ਖਨੌਰੀ ਬਾਰਡਰ ਤੋਂ ਲੰਗਰ ਦੇ ਬਰਤਨ ਦੀ ਨਹੀਂ ਹੈ ਇਹ ਤਸਵੀਰ, Fact Check ਰਿਪੋਰਟ
Published : Feb 26, 2024, 3:55 pm IST
Updated : Feb 29, 2024, 4:14 pm IST
SHARE ARTICLE
Fact Check Farmers Protest Khanauri Border Viral Image Fake News
Fact Check Farmers Protest Khanauri Border Viral Image Fake News

ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਮਯਾਂਮਾਰ ਅਤੇ ਬੰਗਲਾਦੇਸ਼ ਦੀ ਸੀਮਾ 'ਤੇ ਵਾਪਰੀ ਘਟਨਾ ਦੀ ਹੈ।

RSFC (Team Mohali)- ਕਿਸਾਨ ਸੰਘਰਸ਼ ਨਾਲ ਜੁੜ ਕਈ ਗੁੰਮਰਾਹਕੁਨ ਦਾਅਵੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਦਾਅਵਾ ਤਸਵੀਰ ਦੇ ਰੂਪ ਵਿਚ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬਰਤਨ ਦੇ ਢੱਕਨ 'ਤੇ ਗੋਲੀ ਫੰਸੀ ਦੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਖਨੌਰੀ ਬਾਰਡਰ 'ਤੇ ਲੰਗਰ ਦੇ ਬਰਤਨ ਦੀ ਹੈ ਜਿਹੜੀ ਪੁਲਿਸ ਦੀ ਗੋਲੀਬਾਰੀ ਨੂੰ ਦਿਖਾ ਰਹੀ ਹੈ।

ਫੇਸਬੁੱਕ ਯੂਜ਼ਰ 'Baljit Sandhu Maluka' ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਜਲਿਆਂ ਵਾਲੇ ਬਾਗ ਵਿੱਚ ਤਾਂ ਗੋਲੀਆਂ ਦੇ ਨਿਸ਼ਾਨ ਵਿਦੇਸ਼ੀ ਹਕੂਮਤ ਦੀਆਂ ਫੌਜਾਂ ਨੇ ਪਾਏ ਸੀ ਆਹ ਸਾਡੇ ਦੇਸ਼ ਦੀਆਂ ਫੌਜਾਂ ਸਾਡੇ ਕਿਰਤੀ ਕਿਸਾਨਾਂ ਦੇ ਲੰਗਰ ਵਾਲੇ ਬਰਤਨਾਂ ਤੇ  ਦੇਸ਼ ਦੀ ਹਕੂਮਤ ਹੀ ਪਵਾ ਰਹੀ ਹੈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਮਯਾਂਮਾਰ ਅਤੇ ਬੰਗਲਾਦੇਸ਼ ਦੀ ਸੀਮਾ 'ਤੇ ਵਾਪਰੀ ਘਟਨਾ ਦੀ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।

"ਵਾਇਰਲ ਤਸਵੀਰ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ"

ਸਾਨੂੰ ਇਹ ਤਸਵੀਰ dailynayadiganta ਦੀ ਵੈਬਸਾਈਟ 'ਤੇ 16 ਫਰਵਰੀ 2024 ਨੂੰ ਪ੍ਰਕਾਸ਼ਿਤ ਆਰਟੀਕਲ ਵਿਚ ਅਪਲੋਡ ਮਿਲੀ। ਬੰਗਾਲੀ ਭਾਸ਼ਾ ਵਿਚ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਕ, ਟੇਕਨਾਫ ਵਿਚ ਸ਼ਾਹਪਰੀਰ ਟਾਪੂ ਅਤੇ ਸੇਂਟ ਮਾਰਟਿਨ ਦੀ ਸਰਹੱਦ 'ਤੇ ਇਕ ਵਾਰ ਫਿਰ ਭਾਰੀ ਗੋਲੀਬਾਰੀ ਹੋਈ। ਜ਼ੋਰਦਾਰ ਧਮਾਕਿਆਂ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਸਥਾਨਕ ਲੋਕਾਂ 'ਚ ਦਹਿਸ਼ਤ ਫੈਲ ਗਈ।

Bangla NewsBangla News

"ਬੀਡੀ ਨਿਊਜ਼ ਦੀ ਰਿਪੋਰਟ ਵਿਚ ਮਯਾਂਮਾਰ ਦੀ ਸੈਨਾ ਅਤੇ ਵਿਦਰੋਹੀ ਗੁਟੋਂ ਦੇ ਵਿਚਕਾਰ ਚੱਲ ਰਹੇ ਟਕਰਾਉ ਦੀ ਵਜ੍ਹਾ ਤੋਂ ਬੰਗਲਾਦੇਸ਼ ਦੀ ਸੀਮਾਵਰਤੀ ਇਲਾਕਾਂ ਵਿਚ ਪੈਦਾ ਹੋਈ ਤਣਾਅਪੂਰਨ ਸਥਿਤੀ ਬਾਰੇ ਦੱਸਿਆ ਗਿਆ ਹੈ।"

ਦੱਸ ਦਈਏ ਕਿ ਇਹ ਤਸਵੀਰ ਕਈ ਬੰਗਲਾਦੇਸ਼ੀ ਮੀਡਿਆ ਅਦਾਰਿਆਂ ਦੀਆਂ ਖਬਰਾਂ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਮਯਾਂਮਾਰ ਅਤੇ ਬੰਗਲਾਦੇਸ਼ ਦੀ ਸੀਮਾ 'ਤੇ ਪੁਰਾਣੀ ਘਟਨਾ ਦੀ ਹੈ।

Our Sources:

News Report Article By dailynayadiganta.com, Published On 16 Feb 2024

News Report Article By bdNews24.com, Published On 16 Feb 2024

SHARE ARTICLE

ਸਪੋਕਸਮੈਨ FACT CHECK

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement