Fact Check: ਭਾਜਪਾ ਨੂੰ ਵੋਟ ਨਾ ਦੇਣ ਦੀ ਸਹੁੰ ਚੁੱਕਦੇ ਸਮੂਹ ਦਾ ਇਹ ਵੀਡੀਓ ਗਲਤ ਦਾਅਵੇ ਨਾਲ ਵਾਇਰਲ
Published : Dec 25, 2020, 4:17 pm IST
Updated : Dec 25, 2020, 4:47 pm IST
SHARE ARTICLE
Fact Check: This video of a group swearing not to vote for BJP goes viral with false claims
Fact Check: This video of a group swearing not to vote for BJP goes viral with false claims

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਇਹ ਵੀਡੀਓ 2 ਸਾਲ ਪੁਰਾਣਾ ਹੈ ਅਤੇ ਇਸਦਾ ਪੰਜਾਬ ਦੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ): ਸੋਸ਼ਲ ਮੀਡਿਆ 'ਤੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਸੰਘਰਸ਼ ਨੂੰ ਦੇਖਦੇ ਹੋਏ ਲੋਕ ਹੁਣ ਭਾਜਪਾ ਦਾ ਬਾਈਕਾਟ ਕਰ ਰਹੇ ਹਨ। ਵਾਇਰਲ ਵੀਡੀਓ ਵਿਚ ਲੋਕਾਂ ਦੇ ਸਮੂਹ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਸਹੁੰ ਚੁੱਕਦੇ ਵੇਖਿਆ ਜਾ ਸਕਦਾ ਹੈ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਇਹ ਵੀਡੀਓ 2 ਸਾਲ ਪੁਰਾਣਾ ਹੈ ਅਤੇ ਇਸਦਾ ਪੰਜਾਬ ਦੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ ਦੇਵਿੰਦਰ ਸਿੰਘ ਨੇ 14 ਦਿਸੰਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ, ''ਪੰਜਾਬ ਦੇ ਸੰਘਰਸ਼ ਦੀ ਲੋਕ ਪ੍ਰਿਅਤਾ ਕੇ ਭਾਜਪਾ ਨੂੰ ਗਲੋਂ ਲਾਹੁਣ ਦੀਆਂ ਲੋਕ ਸੌਂਹਾ ਪਾਉਣ ਲੱਗ ਪਏ ਭਾਰਤ ਦੇ"  ਵੀਡੀਓ ਵਿਚ ਲੋਕਾਂ ਦੇ ਸਮੂਹ ਨੂੰ ਭਾਜਪਾ ਨੂੰ ਵੋਟ ਨਾ ਦੇਣ ਦੀ ਸਹੁੰ ਚੁੱਕਦੇ ਵੇਖਿਆ ਜਾ ਸਕਦਾ ਹੈ।

ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ Youtube 'ਤੇ "भाजपा को वोट ना देने की शपथ" ਕੀਵਰਡ ਨਾਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਸਾਨੂੰ ਕਈ ਅਜਿਹੇ ਵੀਡੀਓ ਮਿਲੇ ਜਿਸ ਦੇ ਵਿਚ ਲੋਕ ਭਾਜਪਾ ਨੂੰ ਵੋਟ ਨਾ ਦੇਣ ਦੀ ਸਹੁੰ ਚੁੱਕ ਰਹੇ ਹਨ ਅਤੇ ਇਸ ਦਾ ਓਰਿਜਨਲ ਵੀਡੀਓ ਵੀ ਸਾਨੂੰ ਮਿਲਿਆ। ਇਸ ਵੀਡੀਓ ਨੂੰ News 18 India ਦੇ ਅਧਿਕਾਰਿਕ ਅਕਾਊਂਟ ਦੁਆਰਾ ਜਨਵਰੀ 2018 ਵਿਚ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨਾਲ ਸਿਰਲੇਖ ਲਿਖਿਆ ਗਿਆ MP: BJP को वोट ना देने की शपथ | Breaking News | News18 India

https://www.youtube.com/watch?v=JZnD6CeoUII

ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਗਿਆ: A video of students swearing to not vote for BJP is getting viral. The students are protesting online exams. After hoisting the tiranga on Republic Day, ITI students took an oath to not vote for BJP. मध्य प्रदेश में बीजेपी को वोट ना देने की कसम खाते हुए छात्रों का एक वीडियो वायरल हो रहा है. ये छात्र ऑनलाइन परीक्षा का विरोध कर रहे हैं. गणतंत्र दिवस पर तिरंगा फहराने के बाद ITI के छात्रों ने बीजेपी को वोट न देने की शपथ ली.

ਕੈਪਸ਼ਨ ਅਨੁਸਾਰ ਵੀਡੀਓ ਵਿਚ ਦਿਸ ਰਹੇ ਲੋਕ ਮੱਧ ਪ੍ਰਦੇਸ਼ ਦੇ ਸਟੂਡੈਂਟ ਹਨ। ਹੁਣ ਤੱਕ ਦੀ ਪੜਤਾਲ ਤੋਂ ਇਹ ਤਾਂ ਸਾਫ ਹੋ ਗਿਆ ਕਿ ਵੀਡੀਓ ਹਾਲੀਆ ਨਹੀਂ ਹੈ ਅਤੇ ਇਸ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ - ਸਪੋਕਸਮੈਨ ਨੇ ਵਾਇਰਲ ਵੀਡੀਓ ਵਿਚ ਕੀਤੇ ਗਏ ਦਾਅਵੇ ਨੂੰ ਫਰਜ਼ੀ ਪਾਇਆ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 
Claim -  ਲੋਕ ਹੁਣ ਭਾਜਪਾ ਦਾ ਬਾਈਕਾਟ ਕਰ ਰਹੇ ਹਨ ਤੇ ਭਾਜਪਾ ਨੂੰ ਵੋਟ ਨਾ ਦੇਣ ਦੀਆਂ ਸਹੁੰਆਂ ਚੁੱਕ ਰਹੇ ਹਨ। 
Claimed By - ਦੇਵਿੰਦਰ ਸਿੰਘ 
ਤੱਖ ਜਾਂਚ - ਝੂਠ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement