
ਵਾਇਰਲ ਹੋ ਰਹੀ ਤਸਵੀਰ ਸਾਲ 2013 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਹ ਵਾਇਰਲ ਵੀਡੀਓ ਵੀ 2022 ਤੋਂ ਵਾਇਰਲ ਹੁੰਦਾ ਆ ਰਿਹਾ ਹੈ।
Claim
ਸੋਸ਼ਲ ਮੀਡੀਆ 'ਤੇ ਚੀਤੇ ਦੀ ਇੱਕ ਤਸਵੀਰ ਅਤੇ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਸ਼੍ਰੀ ਹਰਗੋਬਿੰਦ ਪੁਰ ਦੇ ਇੱਕ ਪਿੰਡ ਵਿਖੇ ਚੀਤੇ ਨੂੰ ਵੇਖਿਆ ਗਿਆ ਹੈ ਅਤੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ।
ਇਹ ਤਸਵੀਰ-ਵੀਡੀਓ ਨਾ ਸਿਰਫ Whatsapp 'ਤੇ ਵਾਇਰਲ ਹੈ ਬਲਕਿ ਇਸਨੂੰ ਨਾਮਵਰ ਮੀਡੀਆ ਅਦਾਰੇ ਨੇ ਵੀ ਸਾਂਝਾ ਕੀਤਾ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2013 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਹ ਵਾਇਰਲ ਵੀਡੀਓ ਵੀ 2022 ਤੋਂ ਵਾਇਰਲ ਹੁੰਦਾ ਆ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਅਤੇ ਵੀਡੀਓ ਦੇ ਕੀਫਰੇਮ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਤਸਵੀਰ"
ਦੱਸ ਦਈਏ ਕਿ ਵਾਇਰਲ ਹੋ ਰਹੀ ਤਸਵੀਰ ਸਾਨੂੰ 2013 ਦੇ ਇੱਕ ਆਰਟੀਕਲ ਵਿਚ ਪ੍ਰਕਾਸ਼ਿਤ ਮਿਲੀ। www.worldlandtrust.org ਨਾਂਅ ਦੀ ਵੈੱਬਸਾਈਟ ਨੇ ਇਸ ਤਸਵੀਰ ਨੂੰ 19 ਨਵੰਬਰ 2013 ਨੂੰ ਸਾਂਝਾ ਕੀਤਾ ਸੀ। ਇਥੇ ਮੌਜੂਦ ਇਸ ਤਸਵੀਰ ਦੇ ਥੱਲੇ ਇਸਦੀ ਅਧਿਕਾਰਿਕ ਮਿਤੀ 10 ਅਕਤੂਬਰ 2013 ਲਿਖੀ ਹੋਈ ਹੈ। ਹਾਲਾਂਕਿ ਇਸ ਤਸਵੀਰ ਨਾਲ ਥਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
World Land Trust
"ਵਾਇਰਲ ਵੀਡੀਓ"
ਰਿਵਰਸ ਇਮੇਜ ਕਰਨ 'ਤੇ ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਰਿਪੋਰਟਾਂ ਪ੍ਰਕਾਸ਼ਿਤ ਮਿਲੀਆਂ। ਦੱਸ ਦਈਏ ਇਹ ਵੀਡੀਓ ਦਿਸੰਬਰ 2022 ਵਿਚ ਇਹ ਸਮਾਨ ਵੀਡੀਓ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਨਾਂਅ ਤੋਂ ਵੀ ਵਾਇਰਲ ਹੋ ਚੁੱਕਿਆ ਹੈ। ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਨਈ ਦੁਨੀਆ ਨੇ 19 ਦਿਸੰਬਰ 2022 ਨੂੰ ਖਬਰ ਸਾਂਝੀ ਕੀਤੀ ਸੀ ਅਤੇ ਇਸ ਵੀਡੀਓ ਦੇ ਜਬਲਪੁਰ ਦੇ ਹੋਣ ਦੇ ਦਾਅਵੇ ਦਾ ਖੰਡਨ ਕੀਤਾ ਸੀ।
Nai Dunia News
ਦੱਸ ਦਈਏ ਕਿ ਇਹ ਵੀਡੀਓ ਸਾਨੂੰ ਕਈ ਪੁਰਾਣੇ ਪੋਸਟਾਂ 'ਤੇ ਵੱਖ-ਵੱਖ ਥਾਂਵਾਂ ਦੇ ਨਾਂਅ ਤੋਂ ਵਾਇਰਲ ਮਿਲਿਆ ਹੈ।
ਹੁਣ ਅਸੀਂ ਪੜਤਾਲ ਦੇ ਅੰਤਿਮ ਚਰਨ ਵਿਚ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਵਾਕਈ ਸ਼੍ਰੀ ਹਰਗੋਬਿੰਦ ਪੁਰ ਵਿਚ ਚੀਤਾ ਵੇਖਿਆ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਇਸ ਦਾਅਵੇ ਨੂੰ ਲੈ ਕੇ ਕੋਈ ਪ੍ਰਮਾਣਿਤ ਬਿਆਨ ਜਾਂ ਖਬਰ ਨਹੀਂ ਮਿਲੀ ਹੈ।
"ਰੋਜ਼ਾਨਾ ਸਪੋਕਸਮੈਨ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਕਿ ਸ਼੍ਰੀ ਹਰਗੋਬਿੰਦ ਪੁਰ ਵਿਖੇ ਚੀਤਾ ਵੇਖਿਆ ਗਿਆ ਹੈ ਜਾਂ ਨਹੀਂ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਤਸਵੀਰ ਅਤੇ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣੇ ਹਨ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2013 ਤੋਂ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਹ ਵਾਇਰਲ ਵੀਡੀਓ ਵੀ 2022 ਤੋਂ ਵਾਇਰਲ ਹੁੰਦਾ ਆ ਰਿਹਾ ਹੈ।
Result- Misleading
Our Sources:
Article Of World Land Trust Published On 19 November 2013
News Report Of Nai Dunia Published On 19 December 2022
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ