Fact Check: ਨਵਜਾਤ ਨੂੰ ਮੂੰਹ ਰਾਹੀਂ ਆਕਸੀਜਨ ਦੇ ਕੇ ਬਚਾਉਂਦੀ ਦਿੱਸ ਰਹੀ ਡਾਕਟਰ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ 
Published : Sep 26, 2022, 8:10 pm IST
Updated : Sep 27, 2022, 3:32 pm IST
SHARE ARTICLE
Fact Check Video of Doctor Giving CPR to New Born Is Old
Fact Check Video of Doctor Giving CPR to New Born Is Old

ਇਹ ਵੀਡੀਓ ਮਾਰਚ 2022 ਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਮਹਿਲਾ ਡਾਕਟਰ ਨੂੰ ਇੱਕ ਨਵਜਾਤ ਬੱਚੇ ਨੂੰ ਮੂੰਹ ਰਾਹੀਂ ਆਕਸੀਜਨ (CPR) ਦਿੰਦੀਆਂ ਵੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੇ ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉੱਤਰ ਪ੍ਰਦੇਸ਼ ਦੇ ਆਗਰਾ ਦੇ ਕਮਿਊਨਿਟੀ ਸੈਂਟਰ ਦਾ ਵੀਡੀਓ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਵੀਡੀਓ ਮਾਰਚ 2022 ਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ਼ Now Punjab News ਨੇ 22 ਸਤੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ,'ਆਗਰਾ ਦੇ ਕੰਮਿਊਟੀ ਸੈਂਟਰ ਦਾ ਵਿਡੀਉ ਹੈ , ਜਿੱਥੇ ਨਵ ਜੰਮੇ ਬੱਚੇ ਨੂੰ ਮਸ਼ੀਨ ਨਾਲ ਆਕਸੀਜਨ ਨਹੀਂ ਪਹੁੰਚ ਪਾ ਰਹੀ ਸੀ , ਤਾਂ ਬੱਚੇ ਦੀ ਹਾਲਤ ਵੇਖ ਕੇ ਡਾਕਟਰ ਸੁਰੇਖਾ ਚੌਧਰੀ ਲਗਾਤਾਰ 7 ਮਿੰਟ ਮੂੰਹ ਰਾਹੀਂ ਆਕਸੀਜਨ ਦਿੰਦੀ ਰਹੀ ਤੇ ਕੋਸ਼ਿਸ ਕਰਦੀ ਰਹੀ ਜਦ ਤੱਕ ਕਿ ਬੱਚੇ ਦੀ ਜਾਨ ਨਹੀਂ ਬੱਚ ਗਈ , ਡਾਕਟਰ ਸੁਰੇਖਾ …"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਵਾਇਰਲ ਵੀਡੀਓ ਈਟੀਵੀ ਭਾਰਤ ਦੀ 14 ਮਾਰਚ 2022 ਨੂੰ ਪ੍ਰਕਾਸ਼ਿਤ ਮੀਡੀਆ ਰਿਪੋਰਟ ਵਿਚ ਮਿਲਿਆ। ਨਾਲ ਹੀ ਹੋਰ ਸਰਚ ਕਰਨ 'ਤੇ ਸਾਨੂੰ ਸਮਾਨ ਵੀਡੀਓ ਮੀਡੀਆ ਅਦਾਰੇ News 18 ਦੀ ਰਿਪੋਰਟ ਵਿਚ ਪ੍ਰਕਾਸ਼ਿਤ ਮਿਲਿਆ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਆਗਰਾ ਦੇ ਐਤਮਾਦਾਰ ਵਿਖੇ ਇੱਕ ਸਰਕਾਰੀ ਮਹਿਲਾ ਡਾਕਟਰ ਨੇ ਨਵਜਾਤ ਬੱਚੀ ਨੂੰ ਆਪਣੇ ਮੂੰਹ ਨਾਲ ਆਕਸੀਜਨ ਦੇ ਕੇ ਬਚਾ ਲਿਆ। ਰਿਪੋਰਟ ਦੇ ਮੁਤਾਬਕ ਡਾਕਟਰ ਦਾ ਨਾਮ ਸੁਰੇਖਾ ਚੌਧਰੀ ਹੈ। 

News 18News 18

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਵੀਡੀਓ ਮਾਰਚ 2022 ਦਾ ਹੈ ਅਤੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement