Fact Check: ਲਾਕਡਾਊਨ ਦੌਰਾਨ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਵਿਚ ਨਹੀਂ ਗਏ ਸੀਐਮ ਯੇਦੀਯੁਰੱਪਾ
Published : Apr 26, 2020, 3:30 pm IST
Updated : Apr 26, 2020, 3:53 pm IST
SHARE ARTICLE
Fact check hd kumaraswamy son wedding lockdown bs yediyurappa karnatak corona virus
Fact check hd kumaraswamy son wedding lockdown bs yediyurappa karnatak corona virus

ਕੁਮਾਰਸਵਾਮੀ ਦਾ ਕਹਿਣਾ ਹੈ ਕਿ ਸਮਾਰੋਹ ਵਿਚ ਪੂਰੀ ਸਾਵਧਾਨੀ ਵਾਲੇ ਕਦਮ...

ਨਵੀਂ ਦਿੱਲੀ: ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਕੋਵਿਡ-19 ਲਾਕਡਾਊਨ ਦੌਰਾਨ ਪਿਛਲੇ ਸ਼ੁੱਕਰਵਾਰ ਨੂੰ ਅਪਣੇ ਬੇਟੇ ਦਾ ਵਿਆਹ ਕੀਤਾ ਸੀ। ਇਸ ਨੂੰ ਲੈ ਕੇ ਉਹਨਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ ਯੂਜ਼ਰਸ ਨੇ ਅਜਿਹੇ ਸਮੇਂ ਵਿਚ ਵਿਆਹ ਦਾ ਪ੍ਰੋਗਰਾਮ ਕਰਵਾਉਣ ਲਈ ਕੁਮਾਰਸਵਾਮੀ ਦੀ ਨਿੰਦਾ ਕੀਤੀ ਕਿਉਂ ਕਿ ਦੁਨੀਆਭਰ ਦੇ ਵਿਗਿਆਨੀ ਭੀੜ ਤੋਂ ਬਚਣ ਤੇ ਜ਼ੋਰ ਦੇ ਰਹੇ ਹਨ।

MarriageMarriage

ਕੁਮਾਰਸਵਾਮੀ ਦਾ ਕਹਿਣਾ ਹੈ ਕਿ ਸਮਾਰੋਹ ਵਿਚ ਪੂਰੀ ਸਾਵਧਾਨੀ ਵਾਲੇ ਕਦਮ ਚੁੱਕੇ ਗਏ ਸਨ। ਉਹਨਾਂ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਸਨ। ਇਸ ਦੇ ਚਲਦੇ ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋਈ ਹੈ ਜਿਸ ਵਿਚ ਇਕ ਤਸਵੀਰ ਵਿਚ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾਵੀ ਦਿਖਾਈ ਦੇ ਰਹੇ ਹਨ। ਪੋਸਟ ਵਿਚ ਇਸਤੇਮਾਲ ਫੋਟੋ ਵਿਚ ਯੇਦੀਯੁਰੱਪਾ, ਕੁਮਾਰਸਵਾਮੀ ਅਤੇ ਲਾੜਾ-ਲਾੜੀ ਦੇ ਨਾਲ ਦਿਖਾਈ ਦੇ ਰਹੇ ਹਨ।

MarriageMarriage

ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਕਡਾਊਨ ਦੇ ਬਾਵਜੂਦ ਸੀਐਮ ਯੇਦੀਯੁਰੱਪਾ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਵਿਚ ਸ਼ਾਮਲ ਹੋਏ ਹਨ। ਪੋਸਟ ਵਿਚ ਵਿਆਹ ਦੀ ਤਸਵੀਰ ਦੇ ਨਾਲ ਇਕ ਹੋਰ ਫੋਟੋ ਹੈ ਜਿਸ ਵਿਚ ਲਾਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ ਪੁਲਿਸ ਵਾਲੇ ਮੁਰਗਾ ਬਣਾ ਕੇ ਸਜ਼ਾ ਦਿੰਦੀ ਵਿਖਾਈ ਦੇ ਰਹੀ ਹੈ।

marriageMarriage

ਪੋਸਟ ਦਾ ਕੈਪਸ਼ਨ ਹਿੰਦੀ ਵਿਚ ਹੈ ਜਿਸ ਵਿਚ ਲਿਖਿਆ ਹੋਇਆ ਹੈ ਕਿ ਇਹ ਸੱਤਾ ਪੱਖ ਅਤੇ ਨਿਰਪੱਖ ਇਕੱਠੇ ਹਨ ਕਿਉਂ ਕਿ ਦੋਵੇਂ ਅਮੀਰ ਹਨ...ਲਾਕਡਾਊਨ ਦਾ ਪਾਲਣ ਕੇਵਲ ਗਰੀਬਾਂ ਲਈ ਹੈ, ਭੁੱਖੇ ਮਰ ਕੇ ਵੀ ਪੋਸਟ ਦਾ ਆਰਕਵਨ ਵਰਜ਼ਨ ਵੀ ਦੇਖਿਆ ਜਾ ਸਕਦਾ ਹੈ। ਇਕ ਮੀਡੀਆ ਰਿਪੋਰਟ ਵਿਚ ਦਸਿਆ ਗਿਆ ਕਿ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁੰਨ ਹੈ।

PhotoHD Kumaraswamy 

ਜਿਹੜੀ ਪੋਸਟ ਵਿਚ ਯੇਦੀਯੁਰੱਪਾ ਦਿਖਾਈ ਦੇ ਰਹੇ ਹਨ ਉਹ ਫੋਟੋ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਦੀ ਨਹੀਂ ਬਲਕਿ ਮੰਗਣੀ ਦੀ ਹੈ। 10 ਫਰਵਰੀ 2020 ਨੂੰ ਸਵਾਮੀ ਦੇ ਬੇਟੇ ਦੀ ਬੈਂਗਲੁਰੂ ਵਿਚ ਮੰਗਣੀ ਹੋਈ ਸੀ, ਇਹ ਫੋਟੋ ਉਦੋਂ ਖਿੱਚੀ ਗਈ ਸੀ। ਉਸ ਸਮੇਂ ਲਾਕਡਾਊਨ ਲਾਗੂ ਨਹੀਂ ਸੀ। ਇਸ ਦੀ ਪੁਸ਼ਟੀ ਵਿਚ ਪਤਾ ਚੱਲਿਆ ਹੈ ਕਿ ਯੇਦਿਯੁਰੱਪਾ ਸ਼ੁੱਕਰਵਾਰ ਨੂੰ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਵਿਚ ਸ਼ਾਮਲ ਨਹੀਂ ਹੋਏ ਸਨ।

H D KumaraswamyH D Kumaraswamy

ਟਵਿੱਟਰ ਯੂਜ਼ਰ ਪਿੰਕੀ ਚੌਬੇ ਜੋ ਕਿ ਇਕ ਲੇਖਕ, ਰਾਜਨੀਤਿਕ ਵਿਸ਼ਲੇਸ਼ਕ ਅਤੇ ਸਮਾਜ ਸੇਵੀ ਹੋਣ ਦਾ ਦਾਅਵਾ ਕਰਦੀ ਹੈ, ਨੇ ਇਹ ਗੁੰਮਰਾਹਕੁੰਨ ਪੋਸਟ ਸ਼ਨੀਵਾਰ ਨੂੰ ਸਾਂਝੀ ਕੀਤੀ ਸੀ। ਉਹਨਾਂ ਦੇ ਟਵੀਟ ਨੂੰ 3,300 ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਅਤੇ 1,000 ਤੋਂ ਜ਼ਿਆਦਾ ਲੋਕਾਂ ਨੇ ਰੀਵਟੀਟ ਕੀਤਾ। ਇਹ ਪੋਸਟ ਫੇਸਬੁੱਕ ਤੇ ਵਾਇਰਲ ਹੋਈ ਹੈ। ਰਿਵਰਸ ਸਰਚ ਦੀ ਮਦਦ ਨਾਲ ਇਕ ਮੀਡੀਆ ਰਿਪੋਰਟਾਂ ਮਿਲੀਆਂ ਹਨ ਜਿਹਨਾਂ ਵਿਚ ਵਾਇਰਲ ਫੋਟੋ ਦਾ ਇਸਤੇਮਾਲ ਕੀਤਾ ਗਿਆ ਹੈ।

ਇਹ ਤਸਵੀਰ 10 ਫਰਵਰੀ 2020 ਨੂੰ ਖਿੱਚੀ ਗਈ ਸੀ ਜਦੋਂ ਕੁਮਾਰਸਵਾਮੀ ਦੇ ਬੇਟੇ ਨਿਖਿਲ ਦੀ ਮੰਗਣੀ ਵਿਚ ਬੈਂਗਲੁਰੂ ਤੇ ਤਾਜ ਵੈਸਟ ਐਂਡ ਵਿਚ ਯੇਦੀਯੁਰੱਪਾ ਸ਼ਾਮਲ ਹੋਏ ਸਨ। ਯੇਦੀਯੁਰੱਪਾ ਦੇ ਰਾਜਨੀਤਿਕ ਸਲਾਹਕਾਰ ਐਮਬੀ ਮਾਰਮਕਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਉਹਨਾਂ ਕਿਹਾ ਕਿ ਵਾਇਰਲ ਹੋ ਰਹੀ ਤਸਵੀਰ ਨਿਖਿਲ ਦੇ ਵਿਆਹ ਦੀ ਹੈ ਉਹਨਾਂ ਦੇ ਵਿਆਹ ਵਿਚ ਮੁੱਖ ਮੰਤਰੀ ਦੇ ਪਰਿਵਾਰ ਚੋਂ ਕੋਈ ਵੀ ਸ਼ਾਮਲ ਨਹੀਂ ਹੋਇਆ ਸੀ। ਇਸ ਤਰ੍ਹਾਂ ਸਪੱਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਦੀ ਨਹੀਂ ਬਲਕਿ ਮੰਗਣੀ ਦੀ ਹੈ ਜੋ ਕਿ ਦੋ ਮਹੀਨੇ ਪਹਿਲਾਂ ਹੋਈ ਸੀ।

ਦਾਅਵਾ- ਲਾਕਡਾਊਨ ਦੇ ਨਿਯਮਾਂ ਨੂੰ ਤੋੜ ਕੇ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਸਾਬਕਾ ਮੁੱਖ ਮੰਤਰੀ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਵਿੱਚ ਸ਼ਿਰਕਤ ਕੀਤੀ। 

ਦਾਅਵਾ ਸਮੀਖਿਆ- ਵਾਇਰਲ ਹੋਈ ਫੋਟੋ ਕੁਮਾਰਸਵਾਮੀ ਦੇ ਬੇਟੇ ਦੀ ਮੰਗਣੀ ਦੀ ਹੈ ਜੋ ਕਿ ਦੋ ਮਹੀਨੇ ਪਹਿਲਾਂ ਹੋਈ ਸੀ। ਮੁੱਖ ਕਰਨਾਟਕ ਦੇ ਮੰਤਰੀ ਬੀਐਸ ਯੇਦੀਯੁਰੱਪਾ ਕੁਮਾਰਸਵਾਮੀ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਏ ਸਨ।

ਤੱਥਾਂ ਦੀ ਜਾਂਚ- ਇਹ ਖ਼ਬਰ ਝੂਠੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement