ ਲੋਕ ਰੈਲੀ ਕਰ ਰਹੇ ਸਨ ਉਸ ਪਾਰਟੀ ਦਾ ਆਪਣਾ ਝੰਡਾ ਹੈ।
RSFC (Team Mohali)- ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਵਿਚ ਲਗਭਗ 6000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਅਰਬਾਂ ਦੀਆਂ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਜੰਗ ਨੂੰ ਲੈ ਕੇ ਜਿਥੇ ਕਈ ਲੋਕ ਇਜ਼ਰਾਇਲ ਦੇ ਸਮਰਥਨ 'ਚ ਹਨ, ਓਸੇ ਤਰ੍ਹਾਂ ਕਈ ਲੋਕ ਫਿਲਿਸਤਿਨ ਦੇ ਸਮਰਥਨ 'ਚ ਵੀ ਉੱਤਰੇ ਹਨ। ਹੁਣ ਸੋਸ਼ਲ ਮੀਡੀਆ 'ਤੇ ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਕਰਦਿਆਂ ਭਾਰਤ 'ਚ ਰਹਿੰਦੇ ਵਿਸ਼ੇਸ਼ ਸਮੁਦਾਏ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਵਿਚ ਲੋਕਾਂ ਨੂੰ ਫਿਲਿਸਤਿਨ ਦੇ ਸਮਰਥਨ 'ਚ ਰੈਲੀ ਕਢਦੇ ਵੇਖਿਆ ਜਾ ਸਕਦਾ ਹੈ ਤੇ ਇਸ ਰੈਲੀ ਵਿਚ ਉਨ੍ਹਾਂ ਨੇ ਹੱਥ 'ਚ ਝੰਡੇ ਵੀ ਫੜ੍ਹੇ ਹੋਏ ਹਨ। ਹੁਣ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਕੇਰਲ ਵਿਚ ਗਾਜ਼ਾ ਦੇ ਸਮਰਥਨ 'ਚ ਫਰਾਂਸ ਦੇ ਝੰਡੇ ਲੈ ਕੇ ਰੈਲੀ ਕੱਢੀ ਗਈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਭਾਰਤੀ ਮੁਸਲਿਮ ਸਮੁਦਾਏ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਕਈ ਸਾਰੇ ਯੂਜ਼ਰਸ 'ਤੇ ਭਾਜਪਾ ਆਗੂ ਵਾਇਰਲ ਕਰ ਰਹੇ ਹਨ। ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Hamas terrorists supporters gathered in Kerala, instead of carrying Palestine flag ???????? they carried Italy Flag ????????"
Hamas terrorists supporters gathered in Kerala, instead of carrying Palestine flag ???????? they carried Italy Flag ???????? pic.twitter.com/jgBVI5M2Ty
— Tejinder Pall Singh Bagga (@TajinderBagga) October 21, 2023
ਇਸ ਵੀਡੀਓ ਨੂੰ ਕਈ ਹੋਰ ਵੀ ਯੂਜ਼ਰਸ ਸਮਾਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਇਨ੍ਹਾਂ ਵਿਚੋਂ ਦੇ ਕੁਝ ਵਾਇਰਲ ਪੋਸਟ ਇਥੇ, ਇਥੇ ਅਤੇ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੇ ਵੀਡੀਓ ਵਿਚ ਫਰਾਂਸ ਦਾ ਝੰਡਾ ਨਹੀਂ ਸਗੋਂ ਜਿਹੜੀ ਪਾਰਟੀ ਦੇ ਲੋਕ ਰੈਲੀ ਕਰ ਰਹੇ ਸਨ ਉਸ ਪਾਰਟੀ ਦਾ ਆਪਣਾ ਝੰਡਾ ਹੈ। ਵਾਇਰਲ ਵੀਡੀਓ ਵਿਚ Welfare Party Kerala ਦਾ ਝੰਡਾ ਵੇਖਿਆ ਜਾ ਸਕਦਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਰੈਲੀ 'ਚ ਇੱਕ ਵੱਡੇ ਬੈਨਰ 'ਤੇ Welfare Party Kerala ਲਿਖਿਆ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਵਿਚ Welfare Party Kerala ਦਾ ਝੰਡਾ ਹੈ
ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ Welfare Party Kerala ਦੇ ਅਧਿਕਾਰਿਕ ਫੇਸਬੁੱਕ ਪੇਜ ਵੱਲ ਵਿਜ਼ਿਟ ਕੀਤਾ। ਦੱਸ ਦਈਏ ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿਚ ਇਸ ਪਾਰਟੀ ਦਾ ਆਪ ਦਾ ਝੰਡਾ ਸੀ।
ਅਸੀਂ ਇਸ ਪੇਜ ਨੂੰ ਖੰਗਾਲਿਆ 'ਤੇ ਇਸ ਰੈਲੀ ਨੂੰ ਲੈ ਕੇ ਸਾਨੂੰ ਕਈ ਸਾਰੇ ਵੀਡੀਓਜ਼ ਮਿਲੇ। ਇਨ੍ਹਾਂ ਵੀਡੀਓਜ਼ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਰੈਲੀ ਦੌਰਾਨ ਫਰਾਂਸ ਦੇ ਝੰਡੇ ਨਹੀਂ ਸਗੋਂ ਇਨ੍ਹਾਂ ਦੀ ਆਪ ਦੀ ਪਾਰਟੀ ਦਾ ਝੰਡਾ ਹੈ।
ਹੇਠਾਂ ਤੁਸੀਂ ਕੋਲਾਜ ਵਿਚ ਫਰਾਂਸ ਦਾ ਝੰਡਾ ਤੇ Welfare Party Kerala ਦਾ ਝੰਡਾ ਵੇਖ ਸਕਦੇ ਹੋ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੇ ਵੀਡੀਓ ਵਿਚ ਫਰਾਂਸ ਦਾ ਝੰਡਾ ਨਹੀਂ ਸਗੋਂ ਜਿਹੜੀ ਪਾਰਟੀ ਦੇ ਲੋਕ ਰੈਲੀ ਕਰ ਰਹੇ ਸਨ ਉਸ ਪਾਰਟੀ ਦਾ ਆਪਣਾ ਝੰਡਾ ਹੈ। ਵਾਇਰਲ ਵੀਡੀਓ ਵਿਚ Welfare Party Kerala ਦਾ ਝੰਡਾ ਵੇਖਿਆ ਜਾ ਸਕਦਾ ਹੈ।