
ਇਹ ਵੀਡੀਓ ਆਂਧਰਾ ਪ੍ਰਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਹੜ੍ਹ ਰੂਪੀ ਸਥਿਤੀ 'ਚ ਮਵੇਸ਼ੀਆਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਆਂਧਰਾ ਪ੍ਰਦੇਸ਼ ਹੜ੍ਹ ਨਾਲ ਸਬੰਧ ਰੱਖਦੀ ਹੈ। ਇਸ ਵੀਡੀਓ ਨੂੰ ਕਈ ਮੀਡੀਆ ਅਦਾਰਿਆਂ ਨੇ ਵੀ ਆਂਧਰਾ ਪ੍ਰਦੇਸ਼ ਦੇ ਨਾਂਅ ਤੋਂ ਵਾਇਰਲ ਕੀਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਆਂਧਰਾ ਪ੍ਰਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਇਸ ਵਾਇਰਲ ਵੀਡੀਓ ਨੂੰ ਆਮ ਯੂਜ਼ਰਸ ਤੋਂ ਅਲਾਵਾ ਮੀਡੀਆ ਅਦਾਰਿਆਂ ਨੇ ਵੀ ਵਾਇਰਲ ਕੀਤਾ। ਹੇਠਾਂ ਤੁਸੀਂ ETV ਭਾਰਤ ਝਾਰਖੰਡ ਅਤੇ ਪੰਜਾਬ ਦੇ ਸਕ੍ਰੀਨਸ਼ੋਟ ਵੇਖ ਸਕਦੇ ਹੋ।
ETV Jharkhand
ETV Punjab
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ ਇਹ ਵੀਡੀਓ 30 ਜੁਲਾਈ 2020 ਦੇ ਸਪੈਨਿਸ਼ ਭਾਸ਼ਾ ਦੇ ਆਰਟੀਕਲ ਵਿਚ ਪ੍ਰਕਾਸ਼ਿਤ ਮਿਲਿਆ। comosucedio.com ਨਾਂਅ ਦੀ ਵੈੱਬਸਾਈਟ ਨੇ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Zacualpan River overflows in Nayarit and drags cattle (ਗੂਗਲ ਅਨੁਵਾਦ)"
ਇਸ ਖਬਰ ਅਨੁਸਾਰ ਵੀਡੀਓ ਮੈਕਸੀਕੋ ਦਾ ਹੈ ਜਿਥੇ ਹਾਨਾ ਤੂਫ਼ਾਨ ਤੋਂ ਬਾਅਦ ਮਵੈਸ਼ੀ ਜਾਕੋਲਪਨ ਨਦੀ ਵਿਚ ਰੁੜ੍ਹ ਗਏ ਸੀ।
ਇਹ ਖਬਰ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਪੁਰਾਣਾ ਹੈ। ਹੋਰ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਸਮਾਨ ਜਾਣਕਾਰੀ ਨਾਲ Youtube 'ਤੇ 28 ਜੁਲਾਈ 2020 ਦਾ ਅਪਲੋਡ ਮਿਲਿਆ। ਇਸ ਅਨੁਸਾਰ ਵੀ ਵੀਡੀਓ ਮੈਕਸੀਕੋ ਦਾ ਹੈ ਜਿਥੇ ਹਾਨਾ ਤੂਫ਼ਾਨ ਤੋਂ ਬਾਅਦ ਮਵੈਸ਼ੀ ਜਾਕੋਲਪਨ ਨਦੀ ਵਿਚ ਰੁੜ੍ਹ ਗਏ ਸੀ।
ਮਤਲਬ ਸਾਫ ਸੀ ਕਿ ਵੀਡੀਓ ਆਂਧਰਾ ਪ੍ਰਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਹੈ।
ਦੱਸ ਦਈਏ ਕਿ ਆਂਧਰਾ ਪ੍ਰਦੇਸ਼ 'ਚ ਆਏ ਹੜ੍ਹ ਵਿਚ ਕਈ ਮਵੇਸ਼ੀਆਂ ਦੇ ਰੁੜ੍ਹ ਜਾਣ ਦੀ ਖਬਰ ਸਾਹਮਣੇ ਆਈ ਹੈ ਅਤੇ ਮਵੇਸ਼ੀਆਂ ਤੋਂ ਅਲਾਵਾ 25 ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਸਰਕਾਰ ਵੱਲੋਂ ਕੀਤੀ ਗਈ ਹੈ। ਆਂਧਰਾ ਹੜ੍ਹ ਨੂੰ ਲੈ ਕੇ India Tv ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਆਂਧਰਾ ਪ੍ਰਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Video from Andhra Pradesh Flood
Claimed By- SM Users
Fact Check- Misleading