
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਮਨ ਬਾਜਵਾ ਭਾਜਪਾ ਦੀ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ। ਵਾਇਰਲ ਹੋ ਰਿਹਾ ਇਹ ਪੋਸਟ ਗੁੰਮਰਾਹਕੁਨ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਮੀਡੀਆ ਅਦਾਰੇ ਰੋਜ਼ਾਨਾ ਟਾਈਮਜ਼ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਦਮਨ ਬਾਜਵਾ ਦਾ ਰਿਸ਼ਵਤ ਲੈਣ ਦਾ ਮਾਮਲਾ ਸਾਮ੍ਹਣਾ ਆਇਆ ਸੀ ਜਿਸ ਉੱਤੇ ਵਿਧਾਇਕ ਦਮਨ ਬਾਜਵਾ ਨੇ ਆਪਣਾ ਸਪਸ਼ਟੀਕਰਨ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਮਨ ਬਾਜਵਾ ਆਮ ਆਦਮੀ ਪਾਰਟੀ ਦੀ ਵਿਧਾਇਕ ਹਨ।
'ਰੋਜ਼ਾਨਾ ਟਾਈਮਜ਼' ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਬੀਜੇਪੀ ਦੇ ਜਾਲ ‘ਚ ਫਸੀ ਭਗਵੰਤ ਮਾਨ ਦੀ MLA! ਲਾਲਚ ਦੇ ਲੱਗੇ ਸੀ ਪੱਟਣ?"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਮਨ ਬਾਜਵਾ ਭਾਜਪਾ ਦੀ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ। ਵਾਇਰਲ ਹੋ ਰਿਹਾ ਇਹ ਪੋਸਟ ਗੁੰਮਰਾਹਕੁਨ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਦਮਨ ਬਾਜਵਾ ਨੂੰ ਲੈ ਕੇ ETV ਭਾਰਤ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਦਾ ਸਿਰਲੇਖ ਸੀ, "Bathinda News: ਭਾਜਪਾ ਆਗੂ ਦਮਨ ਥਿੰਦ ਬਾਜਵਾ ਨਾਲ 5 ਕਰੋੜ ਦੀ ਠੱਗੀ, ਪ੍ਰਧਾਨਗੀ ਦੇ ਬਦਲੇ ਮੰਗੀ ਸੀ ਵੱਡੀ ਰਕਮ !"
ETV News
ਖਬਰ ਅਨੁਸਾਰ, "ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਨੇ ਭਾਜਪਾ ਦੀ ਸੂਬਾ ਸਕੱਤਰ ਤੇ ਮਹਿਲਾ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਉਣ ਬਹਾਨੇ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਆਪਣੇ ਆਪ ਨੂੰ ਭਾਜਪਾ ਆਗੂ ਦੱਸਦਾ ਹੈ। ਥਾਣਾ ਕੈਂਟ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।"
ਦੱਸ ਦਈਏ ਖਬਰ ਵਿਚ ਦਮਨ ਨੂੰ ਭਾਜਪਾ ਆਗੂ ਦੱਸਿਆ ਹੋਇਆ ਹੈ ਨਾ ਕਿ ਆਪ ਆਗੂ।
ਹੁਣ ਅਸੀਂ ਅੱਗੇ ਵਧਦੇ ਹੋਏ ਦਮਨ ਬਾਜਵਾ ਦੇ ਫੇਸਬੁੱਕ ਪੇਜ ਵੱਲ ਵਿਜ਼ਿਟ ਕੀਤਾ। ਦੱਸ ਦਈਏ ਓਥੇ ਮੌਜੂਦ ਜਾਣਕਾਰੀ ਅਨੁਸਾਰ ਦਮਨ ਬਾਜਵਾ ਭਾਜਪਾ ਦੀ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ।
Daaman Bajwa FB Page
ਅਸੀਂ ਦਮਨ ਬਾਰੇ ਹਰ ਜਾਣਕਾਰੀ ਸਰਚ ਕੀਤੀ ਤਾਂ ਪਾਇਆ ਕਿ ਭਾਜਪਾ ਦਾ ਪੱਲਾ ਫੜਨ ਤੋਂ ਪਹਿਲਾਂ ਦਮਨ ਕਾਂਗਰਸ ਤੋਂ 2017 ਦੇ ਵਿਧਾਇਕ ਚੋਣ ਲੱੜ ਚੁੱਕੀ ਸੀ।
ਮਤਲਬ ਸਾਫ ਸੀ ਕਿ ਦਮਨ ਬਾਜਵਾ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦਮਨ ਬਾਜਵਾ ਭਾਜਪਾ ਦੀ ਆਗੂ ਹਨ ਨਾ ਕਿ ਆਮ ਆਦਮੀ ਪਾਰਟੀ ਦੀ। ਵਾਇਰਲ ਹੋ ਰਿਹਾ ਇਹ ਪੋਸਟ ਗੁੰਮਰਾਹਕੁਨ ਹੈ।