ਰਾਮ ਮੰਦਿਰ ਅਯੋਧਿਆ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਇਹ ਦਾਅਵਾ ਫਰਜ਼ੀ ਹੈ, Fact Check ਰਿਪੋਰਟ
Published : Jan 27, 2024, 12:57 pm IST
Updated : Mar 1, 2024, 12:24 pm IST
SHARE ARTICLE
Fact Check fake claim viral in the name of ram mandir ayodhaya
Fact Check fake claim viral in the name of ram mandir ayodhaya

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਪੁਰਾਣਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਇੱਕ ਮੰਦਿਰ ਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਰਾਮ ਮੰਦਿਰ ਅਯੋਧਿਆ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਦੀ ਦਾਨ ਪੇਟੀ ਵਿਚ ਇੱਕ ਭਗਤ ਨੇ 100 ਕਰੋੜ ਦਾ ਚੈੱਕ ਦਿੱਤਾ 'ਤੇ ਜਦੋਂ ਉਸ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਜਾਇਆ ਗਿਆ ਤਾਂ ਚੈੱਕ ਪਾਉਣ ਵਾਲੇ ਭਗਤ ਦੇ ਖਾਤੇ ਵਿਚ ਸਿਰਫ 17 ਰੁਪਏ ਨਿਕਲੇ।

ਫੇਸਬੁੱਕ ਯੂਜ਼ਰ ਸੁਖਜਿੰਦਰ ਸਿੰਘ ਫਿਰੋਜਪੁਰ ਨੇ ਵਾਇਰਲ ਦਾਅਵਾ ਸਾਂਝਾ ਕਰਦਿਆਂ ਲਿਖਿਆ, "ਰਾਮ ਮੰਦਿਰ ਦੀ ਦਾਨ ਪੇਟੀ ਚ ਕੋਈ ਭਗਤ 100 ਕਰੋੜ ਦਾ ਚੈੱਕ ਪਾਂ ਗਿਆ.. ਚੈੱਕ ਨੂੰ ਕੈਸ਼ ਕਰਾਉਣ ਲਈ ਜਦੋਂ ਮੰਦਿਰ ਦੇ ਪ੍ਰਬਿੰਧਕ ਬੈਂਕ ਪਹੁੰਚੇ ਤਾਂ ਉਸ ਖਾਤੇ ਚ ਮਿਲੇ ਸਿਰਫ 17 ਰੁਪਏ ..."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਪੁਰਾਣਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਇੱਕ ਮੰਦਿਰ ਦਾ ਹੈ। ਹੁਣ ਪੁਰਾਣੇ ਮਾਮਲੇ ਨੂੰ ਰਾਮ ਮੰਦਿਰ ਅਯੋਧਿਆ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਇਹ ਮਾਮਲਾ ਰਾਮ ਮੰਦਿਰ ਅਯੋਧਿਆ ਦਾ ਨਹੀਂ ਹੈ। 

ਸਾਨੂੰ ਆਪਣੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਮਾਮਲਾ ਪੁਰਾਣਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦਾ ਹੈ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹ ਮਾਮਲਾ ਅਗਸਤ 2023 ਦਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ  ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦਾ ਹੈ ਜਿੱਥੇ ਮੰਦਿਰ ਦੀ ਦਾਨ ਪੇਟੀ ਵਿਚ ਇੱਕ ਭਗਤ ਨੇ 100 ਕਰੋੜ ਦਾ ਚੈੱਕ ਦਿੱਤਾ ਸੀ 'ਤੇ ਜਦੋਂ ਉਸ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਜਾਇਆ ਗਿਆ ਤਾਂ ਚੈੱਕ ਪਾਉਣ ਵਾਲੇ ਭਗਤ ਦੇ ਖਾਤੇ ਵਿਚ ਸਿਰਫ 17 ਰੁਪਏ ਨਿਕਲੇ ਸਨ।

HT NewsHT News

ਇਸ ਮਾਮਲੇ ਨੂੰ ਲੈ ਕੇ ਹਿੰਦੁਸਤਾਨ ਟਾਇਮਸ ਤੇ ABP ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੱਸ ਦਈਏ ਕਿ ਜੇਕਰ ਅਜਿਹਾ ਕੋਈ ਮਾਮਲਾ ਰਾਮ ਮੰਦਿਰ ਅਯੋਧਿਆ ਵਿਖੇ ਵਾਪਰਿਆ ਹੁੰਦਾ ਤਾਂ ਹੁਣ ਤਕ ਇਸ ਗੱਲ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਇਸ ਦਾਅਵੇ ਨੂੰ ਲੈ ਕੇ ਕੋਈ ਵੀ ਖਬਰ ਮੌਜੂਦ ਨਹੀਂ ਹੈ ਜਿਸਤੋਂ ਸਾਫ ਹੁੰਦਾ ਹੈ ਕਿ ਪੁਰਾਣੇ ਮਾਮਲੇ ਨੂੰ ਮੁੜ ਰਾਮ ਮੰਦਿਰ ਅਯੋਧਿਆ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਅਸੀਂ ਸ਼੍ਰੀ ਰਾਮ ਜਨਮਭੂਮੀ ਤੀਰਥਸ਼ੇਤਰ ਹੇਲਪਡੇਸਕ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਸਾਫ ਕੀਤਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੀ ਜਾਣਕਾਰੀ 'ਚ ਸਾਹਮਣੇ ਨਹੀਂ ਆਇਆ ਹੈ।

ਇਸ ਮਾਮਲੇ ਨੂੰ ਲੈ ਕੇ ਅਸੀਂ ਸ਼੍ਰੀ ਰਾਮ ਜਨਮਭੂਮੀ ਟ੍ਰਸਟ ਦੇ ਮੇਂਬਰ ਕਮੇਸ਼ਵਰ ਚੌਪਾਲ ਨਾਲ ਵੀ ਗੱਲ ਕੀਤੀ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਪੁਰਾਣਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਇੱਕ ਮੰਦਿਰ ਦਾ ਹੈ। ਹੁਣ ਪੁਰਾਣੇ ਮਾਮਲੇ ਨੂੰ ਰਾਮ ਮੰਦਿਰ ਅਯੋਧਿਆ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Our Sources:

News Articles Of ABP News and Hindustan Times

Physical Verification Quote Over Call By Ram Janmbhoomi Trust Member Kameshvar Chaupal

Physical Verification Quote Over Call By Ram Janmbhoomi Tirthshetra Helpdesk Incharge

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement