
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਿਮ ਨਹੀਂ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਹਿੰਦੂ ਸਮੁਦਾਏ ਤੋਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਅਕਸਰ ਧਾਰਮਿਕ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਵੇਖਣ ਨੂੰ ਮਿਲਦੀ ਹੈ ਤੇ ਇਸੇ ਲੜੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਦਿਆਂ ਧਾਰਮਿਕ ਏਕਤਾ ਭੰਗ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿਚ ਸਾਧ ਦੇ ਵੇਸ 'ਚ ਦਿੱਸ ਰਿਹਾ ਵਿਅਕਤੀ ਹਰਿਦੁਆਰ ਵਿਖੇ ਮੁਸਲਿਮ ਧਰਮ ਗੁਰੂਆਂ ਦੀ ਵਡਿਆਈ ਕਰਦਾ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਵਿਅਕਤੀ ਹਿੰਦੂ ਸਾਧ ਬਣਕੇ ਘੁੰਮ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਵਿਸ਼ੇਸ਼ ਸਮੁਦਾਏ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਸੁਧਰਸ਼ਨ ਨਿਊਜ਼ ਦੇ ਪੱਤਰਕਾਰ Sagar Kumar ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "ਬਚਾ ਲਵੋ ਮੇਰੇ ਉੱਤਰਾਖੰਡ ਨੂੰ" (ਦੱਸ ਦਈਏ ਕਿ ਵੀਡੀਓ ਵਿਚ ਇਸ ਸਾਧ ਦਾ ਨਾਂ ਜਾਵੇਦ ਹੁਸੈਨ ਲਿਖਿਆ ਨਜ਼ਰ ਆ ਰਿਹਾ ਹੈ)
बचा लो मेरे उत्तराखंड को ???? pic.twitter.com/EFh5S5hPvQ
— Sagar Kumar “Sudarshan News” (@KumaarSaagar) October 24, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਿਮ ਨਹੀਂ ਹੈ। ਵਾਇਰਲ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਹਿੰਦੂ ਸਮੁਦਾਏ ਤੋਂ ਹੀ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਉੱਤਰਾਖੰਡ ਪੁਲਿਸ ਨੇ ਕੀਤਾ ਦਾਅਵੇ ਦਾ ਖੰਡਨ
ਸਾਨੂੰ ਮਾਮਲੇ ਨੂੰ ਲੈ ਕੇ Haridwar Police Uttarakhand ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਸਪਸ਼ਟੀਕਰਨ ਸਾਂਝਾ ਕਰਦਿਆਂ ਲਿਖਿਆ ਗਿਆ, "झूठे षड्यंत्रों के बहकावे में आकर सामाजिक सौहार्द न बिगाड़ें। ऐसी पोस्टें शेयर करने वालों के खिलाफ हरिद्वार पुलिस कठोर कार्यवाही करने के लिए प्रतिबद्ध है।"
झूठे षड्यंत्रों के बहकावे में आकर सामाजिक सौहार्द न बिगाड़ें। ऐसी पोस्टें शेयर करने वालों के खिलाफ हरिद्वार पुलिस कठोर कार्यवाही करने के लिए प्रतिबद्ध है।@uttarakhandcops #fakenews #ViralVideos pic.twitter.com/YYJkFNzfbs
— Haridwar Police Uttarakhand (@haridwarpolice) October 24, 2023
ਇਸ ਵੀਡੀਓ ਟਵੀਟ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਸਾਧ ਪੂਰੀ ਜਾਣਕਾਰੀ ਸਾਂਝਾ ਕਰ ਰਿਹਾ ਹੈ। ਵੀਡੀਓ ਵਿਚ ਦਿੱਸ ਰਿਹਾ ਸਾਧ ਆਪਣਾ ਨਾਂ ਦਿਲੀਪ ਬਘੇਲ ਦੱਸ ਰਿਹਾ ਹੈ ਤੇ ਦਾਅਵਾ ਕਰ ਰਿਹਾ ਹੈ ਕਿ ਉਸਨੂੰ ਨਸ਼ੇ ਕਰਵਾ ਕੇ ਵਾਇਰਲ ਵੀਡੀਓ ਬਣਾਇਆ ਗਿਆ ਸੀ।
ਮਤਲਬ ਸਾਫ ਸੀ ਕਿ ਪੁਲਿਸ ਦੁਆਰਾ ਤੇ ਵੀਡੀਓ ਵਿਚ ਦਿੱਸ ਰਹੇ ਸ਼ਕਸ ਦੁਆਰਾ ਸਾਰੀ ਜਾਣਕਾਰੀ ਜਾਂਚ ਤੋਂ ਬਾਅਦ ਸਾਂਝੀ ਕੀਤੀ ਜਾ ਚੁੱਕੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਿਮ ਨਹੀਂ ਹੈ। ਵਾਇਰਲ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਹਿੰਦੂ ਸਮੁਦਾਏ ਤੋਂ ਹੀ ਹੈ। ਵੀਡੀਓ ਵਿਚ ਦਿੱਸ ਰਹੇ ਵਿਅਕਤੀ ਦਾ ਨਾਂ ਦਿਲੀਪ ਬਘੇਲ ਹੈ ਨਾ ਕਿ ਜਾਵੇਦ ਹੁਸੈਨ।