Fact Check: AAP ਦੀ ਸਰਕਾਰ ਬਣਨ ਤੋਂ ਬਾਅਦ ਪਟਵਾਰੀ ਖੇਤਾਂ 'ਚ ਮਾਰਨ ਲੱਗੇ ਗੇੜੇ? ਇਹ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਹੈ
Published : Mar 26, 2022, 4:39 pm IST
Updated : Mar 26, 2022, 4:39 pm IST
SHARE ARTICLE
Fact Check Video based on entertainment purpose shared as AAP Punjab Win Impact
Fact Check Video based on entertainment purpose shared as AAP Punjab Win Impact

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਸੀ। ਇਸ ਵੀਡੀਓ ਵਿਚ ਕੋਈ ਅਸਲ ਪਟਵਾਰੀ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਦੀ ਪੰਜਾਬ ਚੋਣਾਂ ਵਿਚ ਹੋਈ ਜਿੱਤ ਤੋਂ ਬਾਅਦ ਬਹੁਤ ਕੁਝ ਵਾਇਰਲ ਵੇਖਣ ਨੂੰ ਮਿਲਿਆ। ਜਿੱਤ ਤੋਂ ਬਾਅਦ ਵਿਧਾਇਕਾਂ ਦੀ ਅਚਨਚੇਤ ਚੈਕਿੰਗ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਈਆਂ। ਇਸੇ ਜਿੱਤ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਦੇ ਡਰ ਤੋਂ ਪਟਵਾਰੀ ਖੇਤਾਂ ਦੇ ਵਿਚ ਗੇੜੇ ਮਾਰਨ ਲੱਗ ਪਏ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਸੀ। ਇਸ ਵੀਡੀਓ ਵਿਚ ਕੋਈ ਅਸਲ ਪਟਵਾਰੀ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ZORA SINGH SIDHU" ਨੇ 14 ਮਾਰਚ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਜਿਲ੍ਹਾ ਮਾਨਸਾ ਦਾ ਪਟਵਾਰੀ ਸਾਲ ਪੁਰਾਣਾ ਕੰਮ ਕਰਨ ਲਈ ਕਿਸਾਨ ਕੋਲ ਖੇਤ ਆ ਵੜਿਆ ਭਗਵੰਤ ਮਾਨ ਨੇ ਹਾਲੇ ਸੌਹ ਵੀ ਨਹੀਂ ਚੁੱਕੀ ਪਟਵਾਰੀ ਖੇਤਾਂ ਵਿੱਚ ਗੇੜੇ ਮਾਰਨ ਲੱਗ ਪਏ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਵੀਡੀਓ ਫੇਸਬੁੱਕ ਪੇਜ "ਜਸਵੀਰ ਇੰਜੀਨੀਅਰ Jasvir Engineer 3" ਤੋਂ ਡਿਸਕ੍ਰਿਪਸ਼ਨ ਨਾਲ 13 ਮਾਰਚ 2022 ਨੂੰ ਸ਼ੇਅਰ ਕੀਤਾ ਮਿਲਿਆ। ਪੇਜ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਆਪ ਦੀ ਸਰਕਾਰ ਆਉਣ ਤੇ ਪਟਵਾਰੀ ਨਾਲ ਹੋਈ ਕੁੱਤੇਖਾਣੀ This video is for entertainment"

ਇਸ ਡਿਸਕ੍ਰਿਪਸ਼ਨ ਤੋਂ ਇਹ ਗੱਲ ਸਾਫ ਹੋ ਰਹੀ ਸੀ ਕਿ ਇਹ ਵੀਡੀਓ ਕਲਾਕਾਰਾਂ ਦੁਆਰਾ ਸਿਰਫ ਮਨੋਰੰਜਨ ਖਾਤਰ ਬਣਾਇਆ ਗਿਆ ਹੈ। 

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਵੀਡੀਓ ਨੂੰ ਲੈ ਕੇ ਜਸਵੀਰ ਇੰਜਨੀਅਰ ਨਾਲ ਸੰਪਰਕ ਕੀਤਾ। ਜਸਵੀਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਸੀ ਅਤੇ ਇਹ ਸਾਡੀ ਇੱਕ ਫ਼ਿਲਮ ਦਾ ਹਿੱਸਾ ਸੀ। ਇਸ ਵੀਡੀਓ ਨਾਲ ਅਸੀਂ ਡਿਸਕ੍ਰਿਪਸ਼ਨ ਵੀ ਸ਼ੇਅਰ ਕੀਤਾ ਸੀ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ਪੇਜਾਂ ਨੇ ਸਾਡੇ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਨੋਰੰਜਨ ਲਈ ਬਣਾਇਆ ਗਿਆ ਸੀ। ਇਸ ਵੀਡੀਓ ਵਿਚ ਕੋਈ ਅਸਲ ਪਟਵਾਰੀ ਨਹੀਂ ਹੈ।

Claim- Impact of AAP victory in Punjab
Claimed By- FB User ZORA SINGH SIDHU
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement