
ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਪੁਰਾਣਾ ਹੈ ਤੇ ਪਾਕਿਸਤਾਨ ਦਾ ਹੈ। ਵਾਇਰਲ ਵੀਡੀਓ ਦਾ ਹਾਲੀਆ ਸਮੇਂ ਵਿਚ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਸੋਸ਼ਲ ਮੀਡੀਆ ਦੇ ਵਟਸਐੱਪ ਪਲੇਟਫਾਰਮ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਨਵਜੰਮੇ ਬੱਚੇ ਨੂੰ ਟਾਇਲੇਟ ਦੇ ਪਾਣੀ ਟੈਂਕ ਵਿਚ ਸੁੱਟਿਆ ਵੇਖਿਆ ਜਾ ਸਕਦਾ ਹੈ ਅਤੇ ਵੀਡੀਓ ਵਿਚ ਉਸ ਔਰਤ ਨੂੰ ਵੀ ਵੇਖਿਆ ਜਾ ਸਕਦਾ ਹੈ ਜਿਸਨੇ ਬੱਚੇ ਨੂੰ ਪਾਣੀ ਦੇ ਟੈਂਕਰ ਵਿਚ ਸੁੱਟਿਆ ਸੀ। ਇਸ ਵੀਡੀਓ ਵਿਚ ਔਰਤ ਰੋਂਦੀ ਨਜ਼ਰ ਆ ਰਹੀ ਹੈ ਅਤੇ ਲੋਕਾਂ ਤੋਂ ਡਰਦੀ ਮੁਆਫੀ ਮੰਗਦੀ ਨਜ਼ਰ ਆ ਰਹੀ ਹੈ।
ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸੇ ਦੌਰਾਨ ਸਾਡੀ Fact Check ਟੀਮ ਨੂੰ ਇਹ ਵੀਡੀਓ ਵਹਟਸਐੱਪ 'ਤੇ ਜਾਂਚ ਕਰਨ ਲਈ ਮਿਲਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਪਾਕਿਸਤਾਨ ਦਾ ਹੈ। ਵਾਇਰਲ ਵੀਡੀਓ ਦਾ ਹਾਲੀਆ ਸਮੇਂ ਵਿਚ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਵਹਟਸਐੱਪ ਪਲੇਟਫਾਰਮ 'ਤੇ ਵੀਡੀਓ ਹੋ ਰਿਹਾ ਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ਦੇ Fact Check Desk ਨੂੰ ਇਹ ਵੀਡੀਓ ਜਾਂਚ ਲਈ ਪ੍ਰਾਪਤ ਹੋਇਆ ਅਤੇ ਸਾਡੀ ਟੀਮ ਨੇ ਇਸਦੀ ਜਾਂਚ ਕਰਨ ਦਾ ਫੈਸਲਾ ਲਿਆ। ਇਸ ਵੀਡੀਓ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਮੌਜੂਦ ਲੋਕਾਂ ਨੇ ਸਰਦੀਆਂ ਦੇ ਕੱਪੜੇ ਪਾਏ ਹੋਏ ਹਨ ਅਤੇ ਉਨ੍ਹਾਂ ਦੀ ਬੋਲੀ ਅਤੇ ਪਹਿਰਾਵੇ ਤੋਂ ਹਲਕਾ ਅੰਜ਼ਾਦਾ ਲੱਗ ਰਿਹਾ ਸੀ ਕਿ ਵੀਡੀਓ ਪਾਕਿਸਤਾਨ ਦੀ ਹੋ ਸਕਦੀ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਅਤੇ ਕੀਫਰੇਮ ਸਰਚ ਕੀਤਾ। ਕਾਫੀ ਸਰਚ ਤੋਂ ਬਾਅਦ ਸਾਨੂੰ ਮਾਮਲੇ ਨਾਲ ਜੁੜੀ ਇੱਕ ਖਬਰ ਮਿਲੀ। TheNews.com ਨੇ ਮਾਮਲੇ ਨੂੰ ਲੈ ਕੇ 15 ਜਨਵਰੀ 2020 ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ। ਇਸ ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Woman caught throwing baby into water tank"
ਖਬਰ ਅਨੁਸਾਰ ਲਾਹੌਰ ਦੇ ਕੋਟ ਖਵਾਜਾ ਸਈਦ ਹਸਪਤਾਲ ਵਿਚ ਇੱਕ ਔਰਤ ਨੇ ਆਪਣੇ ਨਵਜੰਮੇ ਬੱਚੇ ਨੂੰ ਪਾਣੀ ਦੇ ਟੈਂਕਰ ਵਿਚ ਸੁੱਟ ਦਿੱਤਾ। ਬੱਚਾ ਸੁਰੱਖਿਅਤ ਬਚਾ ਲਿਆ ਗਿਆ ਸੀ ਅਤੇ ਔਰਤ ਖਿਲਾਫ ਗੁੱਜਰਵਾਲ ਪੁਲਿਸ ਨੇ ਸ਼ਿਕਾਇਤ ਵੀ ਦਰਜ ਕੀਤੀ ਸੀ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਮਾਮਲੇ ਨੂੰ ਲੈ ਕੇ ਹੋਰ ਸਰਚ ਕਰਨ 'ਤੇ ਸਾਨੂੰ Youtube 'ਤੇ ਹਸਪਤਾਲ ਦੇ ਸੀਨੀਅਰ ਅਧਿਕਾਰੀ ਦਾ ਇੰਟਰਵਿਊ ਮਿਲਿਆ ਜਿਸਦੇ ਵਿਚ ਉਹ ਇਸ ਮਾਮਲੇ ਨੂੰ ਲੈ ਕੇ ਹੀ ਦੱਸ ਰਹੇ ਸਨ। ਇਸ ਇੰਟਰਵਿਊ ਵੀਡੀਓ ਵਿਚ ਉਸ ਔਰਤ ਦਾ ਵੀ ਬਿਆਨ ਸੁਣਿਆ ਜਾ ਸਕਦਾ ਹੈ ਜਿਸਨੇ ਆਪਣੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। 18 ਜਨਵਰੀ 2020 ਨੂੰ ਪ੍ਰਕਾਸ਼ਿਤ UrduPoint ਨਿਊਜ਼ ਏਜੰਸੀ ਦਾ ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਪਾਕਿਸਤਾਨ ਦਾ ਹੈ। ਵਾਇਰਲ ਵੀਡੀਓ ਦਾ ਹਾਲੀਆ ਸਮੇਂ ਵਿਚ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
Claim : ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
Claimed By: ਵਟਸਐੱਪ ਗਰੁੱਪਸ
Fact Check: ਗੁੰਮਰਾਹਕੁੰਨ