
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਿਸੰਬਰ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
RSFC (Team Mohali)- ਨਾਮਵਰ ਪੰਜਾਬੀ ਵੈੱਬ ਮੀਡੀਆ ਅਦਾਰੇ ਨੇ ਅੱਜ 26 ਅਕਤੂਬਰ 2021 ਨੂੰ ਇੱਕ ਵੀਡੀਓ ਪ੍ਰਕਾਸ਼ਿਤ ਕੀਤਾ ਜਿਸਦੇ ਵਿਚ ਇੱਕ ਕੁੜੀ ਕਿਸਾਨੀ ਅੰਦੋਲਨ ਦੇ ਨਾਅਰੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਾਹਮਣੇ ਲਾਉਂਦੀ ਨਜ਼ਰ ਆ ਰਹੀ ਹੈ। ਹੁਣ ਇਸ ਵੀਡੀਓ ਨੂੰ ਯੂਜਰਜ਼ ਹਾਲੀਆ ਸਮਝ ਕੇ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਿਸੰਬਰ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਪੰਜਾਬੀ ਮੀਡਿਆ ਅਦਾਰੇ ਦੇ ਅਲਾਵਾ ਇਸ ਵੀਡੀਓ ਨੂੰ ਹੋਰ ਯੂਜਰਜ਼ ਵੀ ਸ਼ੇਅਰ ਕਰ ਰਹੇ ਹਨ। ਇਸੇ ਤਰ੍ਹਾਂ ਟਵਿੱਟਰ ਅਕਾਊਂਟ "addnok 0.2 mg" ਨੇ ਵੀ ਇਹ ਵੀਡੀਓ 25 ਅਕਤੂਬਰ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, "1 US citizen died and indian cricket team took a knee and 700+ farmers of their country died while protesting and no one uttered even a single word. @imVkohli shame on you #Indian Cricket Team @ICHOfficial #KisanMajdoorEktaZindabaad"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
1 US citizen died and indian cricket team took a knee and 700+ farmers of their country died while protesting and no one uttered even a single word. @imVkohli shame on you#Indian Cricket Team @ICHOfficial #KisanMajdoorEktaZindabaad pic.twitter.com/yZ3qBJqrop
— addnok 0.2 mg (@deputy_huni) October 25, 2021
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਇਹ ਵੀਡੀਓ ਪਿਛਲੇ ਸਾਲ ਦਿਸੰਬਰ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। 8 ਦਿਸੰਬਰ 2020 ਨੂੰ ਨਿਊਜ਼ 18 ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "'Support Farmers': Fan ‘Screams’ at Virat Kohli to Take a Stand During India-Australia T20I"
News 18 News
ਖਬਰ ਅਨੁਸਾਰ 6 ਦਿਸੰਬਰ 2020 ਨੂੰ ਆਸਟ੍ਰੇਲੀਆ ਵਿਚ ਹੋਏ T20 ਮੁਕਾਬਲੇ ਨੂੰ ਜਿੱਤਣ ਦੇ ਬਾਅਦ ਭਾਰਤੀ ਟੀਮ ਦੇ ਕਪਤਾਨ ਜਦੋਂ ਸਟੈਂਡਸ ਰਾਹੀਂ ਗੁਜ਼ਰ ਰਹੇ ਸੀ ਤਾਂ ਇੱਕ ਕੁੜੀ ਨੇ ਉਨ੍ਹਾਂ ਸਾਹਮਣੇ ਕਿਸਾਨ ਅੰਦੋਲਨ ਨੂੰ ਲੈ ਕੇ ਨਾਅਰੇ ਲਾਏ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਖਬਰ ਵਿਚ 7 ਦਿਸੰਬਰ 2020 ਦਾ ਟਵੀਟ ਇੱਕ ਟਵੀਟ ਇਸਤੇਮਾਲ ਕੀਤਾ ਗਿਆ ਸੀ ਜਿਸਦੇ ਵਿਚ ਵਾਇਰਲ ਵੀਡੀਓ ਸ਼ੇਅਰ ਕੀਤਾ ਗਿਆ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
A strong voice for support farmers from the cricket ground.
— Mansoor Azad منسور آزاد (@MansoorAzad) December 7, 2020
Well done sister!????
She called Virat Kohli ""Virat support farmers"".#कल_भारत_बंद_रहेगा#bharathbandh @sushant_says @ReallySwara @_sayema @RanaAyyub @IamOnir @RoflGandhi_ @deepsealioness @IncKinju @Ssaniya_ pic.twitter.com/aPbfZ3WenR
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਿਸੰਬਰ ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim- Video of Girl shouting farmers slogans in front of Indian Skipper Virat Kohli is Recent
Claimed By- SM Users
Fact Check- Misleading