ਨਹੀਂ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ, ਜਿੱਤ ਦੇ ਜਸ਼ਨ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
Published : Dec 25, 2021, 5:19 pm IST
Updated : Dec 25, 2021, 5:19 pm IST
SHARE ARTICLE
Fact Check Video of Panchayat Election win shared with fake claim
Fact Check Video of Panchayat Election win shared with fake claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਹੀਂ ਬਲਕਿ ਰਾਧੂਭਾਈ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਜਸ਼ਨ ਮਨਾਉਂਦੇ ਅਤੇ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦੇ ਕੱਛ ਵਿਖੇ ਪੰਚਾਇਤੀ ਚੋਣਾਂ ਵਿਚ ਜਿੱਤ ਦੌਰਾਨ ਮਨਾਏ ਜਸ਼ਨ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਹੀਂ ਬਲਕਿ ਰਾਧੂਭਾਈ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ। ਹੁਣ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Anup Singh Adv" ਨੇ 22 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "कच्छ में ग्राम पंचायत चुनाव की विजयी रैली के दौरान 'पाकिस्तान जिंदाबाद' के नारे, कच्छ के दुधई गांव का एक कथित वीडियो जिसमें रैली में 'पाकिस्तान जिंदाबाद बोला गया फिर कहेंगे , हमारी देशभक्ति पर शक मत करो"

ਇਸ ਫੇਸਬੁੱਕ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਨੂੰ ਜੇਕਰ ਧਿਆਨ ਨਾਲ ਸੁਣਿਆ ਜਾਵੇ ਤਾਂ ਨਾਅਰੇ ਪਾਕਿਸਤਾਨ ਜ਼ਿੰਦਾਬਾਦ ਵਰਗੇ ਨਹੀਂ ਲੱਗ ਰਹੇ। ਅੱਗੇ ਵਧਦੇ ਹੋਏ ਅਸੀਂ ਵੀਡੀਓ ਨਾਲ ਸ਼ੇਅਰ ਕੀਤੇ ਜਾ ਰਹੇ ਕੈਪਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਮਾਮਲੇ ਨੂੰ ਲੈ ਕੇ ਦਿਵਯਾ ਭਾਸਕਰ ਦੀ ਇਸ ਵੀਡੀਓ ਨੂੰ ਲੈ ਕੇ ਖਬਰ ਮਿਲੀ। ਖਬਰ ਅਨੁਸਾਰ ਇਸ ਵੀਡੀਓ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਹੀਂ ਬਲਕਿ ਰਾਧੂਭਾਈ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ। 

Divya Bhaskar

ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, (ਹਿੰਦੀ ਅਨੁਵਾਦ: "पाकिस्तान जिंदाबाद' के कथित नारे का मामला:कच्छ एसपीए ने कहा, "वीडियो को गलत तरीके से पेश किया गया, रैली में केवल 'राधुभाई जिंदाबाद' के नारे सुनाई दिए।")

ਖਬਰ ਅਨੁਸਾਰ ਕੱਛ ਪੰਚਾਇਤੀ ਚੋਣਾਂ ਵਿਚ ਰੀਨਾਬੇਨ ਰਾਧੂਭਾਈ ਨਾਮਕ ਕੈਂਡੀਡੇਟ ਨੇ ਜਿੱਤ ਹਾਸਲ ਕੀਤੀ ਅਤੇ ਜਿੱਤ ਦੇ ਜਸ਼ਨ ਦੌਰਾਨ ਉਸਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਇਸ ਜਸ਼ਨ ਦੇ ਵੀਡੀਓ ਵਿਚ ਰਾਧੂਭਾਈ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ ਜਦਕਿ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ। ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ। ਇਸ ਖਬਰ ਨੂੰ ਕੱਛ ਦੇ SP ਦੇ ਬਿਆਨ ਹਵਾਲਿਓਂ ਲਿਖਿਆ ਗਿਆ ਸੀ।

ਹੋਰ ਸਰਚ ਕਰਨ 'ਤੇ ਸਾਨੂੰ SP East Kutch ਦੇ ਟਵਿੱਟਰ ਅਕਾਊਂਟ ਤੋਂ ਵਾਇਰਲ ਵੀਡੀਓ ਨੂੰ ਲੈ ਕੇ ਪੁਸ਼ਟੀ ਸਾਂਝੀ ਕੀਤੀ ਮਿਲੀ। ਇਸ ਟਵੀਟ ਵਿਚ ਉਨ੍ਹਾਂ ਨੇ ਵਾਇਰਲ ਵੀਡੀਓ ਸ਼ੇਅਰ ਕੀਤਾ ਸੀ ਅਤੇ ਸਪਸ਼ਟੀਕਰਣ ਲਿਖਿਆ ਸੀ, "This video’s circulating on social media FALSELY claiming that "Pakistan Zindabad" slogan was raised in election victory rally! Crowd in the video they told us that person hailed "Radhubhai Zindabad" twice. Radhubhai is name of Rinaben's (victorious Sarpanch candidate's) husband!"

ਸਪਸ਼ਟੀਕਰਣ ਦਾ ਪੰਜਾਬੀ ਅਨੁਵਾਦ, "ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸਦੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਚੋਣ ਜਿੱਤ ਰੈਲੀ ਵਿੱਚ "ਪਾਕਿਸਤਾਨ ਜ਼ਿੰਦਾਬਾਦ" ਦਾ ਨਾਅਰਾ ਲਗਾਇਆ ਗਿਆ! ਵੀਡੀਓ ਵਿਚ ਦਿੱਸ ਰਹੇ ਲੋਕਾਂ ਨੇ ਸਾਨੂੰ ਦੱਸਿਆ ਕਿ ਉਸ ਵਿਅਕਤੀ ਨੇ ਦੋ ਵਾਰ "ਰਾਧੂਭਾਈ ਜ਼ਿੰਦਾਬਾਦ" ਦੇ ਨਾਅਰੇ ਲਾਏ ਸਨ। ਰਾਧੂਭਾਈ ਰੀਨਾਬੇਨ (ਜੇਤੂ ਸਰਪੰਚ ਉਮੀਦਵਾਰ ਦੇ) ਪਤੀ ਦਾ ਨਾਮ ਹੈ!"

ਮਤਲਬ ਸਾਫ ਸੀ ਕਿ ਵੀਡੀਓ ਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਹੀਂ ਬਲਕਿ ਰਾਧੂਭਾਈ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ। ਹੁਣ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Pakistan Zindabad Slogans Chanted During Kutch Panchayat Election Results
Claimed By- FB User Anup Singh Adv
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement