
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਸਹੀ ਹੈ ਪਰ ਹਾਲੀਆ ਨਹੀਂ ਬਲਕਿ 2019 ਦਾ ਹੈ। 2019 ਦੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ 2 ਬਾਈਕ ਸਵਾਰ ਨੌਜਵਾਨਾਂ ਨੂੰ ਇੱਕ ਐਮਬੂਲੈਂਸ ਨੂੰ ਲੱਤ ਲੈ ਕੇ ਧੱਕਾ ਲਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ ਜਦੋਂ ਐਮਬੂਲੈਂਸ ਦੇ ਖਰਾਬ ਹੋ ਜਾਣ ਤੋਂ ਬਾਅਦ 2 ਸਿੱਖ ਬਾਈਕ ਸਵਾਰਾਂ ਨੇ ਲੱਤ ਲਾ ਕੇ ਐਮਬੂਲੈਂਸ ਨੂੰ 20 ਕਿਲੋਮੀਟਰ ਤੱਕ ਪਹੁੰਚਾਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਸਹੀ ਹੈ ਪਰ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ 2019 ਦੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Hamdard Media Group ਨੇ 26 ਸਤੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰਾਹ 'ਚ ਜਾਂਦੇ ਹੋਏ Ambulance ਹੋਈ ਖਰਾਬ ਦੋ ਸਿੱਖ ਨੌਜਵਾਨ ਲੱਤ ਲਾ ਕੇ ਹੀ 20 ਕਮ ਤੱਕ ਲੈ ਗਏ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਹੋ ਰਿਹਾ ਵੀਡੀਓ 2019 ਦਾ ਹੈ
ਸਾਨੂੰ ਇਹ ਵੀਡੀਓ 2019 ਦੇ ਕਈ ਪੋਸਟਾਂ ਵਿਚ ਅਪਲੋਡ ਮਿਲਿਆ। ਸਭ ਤੋਂ ਪੁਰਾਣੇ ਪੋਸਟ ਸਾਨੂੰ ਅਕਤੂਬਰ 2019 ਦੇ ਮਿਲੇ। Youtube ਅਕਾਊਂਟ "Sikh24 News & Updates" ਨੇ 25 ਅਕਤੂਬਰ 2019 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Two Motorcycle borne Sikh boys push broke down ambulance for 20 Kilometers"
ਇਸੇ ਤਰ੍ਹਾਂ ਟਵਿੱਟਰ ਯੂਜ਼ਰ The Army Guy ਨੇ 25 ਅਕਤੂਬਰ 2019 ਇਹ ਵੀਡੀਓ ਸ਼ੇਅਰ ਕਰਦਿਆਂ ਦਿੱਲੀ ਦਾ ਦੱਸਿਆ ਅਤੇ ਕੈਪਸ਼ਨ ਲਿਖਿਆ, "While transferring a critical patient from DDU Hospital,Hari Nagar,Delhi to RMLHospital,the Ambulance broke down & was pushed by Two Sikh Motorcyclists for about 20 km at midnight, putting their own lives in danger! Great presence of mind & readiness to help others!!"
While transferring a critical patient from DDU Hospital,Hari Nagar,Delhi to RMLHospital,the Ambulance broke down & was pushed by Two Sikh Motorcyclists for about 20 km at midnight, putting their own lives in danger!
— The Army Guy (@ColTekpal) October 25, 2019
Great presence of mind & readiness to help others!!
Salute !!! pic.twitter.com/471NcfkEBC
ਇਸ ਮਾਮਲੇ ਨੂੰ ਲੈ ਕੇ Daily Post Punjabi ਦੀ 25 ਅਕਤੂਬਰ 2019 ਦੀ ਖਬਰ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਸਹੀ ਹੈ ਪਰ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ 2019 ਦੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।